News

ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਅੰਮ੍ਰਿਤਸਰ ਤੋਂ ਟੋਰਾਂਟੋ ਤੇ ਹੋਰਨਾਂ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ

June 15, 2019 04:50 PM

 

 ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਅੰਮ੍ਰਿਤਸਰ ਤੋਂ ਟੋਰਾਂਟੋ  ਤੇ ਹੋਰਨਾਂ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ

ਅੰਮ੍ਰਿਤਸਰ 15 ਜੂਨ :- ਡਾਚਰਨਜੀਤ ਸਿੰਘ ਗੁਮਟਾਲਾਅੰਮ੍ਰਿਤਸਰ ਵਿਕਾਸ ਮੰਚ ਨੇ ਏਅਰ ਇੰਡੀਆ ਵੱਲੋਂ 27 ਸਤੰਬਰ 2019 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਹੁੰਦੇ ਹੋਏ ਟੋਰਾਂਟੋ ਵਾਸਤੇ ਹਫ਼ਤੇਵਿੱਚ ਤਿੰਨ ਦਿਨ ਉਡਾਣ ਸ਼ੁਰੂ ਕਰਨ ਵਾਲੀ ਉਡਾਣ ਨੂੰ  ਘਾਟੇ ਵਾਲਾ ਸੌਦਾ ਕਰਾਰ ਦੇਂਦੇ ਹੋਇ ਇਸ ਨੂੰ ਅੰਮ੍ਰਿਤਸਰ ਤੋਂ ਸਿੱਧਾ ਟੋਰਾਂਟੋ ਲਈ ਚਲਾਉਣ ਦੀ ਮੰਗ ਕੀਤੀ ਹੈਸ਼ਹਿਰੀ ਹਵਾਬਾਜੀ ਮੰਤਰੀ ਹਰਦੀਪ ਸਿੰਘ ਪੁਰੀ ਲਿਖੇ ਇੱਕ ਪੱਤਰ ਵਿੱਚ ਮੰਚ ਦੇ ਸਰਪ੍ਰਸਤ ਡਾਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਦਿੱਲੀ ਤੋਂ ਟੋਰਾਂਟੋਲਈ ਪਹਿਲਾਂ ਹੀ ਏਅਰ ਕੈਨੇਡਾ ਤੋਂ ਇਲਾਵਾ ਕਈ ਹੋਰ ਏਅਰਲਾਈਨਾਂ ਦੀਆਂ ਉਡਾਣਾਂ ਜਾਂਦੀਆਂ ਹਨਇਸ ਲਈ ਏਅਰ ਇੰਡੀਆ ਦੀ ਉਡਾਣ ਨਹੀਂ ਭਰੇਗੀ ਤੇ ਇਹ  ਘਾਟੇ ਵਿਚ ਜਾਵੇਗੀਇਸ ਲਈ ਇਸ ਨੂੰ ਜੇ ਹਫ਼ਤੇ ਵਿਚ 3 ਦਿਨ ਚਲਾਉਣਾ ਹੈ ਤਾਂ ਇਸ ਨੂੰ ਸਿੱਧਾ ਅੰਮ੍ਰਿਤਸਰ ਤੋਂ ਟੋਰਾਂਟੋ ਲਈ ਚਲਾਇਆ ਜਾਵੇ ਕਿਉਂਕਿ  ਯਾਤਰੂਸਿੱਧੀ ਉਡਾਣ ਨੂੰ ਪਸੰਦ ਕਰਦੇ ਹਨਬਰਾਸਤਾ ਦਿੱਲੀ ਖ਼ਰਚਾ ਵੀ ਜ਼ਿਆਦਾ ਪਵੇਗਾ

