Tuesday, September 17, 2019
FOLLOW US ON

Poem

ਇੰਤਜ਼ਾਰ //ਪ੍ਰੀਤ ਰਾਮਗੜ੍ਹੀਆ

June 11, 2019 06:34 PM
        ਇੰਤਜ਼ਾਰ 
 
ਇੰਤਜ਼ਾਰ ਵੀ ਅੱਜਕੱਲ ਆਮ ਜਿਹਾ ਹੋ ਗਿਆ 
ਮੋਹ ਦੀਆਂ ਤੰਦਾਂ ਪਾ ਕੇ
ਇਨਸਾਨ ਲਾਚਾਰ ਜਿਹਾ ਹੋ ਗਿਆ
ਕੋਈ ਹੋਇਆ ਬੇਪਰਵਾਹ 
ਕੋਈ ਖੋ ਗਿਆ ਵਜੂਦ ਆਪਣਾ ਹੀ
ਕੋਈ ਕਰੇ ਉਡੀਕਾਂ 
ਵਿਛੜ ਗਏ ਸੱਜਣਾਂ ਦੀ.......
 
ਇੰਤਜ਼ਾਰ ਵਿਚ ਕਿਤੇ ਗੁਜਰ ਰਿਹਾ ਬੁਢਾਪਾ
ਤਰਸਦੀਆਂ ਅੱਖਾਂ ਤੇ ਦਿਲ ਕਰੇ ਉਡੀਕਾਂ
ਜਿਨ੍ਹਾਂ ਪੈਰਾਂ ਨੂੰ ਸੀ ਤੁਰਨਾ ਸਿਖਾਇਆ
ਹੁਣ ਉਹਨਾਂ ਕਦੇ ਚੇਤਾ ਵੀ ਨਾ ਆਇਆ
ਮੰਜ਼ਿਲਾਂ ਦੂਰ ਦੀਆਂ ਸੀ ਤੈਅ ਕਰ ਗਏ
ਇੰਤਜ਼ਾਰ ਨਾਲ ਸੀ ਝੋਲੀਆਂ ਭਰ ਗਏ...
 
ਕੁਝ ਕਰਦੇ ਰਹੇ ਮਿਹਨਤਾਂ
ਮੋਟੀਆਂ ਕਿਤਾਬਾਂ ਦਿਮਾਗ ਵਿਚ ਵਸਾਇਆ ਸੀ
ਲੱਖਾਂ ਦੇ ਕਰਜੇ ਥੱਲੇ ਪਰਿਵਾਰ ਆਇਆ ਸੀ
ਡਿਗਰੀਆਂ ਹਾਸਿਲ ਕਰਨ ਲਈ
ਸਭ ਦਾਅ ਤੇ ਲਇਆ ਸੀ
ਮਿਲੀ ਨਾ ਨੌਕਰੀ ਇੰਤਜ਼ਾਰ ਪੱਲੇ ਆਇਆ...
 
ਰੁਲਦਾ ਅੰਨਦਾਤਾ ਮੌਸਮਾਂ ਦੀ ਮਾਰ
ਕਦੇ ਸੋਕਾ ਤੇ ਕਦੇ ਹੜ੍ਹ ਹੈ ਆਇਆ
ਮਿਹਨਤਾਂ ਦਾ ਮੁੱਲ ਨਾ ਕਦੇ ਪਾਇਆ
ਪੈਲੀਆਂ ਦਾ ਮਾਲਕ ਖੁਦ ਹੱਥ ਅੱਡੇ
ਪੇਟ ਭਰੇ ਦੂਜਿਆਂ ਦਾ , ਆਪ ਕਰਜੇ ਥੱਲੇ 
ਇੰਤਜ਼ਾਰ ਵਿਚ ਉਮਰ ਗਵਾਈ
ਸੁਨਹਿਰੀ ਸੁਪਨੇ ਫਿਰ ਮਿੱਟੀ ਥੱਲੇ......
 
ਆਸਾਂ ਦੇ ਸਹਾਰੇ , ਦੁਨੀਆ ਹੈ ਚੱਲਦੀ
ਢਲਦੀ ਹੈ ਸ਼ਾਮ , ਸੁਬਹ ਦਾ ਇੰਤਜ਼ਾਰ 
" ਪ੍ਰੀਤ " ਚਲਦਾ ਜਾ ਸਮੇਂ ਦੀ ਚਾਲ
ਬਣ ਕੇ ਰਹੀਂ ਕਿਸੇ ਲਈ ਤਾਂ ਖਾਸ
ਆਮ ਤਾਂ ਹੁਣ ਇੰਤਜ਼ਾਰ ਹੋ ਗਿਆ
 
                              ਪ੍ਰੀਤ ਰਾਮਗੜ੍ਹੀਆ 
                            ਲੁਧਿਆਣਾ , ਪੰਜਾਬ 
Have something to say? Post your comment