Poem

ਮਾਪੇ ਮਰਨ ਨਾ/ਮੱਖਣ ਸ਼ੇਰੋਂ ਵਾਲਾ

June 15, 2019 04:47 PM
ਮਾਪੇ ਮਰਨ ਨਾ ਕਦੇ ਵੀ ਮਾਸੂਮਾਂ ਦੇ,
ਨੀਂਦ ਅਤੇ ਸਾਹ ਨਾ ਆਓਂਦਾ ਸੁੱਖ ਦਾ,
 
ਹਾਲ ਪੁੱਛੇ ਨਾ ਕੋਈ ਬਿਮਾਰ ਪਿਆ ਨੂੰ,
ਫਿਕਰ ਨਾ ਕਿਸੇ ਨੂੰ ਹੁੰਦਾ ਭੁੱਖ ਦਾ,
 
ਵਾਂਗ ਨੋਕਰਾ ਦੇ ਕਰਦੇ ਆ ਕੰਮ ਰਹਿੰਦੇ,
ਦੁਖੜਾ ਸਮਝੇ ਨਾ ਕੋਈ ਮਾਲੂਕ ਮੁੱਖ ਦਾ,
 
ਝਿੜਕਾਂ ਪੈਂਦੀਆ ਘੜੀ ਮੁੜੀ ਹਰ ਪਾਸਿਓਂ,
ਰਹਿੰਦਾ ਬਿਨਾਂ ਗੱਲੋਂ ਹੱਥ ਉੱਠਦਾ ,
 
ਆਖੇ ਮੱਖਣ ਸ਼ੇਰੋਂ ਔਖਾ ਯਤੀਮਾਂ ਦਾ,
ਰੋਣਾ ਸਾਰੀ ਜਿੰਦਗੀ ਨਾ ਹੁੰਦਾ ਮੁੱਕਦਾ,
 
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ
ਸੰਪਰਕ 98787-98726
Have something to say? Post your comment