                 ਅੰਮ੍ਰਿਤਸਰ ਵਿਕਾਸ ਮੰਚ ਵਲੋਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਅੰਮ੍ਰਿਤਸਰ ਹਵਾਈ ਅੱਡੇ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਉਣ ਲਈਪਾਈ ਇਕ ਜਨਹਿੱਤ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਮਾਨਯੋਗ ਚੀਫ਼ ਜਸਟਿਸ ਨੇ ਏਅਰ ਇੰਡੀਆ ਦੀ ਦਿੱਲੀ-ਅੰਮ੍ਰਿਤਸਰ-ਦਿੱਲੀ-ਬਰਮਿੰਘਮ ਉਡਾਣ ਨੂੰੰਅੰਮ੍ਰਿਤਸਰ ਤੋਂ ਵਾਪਿਸ ਦਿੱਲੀ ਖੜਨ ਨੂੰ ਉਲਟੀ ਗੰਗਾ ਵਹਾਉਣਾ ਕਰਾਰ ਦਿੱਤਾ ਸੀ ਅਦਾਲਤ ਦਾ ਕਹਿਣਾ ਸੀ ਇਸ ਨੂੰ ਅੰਮ੍ਰਿਤਸਰ ਤੋਂ ਦਿੱਲੀ ਵਾਪਿਸ ਆਉਣ ਦੀ ਥਾਂ`ਤੇ ਸਿੱਧਾ ਬਰਮਿੰਘਮ ਜਾਣਾ ਚਾਹੀਦਾ ਹੈ ਤੇ ਵਾਪਸੀ ਵੇਲੇ ਅੰਮ੍ਰਿਤਸਰ  ਕੇ ਫਿਰ ਦਿੱਲੀ ਜਾਣਾ ਚਾਹੀਦਾ ਹੈ ਅਦਾਲਤ ਦਾ ਇਹ ਵੀ ਕਹਿਣਾ ਸੀ ਕਿ ਏਅਰ ਇੰਡੀਆਵਲੋਂ ਸਮੇਂ ਤੇ ਪੈਸੇ ਦੀ ਬਰਬਾਦੀ  ਤੇ ਯਾਤਰੂਆਂ ਦੀ ਖ਼ਜਲ ਖ਼ੁਆਰੀ  ਕਿਉਂ ਕੀਤੀ ਜਾ ਰਹੀਇਸ ਦੇ ਬਾਵਜੂਦ ਏਅਰ ਇੰਡੀਆ ਨੇ ਕੋਈ ਸਬਕ ਨਹੀਂ ਸਿਖਿਆ ਤੇ ਮੁੜਉਸ ਰੂਟ `ਤੇ ਦੁਬਾਰਾ ਉਡਾਣ ਸ਼ੁਰੂ ਕੀਤੀ ਜਾ ਰਹੀਇਹੋ ਕਾਰਨ ਹੈ ਕਿ ਇਸ ਸ਼ੁਰੂ ਕੀਤੀ ਜਾ ਰਹੀ ਉਡਾਣ ਦੀ ਚਾਰ ਚੁਫੇਰਿਉਂ ਨਖੇਧੀ ਹੋ ਰਹੀ ਹੈ

