Wednesday, November 20, 2019
FOLLOW US ON

Poem

ਧੀ ਪ੍ਰਹਾਉਣੀ••••••••••ਬਲਜਿੰਦਰ ਕੌਰ ਕਲਸੀ

June 15, 2019 05:11 PM
•ਧੀ ਪ੍ਰਹਾਉਣੀ••••••••••
 
ਮੈਂ ਕਿਸਮਤ ਰੱਬ ਤੋ ਆਪ ਲਿਖਾ ਕੇ ਲਿਆਈ ਹਾਂ 
ਮੈ ਇਸ ਦੁਨੀਆਂ ਤੇ ਬਣ ਪ੍ਰਹਾਉਣੀ ਆਈ ਹਾਂ 
 
ਪਤਾ ਹੈ ਮੈਨੂੰ ਕਿਸੇ ਨਾ ਮੈਨੂੰ ਪਿਆਰ ਦੇਣਾ
ਕਦੇ ਕਦੇ  ਤਾਂ ਇੰਝ ਲਗਦਾ ਤੁਸੀਂ ਮਾਰ  ਦੇਣਾ 
 
ਮੈਂ ਸਹਿਮੀ ਹਾਂ ਤੇ ਡਰੀ ਹੋਈ ਇਹ ਆਖ ਰਹੀ
ਬੋਝ ਕਦੇ ਨਾ ਸਮਝਿਉ ਮੈ ਵਿਰਲਾਪ ਰਹੀ
 
ਤੁਸੀਂ ਮਾਂ ਦੀ ਤੁਲਨਾ ਰੱਬ ਬਰਾਬਰ ਕਰਦੇ ਹੋ
ਜੇ ਪੈਦਾ ਹੋ ਜਾਣ ਧੀਆਂ ਫਿਰ ਕਿਉਂ ਡਰਦੇ ਹੋ
 
ਰੱਬ ਤੋ ਧੀ ਕੋਈ ਨਾ ਮੰਗੇ ਸਾਰੇ ਕਹਿੰਦੇ ਪੁੱਤਰ ਚੰਗੇ 
ਕਈ ਘਰਾਂ ਵਿੱਚ ਦੇਖੇ ਪੁੱਤਰਾਂ ਵਾਲਿਆਂ ਦੇ ਹਾਲ ਮੰਦੇ
 
ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ 
ਧੀਆਂ ਦਾ ਸਤਿਕਾਰ ਕਰੋ ਗੁਰਬਾਣੀ ਦਾ ਫੁਰਮਾਨ 
 
ਧੀਆਂ ਮਾਪਿਆਂ ਨੂੰ ਪੁੱਤਾਂ ਤੋ ਵਧ ਚਾਹੁੰਦੀਆਂ ਨੇ
ਪੇਕੇ ਸਹੁਰੇ ਕਹਿਣ ਬੇਗਾਨੀ ਇਹ ਵੀ ਦਰਦ ਹੰਢਾਉਦੀਆ ਨੇ
 
ਕਲਮ ਜਿਨ੍ਹਾਂ ਚਿਰ ਚੱਲੂ ਇਹ ਸਮਝਾਉਣਾ ਏ
ਜੇ ਪੁੱਤ ਮੰਗਦੇ ਹੋ ਰਬ ਤੋ ਧੀ ਨੇ ਵੀ ਆਉਣਾ ਏ
 
ਬਲਜਿੰਦਰ ਕਹੇ ਜੇ ਧੀ ਨੂੰ ਜਗ ਦਖਾਉਗੇ 
ਫਿਰ ਹੀ ਪੁੱਤ  ਵਿਆਉਗੇ 
 
        ਬਲਜਿੰਦਰ ਕੌਰ ਕਲਸੀ 
Have something to say? Post your comment