Tuesday, September 17, 2019
FOLLOW US ON

Poem

ਸੁਨੇਹਾ// ਪਰਵਿੰਦਰ ਕੌਰ

June 11, 2019 06:11 PM

ਸੁਨੇਹਾ
ਮੇਰੇ ਦੇਸ਼ ਦੀ ਹਵਾਓ ਨੀ ਸੁਨੇਹਾ ਦੇ ਦਿਓ ,
ਜਿਹੜੇ ਉਸ ਦੇਸ਼ ਰਹਿੰਦੇ ਉਹ ਵੀ ਆਪਣੇ ਹੀ ਨੇ।
ਰਾਖੀ ਕਰਦੇ ਨੇ ਦੇਸ਼ ਦੀ ਸਰਹੱਦਾਂ ਉੱਤੇ ਜਿਹੜੇ,
ਗੋਲੀਆਂ ਨੂੰ ਜਿਹੜੇ ਸਹਿੰਦੇ ਉਹ ਵੀ ਆਪਣੇ ਹੀ ਨੇ।
ਹੋਇਆ ਕੀ ਜੇ ਵੰਡ ਪਾਈ ਅੰਗਰੇਜ਼ਾਂ ਆਣ ਕੇ ,
ਜਿਹੜੇ ਉਸ ਪਾਰ ਵਹਿੰਦੇ ਉਹ ਵੀ ਆਪਣੇ ਹੀ ਨੇ।
ਹੁੰਦਾ ਮਾੜਾ ਨੀ ਜਹਾਨ ਉੱਤੇ ਕੋਈ ਬੰਦਿਆਂ ,
ਜਿਹੜੇ ਕਰਦੇ ਗੱਦਾਰੀ ਉਹ ਵੀ ਆਪਣੇ ਹੀ ਨੇ ।
ਹਿੰਦ ਪਾਕਿ ਦਾ ਹੈ ,ਸਾਕ ਰੱਬਾ ਇੱਕ ਕਰਦੇ, 
ਨਨਕਾਣੇ ਵਾਲੇ ਦਰ ਵੀ ਤਾਂ ਆਪਣੇ ਹੀ ਨੇ ।
ਦਿੱਲੀ ਤੇ ਲਾਹੌਰ ਦੀਆਂ ਗੱਲਾਂ ਹੁੰਦੀਆਂ, 
ਉੱਥੇ ਇੱਥੇ ਜਿਹੜੇ ਰਹਿੰਦੇ ਉਹ ਵੀ ਆਪਣੇ ਹੀ ਨੇ।
ਮੇਟ ਮਨ ਵਿੱਚੋਂ ਰੱਬਾ ਈਰਖਾ ਹੈ ਵਾਲੀ ਗੱਲ ,
ਕਰ ਰੂਹਾਂ ਦਾ ਮਿਲਾਪ ਉਹ ਵੀ ਆਪਣੇ ਹੀ ਨੇ। 
'ਪਰਵਿੰਦਰ 'ਵੀ ਚਾਹੁੰਦੀ ,ਹੋ ਜੇ ਹਿੰਦ ਪਾਕਿ ਇੱਕ,
ਸਾਰੇ ਰਲ ਮਿਲ ਰਹੀਏ ਉਹ ਵੀ ਆਪਣੇ ਹੀ ਨੇ ।
               ਪਰਵਿੰਦਰ ਕੌਰ

Have something to say? Post your comment