                ਅਸਲ ਵਿਚ ਦਿੱਲੀ ਪ੍ਰਾਈਵੇਟ ਹਵਾਈ ਅੱਡਾ ਹੈ ,ਜਦ ਕਿ ਅੰਮ੍ਰਿਤਸਰ ਸਰਕਾਰੀ ਹੈਯੂ ਪੀ  ਸਰਕਾਰ ਨੇ ਦਿੱਲੀ ਹਵਾਈ ਅੱਡੇ ਨੂੰ ਲਾਭ ਪਹੁੰਚਾਉਣ ਲਈਦਿੱਲੀ ਨੂੰ ਹੱਬ ਬਣਾ ਕੇ ਅੰਮ੍ਰਿਤਸਰ ਸਮੇਤ ਆਸ ਪਾਸ ਦੇ ਸਾਰੇ ਹਵਾਈ ਅੱਡਿਆਂ ਦੀਆਂ ਸਿੱਧੀਆਂ ਉਡਾਣਾਂ ਬਰਾਸਤਾ ਦਿੱਲੀ ਕਰ ਦਿੱਤੀਆਂ ਮੋਦੀ ਸਰਕਾਰ ਨੇ ਵੀ ਡਾ.ਮਨਮੋਹਨ ਸਿੰਘ ਸਰਕਾਰ ਦੀਆਂ ਲੀਹਾਂ `ਤੇ ਚਲਦਿਆਂ ਅੰਮ੍ਰਿਤਸਰ ਤੇ ਹੋਰਨਾਂ ਹਵਾਈ ਅੱਡਿਆਂ ਨੂੰ ਹੱਬ ਨਹੀਂ ਬਣਾਇਆ ਪੁਰੀ ਸਾਹਿਬ ਜਿਨ੍ਹਾਂ ਪਾਸ ਸ਼ਹਿਰੀਹਵਾਬਾਜੀ ਦਾ ਆਜ਼ਾਦਾਨ ਮਹਿਕਮਾ ਹੈ ਨੇ ਚੋਣਾਂ ਸਮੇਂ ਜੋ ਵੀਜ਼ਨ ਜਾਰੀ ਕੀਤਾ ਸੀ ਜਿਸ ਨੂੰ ਉਨ੍ਹਾਂ ਨੇ ਆਪਣੀ ਫੇਸਬੁਕ `ਤੇ ਵੀ ਪਾਇਆ ਸੀ ਵਿਚ ਕਿਹਾ ਸੀ ਕਿ ਉਹਅੰਮ੍ਰਿਤਸਰ ਨੂੰ ਹੱਬ ਬਣਾ ਕਿ ਵਿਦੇਸ਼ਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨਗੇ ਇਸ ਲਈ ਉਨ੍ਹਾਂ ਨੂੰ ਆਪਣੇ ਇਸ ਚੋਣ ਵਾਅਦੇ `ਤੇ ਖ਼ਰਾ ਉਤਰਦੇ ਹੋਏ ਅੰਮ੍ਰਿਤਸਰ ਤੋਂਟੋਰਾਂਟੋ ਸਮੇਤ ਵੈਨਕੁਅਰਲੰਡਨਮਿਲਾਨਬਰਮਿੰਘਮ , ਅਮਰੀਕਾ ਤੇ ਹੋਰਨਾਂ ਮੁਲਕਾਂ ਲਈ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਸ੍ਰੀਗੁਰੂ ਨਾਨਕ ਸਾਹਿਬ ਜੀ ਦੇ 550 ਵੇਂ  ਪ੍ਰਕਾਸ਼ ਪੁਰਬ `ਤੇ ਆਸਾਨੀ ਨਾਲ ਵਿਸ਼ਵ ਭਰ `ਤੋਂ ਸ਼ਰਧਾਲੂ ਗੁਰੂ ਦੀ ਨਗਰੀ  ਸਕਣ

