Tuesday, September 17, 2019
FOLLOW US ON

Poem

ਫਤਹਿਵੀਰ ਸਿੰਘ •••••••ਬਲਜਿੰਦਰ ਕੌਰ ਕਲਸੀ

June 11, 2019 06:04 PM
 
 
ਫਤਹਿਵੀਰ ਸਿੰਘ ਸਭ ਨੂੰ ਫਤਹਿ ਬੁਲਾ ਗਿਆ 
ਨਿੱਕਾ ਜਿਹਾ ਮਾਸੂਮ ਚਿਹਰਾ ਸਭ ਦੇ ਦਿਲ ਰੋਆ ਗਿਆ 
 
ਪੰਜ ਦਿਨ ਹੋ ਗਏ ਬੋਰਵੈਲ ਵਿੱਚ ਸੁੱਤੇ ਨੂੰ 
ਕੁੰਡੀਆ ਪਾ ਪਾ ਸਿੰਜਿਆ ਸਰੀਰ ਤੇਰੇ ਸੁੱਚੇ ਨੂੰ 
 
ਹਰ ਅਖ ਰੋਈ ਪੁੱਤਰਾਂ ਤੂੰ ਜਿੰਦਗੀ ਦੀ ਬਾਜੀ ਹਾਰ ਗਿਆ 
ਆਪ ਨਹੀਂ ਤੂੰ ਮਰਿਆ ਪਰਸ਼ਾਸ਼ਨ ਮਾਰ ਗਿਆ 
 
ਕਹਿੰਦੇ ਸਾਰਾ ਡਿਜੀਟਲ ਇੰਡੀਆ ਪਰ ਕੋਈ ਕੰਮ ਨੀ ਆਇਆ 
ਦੋ ਸਾਲਾਂ ਦੇ ਫਤਹਿ ਸਿੰਘ ਨੂੰ ਮੌਤ ਦੀ
ਭੇਂਟ ਚੜਾਇਆ
 
ਦੁੱਖ   ਹੋਇਆ  ਸਭ ਨੂੰ  ਤੇਰਾ   ਜਦੋਂ ਚੜਿਆ ਨਵਾਂ ਸਵੇਰਾ   
ਜਦੋਂ ਨਾ ਦਿਸਿਆ ਤੇਰਾ ਚਿਹਰਾ ਸਭ ਦਾ ਰੋਇਆ ਦਿਲ ਬਥੇਰਾ 
 
ਫਤਹਿਵੀਰ ਸਿੰਘ ਅਲਵਿਦਾ ਤੂੰ ਕਹਿ ਗਿਆ  
 ਸਭ ਦੇ ਦਿਲਾਂ ਵਿੱਚ ਇਕ ਯਾਦ ਬਣ ਰਹਿ ਗਿਆ 
ਮੌਤ ਦੀ ਖਬਰ ਸੁਣ ਸਭ ਅਖ ਚੌ ਅੱਥਰੂ ਬਹਿ ਗਿਆ 
 
ਫਤਹਿਵੀਰ ਸਿੰਘ ਤੂੰ ਮਾਸੂਮ ਸੀ,ਨਾਦਾਨ ਸੀ,
ਅਣਭੋਲ ਸੀ,ਮਾਪਿਆਂ ਦਾ ਹੀਰਾ ਅਣਮੋਲ ਸੀ 
 
         ਬਲਜਿੰਦਰ ਕੌਰ ਕਲਸੀ
Have something to say? Post your comment