ਮੰਚ ਆਗੂ ਨੇ ਇਹ ਵੀ ਮੰਗ ਕੀਤੀ ਹੈ ਕਿ ਦਿੱਲੀ ਤੋਂ ਏਅਰ ਇੰਡੀਆ ਲਈ  ਜੋ 2 ਉਡਾਣਾਂ ਜੋ ਲੰਡਨ ਹੀਥਰੋ ਹਵਾਈ ਅੱਡੇ ਜਾਂਦੀਆਂ ਹਨ ਉਨ੍ਹਾਂ ਵਿੱਚੋਂ ਇੱਕ ਦਾ ਰੂਟਬਦਲ ਕੇ ਅੰਮ੍ਰਿਤਸਰ-ਲੰਡਨ ਤੇ ਲੰਡਨ-ਅੰਮ੍ਰਿਤਸਰ ਕੀਤਾ ਜਾਵੇ  ਇਕ ਜਹਾਜ਼ ਅੰਮ੍ਰਿਤਸਰ ਖੜਾ ਰਹੇ ਉਹ ਅੰਮ੍ਰਿਤਸਰ -ਲੰਡਨ ਤੇ ਲੰਡਨਅੰਮ੍ਰਿਤਸਰ ਦੇ ਫੇਰੇਲਾਉਂਦਾ ਰਹੇਲੰਡਨ-ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਉਣ ਲਈ ਇੰਗਲੈਂਡ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ,ਸੇਵਾ ਟਰੱਸਟ ਯੂ.ਕੇਤੇ ਅੰਮ੍ਰਿਤਸਰ ਵਿਕਾਸ ਮੰਚ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀਜੇ  ਸ੍ਰੀ ਅੰਮ੍ਰਿਤਸਰ-ਲੰਡਨ ਉਡਾਣ ਸ਼ੁਰੂ ਹੋ ਜਾਵੇ ਤਾਂ ਇਸ ਨਾਲ ਨਾ ਕੇਵਲ ਇੰਗ਼ਲੈਂਡ ਸਗੋਂ ਯੂਰਪਕੈਨੇਡਾ  ਤੇ ਅਮਰੀਲਾ ਵਾਲਿਆਂ ਨੂੰ ਫ਼ਾਇਦਾ ਹੋਵੇਗਾ ਕਿਉਂਕਿ ਸਭ ਮੁਲਕਾਂ ਦੀਆਂ ਏਅਰਲਾਈਨਾਂ ਹੀਥਰੋ ਹਵਾਈ ਅੱਡੇ ਆਉਂਦੀਆਂ ਹਨਕੈਨੇਡਾ ਵਾਲੇ ਏਅਰ ਕੈਨੇਡਾਲੈ ਕੇ ਸਿੱਧਾ ਕੈਨੇਡਾ ਦੇ ਵੱਖ ਵੱਖ ਸ਼ਹਿਰ ਵਿੱਚ ਪਹੁੰਚ ਜਾਣਗੇਅਮਰੀਕਾ ਵਾਲੇ ਅਮਰੀਕਨ ਏਅਰ ਲਾਈਨਾਂ ਲੈ ਕੇ  ਆਸਾਨੀ ਨਾਲ ਅਮਰੀਕਾ ਪੁਜ ਜਾਣਗੇ ਤੇ ਹੋਰਨਾਂਮੁਲਕਾਂ ਨੂੰ ਜਾਣ ਵਾਲੇ ਪੰਜਾਬੀ ਆਪੋ ਆਪਣੇ ਮੁਲਕ ਦੀਆਂ ਏਅਰਲਾਈਨਾਂ ਲੈ ਕੇ ਸਿੱਧਾ ਆਪਣੇ ਮੁਲਕ ਪਹੁੰਚ ਜਾਣਗੇਏਸੇ ਤਰ੍ਹਾਂ ਅੰਮ੍ਰਿਤਸਰਬਰਮਿੰਘਮ ਲਈ ਇਕਜਹਾਜ਼ ਅੰਮ੍ਰਿਤਸਰ ਰਖਿਆ ਜਾਵੇ ਇਸ ਨਾਲ ਏਅਰ ਇੰਡੀਆ ਵਧੇਰੇ ਕਮਾਈ ਕਰ ਸਕਦਾ ਹੈ 

                ਮੰਚ ਆਗੂ ਨੇ ਮੰਗ ਕੀਤੀ ਹੈ ਕਿ ਦਿੱਲੀ-ਅੰਮ੍ਰਿਤਸਰ-ਬਰਮਿੰਘਮ ਉਡਾਣ ਵੀ ਮੁੜ ਸ਼ੁਰੂ ਕੀਤੀ ਜਾਵੇ ਜਿਸ ਨੂੰ ਪਾਕਿਸਤਾਨ ਦੇ ਨਾਲ ਸੰਬੰਧ ਅਣਸੁਖਾਵੇਂ ਹੋਣਕਰਕੇ ਬੰਦ ਕਰ ਦਿੱਤਾ ਗਿਆ ਹੈ  ਦਿੱਲੀ ਤੋਂ ਸਾਰੀਆਂ ਉਡਾਣਾਂ ਜਾਰੀ ਹਨ  ਸ੍ਰੀ ਅੰਮ੍ਰਿਤਸਰ ਤੋਂ  ਉਡਾਣਾਂ ਨੂੰ ਬੰਦ ਕਰਨਾ ਸਰਾਸਰ ਗੁਰੂ ਕੀ ਨਗਰੀ ਨਾਲਬੇਇਨਸਾਫੀ ਹੈ

Have something to say? Post your comment

More News News

ਸਾਕਾ (ਸਿੱਖ ਆਰਟਸ ਐਂਡ ਕਲਚਰਲ ਐਸੋਸੀਏਸ਼ਨ) ਵੱਲੋ ਕਰਵਾਈ ਗਈ 130 ਮੀਲ ਲੰਬੀ ਚੈਰਿਟੀ ਬਾਈਕ ਰਾਈਡ ਬਰਮਿੰਘਮ ਤੋਂ ਚੱਲਕੇ ਅੱਜ ਸਾਊਥਾਲ ਪਾਰਕ ਵਿੱਖੇ ਸਮਾਪਤ ਹੋਈ Sonia Mann to mark her Bollywood debut with ‘Happy Hardy and Heer’ with Himesh Reshammiya "ਰੁੱਖ ਲਗਾਓ ਵੰਸ਼ ਬਚਾਓ "ਮੁਹਿੰਮ ਪਿੰਡ ਦੀਆਂ ਸੱਥਾਂ 'ਚ ਵੀ ਪੁੱਜੀ ਮੁਹਿੰਮ ਦੇ ਦੂਜੇ ਪੜਾਅ ਨੂੰ ਲੈ ਵਾਤਾਵਰਣ ਪ੍ਰੇਮੀਆਂ ਵਿਚ ਭਾਰੀ ਉਤਸ਼ਾਹ ਲਗਾਤਾਰ ਹੋਈ ਬਰਸਾਤ ਕਾਰਨ ਸ਼ਹਿਰ ਦੀਆਂ ਕਈ ਥਾਵਾਂ 'ਤੇ ਖੜ੍ਹਾ ਹੋ ਗਿਆ ਸੀ ਪਾਣੀ ਇਟਲੀ 'ਚ ਜਾਗਰਣ 3 ਨੂੰ, ਸਤਵਿੰਦਰ ਬੁੱਗਾ ਕਰਨਗੇ ਮਹਾਮਾਈ ਦਾ ਗੁਣਗਾਨ Fury in the villagers by cutting banyan trees ਐੱਮ ਐਲ ਏ ਨਾਜ਼ਰ ਸਿੰਘ ਮਾਨਸ਼ਾਹੀਆ ਵਲੋਂ ਮੀਂਹ ਨਾਲ ਪ੍ਰਭਾਵਿਤ ਫ਼ਸਲਾ ਦਾ ਲਿਆ ਜਾਇਜਾ ਸਰਕਾਰੀ ਸੈਕੰਡਰੀ ਸਕੂਲ ਝੁਨੀਰ ਵਿਖੇ ਕਰਵਾਏ ਬਲਾਕ ਵਿੱਦਿਅਕ ਮੁਕਾਬਲੇ , ਬੱਚਿਆਂ ਨੂੰ ਕੀਤਾ ਸਨਮਾਨਿਤ ਲੇਬਰ ਪਾਰਟੀ ਨੇ ਸ. ਖੜਗ ਸਿੰਘ ਨੂੰ ਹੌਵਿਕ ਲੋਕਲ ਬੋਰਡ ਮੈਂਬਰ ਲਈ ਆਪਣਾ ਉਮੀਦਵਾਰ ਐਲਾਨਿਆ ਅੰਮ੍ਰਿਤਸਰ ਉਤਰੀ ਸਾਂਝ ਕੇਂਦਰ ਦੇ ਪੁਲਿਸ ਮੁਲਾਜ਼ਮਾਂ ਨੇ ਲਗਾਏ ਪੌਦੇ
-
-
-