Poem

ਘੱਲੂਘਾਰਾ ਚੌਰਾਸੀ ਦਾ ਹੋਣ ਲੱਗਾ/ਪਰਵਿੰਦਰ ਕੌਰ ਰਸਨਹੇੜੀ

June 15, 2019 05:27 PM

ਘੱਲੂਘਾਰਾ ਚੌਰਾਸੀ ਦਾ ਹੋਣ ਲੱਗਾ
             ਦਿੱਲੀਓਂ ਆਈਆਂ ਫੌਜਾਂ ਭਾਰੀਆਂ ਸੀ।
ਹਥਿਆਰਾਂ ਨਾਲ ਸੀ ਫੌਜ ਨੇ ਭਰ ਲਈਆਂ, 
               ਆਪਣੀਆਂ ਸਭ ਫੌਜ਼ੀ ਲਾਰੀਆਂ ਸੀ।
ਅਕਾਲ ਤਖ਼ਤ ਵਿੱਚ ਸੀ ਸਿੰਘ ਬੈਠੇ,
                ਕਰਕੇ ਆਪਣੀ ਖੂਬ ਤਿਆਰੀਆਂ ਸੀ। 
ਇੰਦਰਾ ਗਾਂਧੀ ਦਾ ਸੁਣ ਆਦੇਸ਼ ਉਦੋਂ, 
                  ਫੌਜਾਂ  ਪੰਜਾਬ ਵੱਲ ਵਧੀਆਂ ਸਾਰੀਆਂ ਸੀ।
ਤਿੰਨ ਜੂਨ ਦਾ ਦਿਨ ਸੀ ਜਦੋਂ ਆਇਆ,
                 ਅਕਾਲ ਤਖਤ  ਤੇ ਫੌਜਾਂ ਚਾੜ੍ਹੀਆਂ ਸੀ।
ਫੌਜ ਬੜੀ ਜਦੋਂ ਸੀ ਤਖ਼ਤ ਸਾਹਿਬ ਅੰਦਰ,
                 ਸਿੰਘਾਂ ਨੇ ਗੋਲੀਆਂ ਚੁਣ ਚੁਣ ਮਾਰੀਆਂ ਸੀ।
ਬਿਜਲੀ ਪਾਣੀ ਗੁਰੂ ਘਰ ਦਾ ਬੰਦ ਕੀਤਾ,
                  ਰੂਹਾਂ ਬੈਠੀਆਂ ਪਿਆਸੀ ਸਾਰੀਆਂ ਸੀ।
ਤੋਪਾਂ ਟੈਂਕਾਂ ਨਾਲ ਫੌਜ ਨੇ ਵਾਰ ਕਰਕੇ,
                 ਅਕਾਲ ਤਖ਼ਤ ਦੀਆਂ ਇੱਟਾਂ ਖਿਲਾਰੀਆਂ ਸੀ।
ਮੋਹਨ ਸਿੰਘ ਸੀ ਕੀਤੀ ਕੁਰਬਾਨ ਜ਼ਿੰਦਗੀ ,
                    ਧੀਆਂ ਚੁੱਕ ਚੁੱਕ ਟੈਂਕਾਂ ਉੱਤੇ ਮਾਰੀਆਂ ਸੀ।
  ਟੈਂਕ ਉਡਾ ਦਿੱਤੇ ਫੌਜਾਂ ਦੇ ਮੋਹਨ ਸਿੰਘ ਨੇ,
                    ਦਿੱਤੀ ਕੁਰਬਾਨੀਆਂ ਪਰਿਵਾਰ ਨੇ ਭਾਰੀਆਂ ਸੀ। 
ਸਣੇ ਬੁੂਟਾਂ ਦੇ ਬੜੇ ਤਖ਼ਤ ਸਾਹਿਬ ਅੰਦਰ,
                     ਬੇਅਦਬੀਆਂ ਕੀਤੀਆਂ ਫ਼ੌਜਾਂ ਨੇ ਭਾਰੀਆਂ ਸੀ। 
ਕੇ ਬਰਾੜ ਨੇ ਦਿੱਤੇ ਸੀ ਹੁਕਮ ਬਹੁਤੇ,
                      ਵਾਰੀ ਵਾਰੀ ਫ਼ੌਜਾਂ ਅੰਦਰ ਵਾੜੀਆਂ ਸੀ ।
ਜਨਰਲ ਸੁਬੇਗ ਸਿੰਘ ਬੈਠਾ ਸੀ ਘਾਤ ਲਾ ਕੇ '
                       ਚੁਣ ਚੁਣ ਕੇ ਫੌਜਾਂ ਮਾਰੀਆਂ ਸੀ ।
ਪਾਣੀ ਵਾਲੀ ਟੈਂਕੀ ਫੌਜ ਨੇ ਤੋੜ ਸੁੱਟੀ, 
                     ਰੂਹਾਂ ਪਾਣੀ ਚ ਲਾਂਵਦੀਆਂ ਤਾਰੀਆਂ ਸੀ।
ਸ਼ਹੀਦੀ ਦਿਹਾੜਾ ਮਨਾਉਣ ਲਈ ਸੀ ਚੱਲ ਆਈਆਂ,
                       ਸੰਗਤਾਂ ਬਹੁਤ ਭਾਰੀਆ ਸੀ ।
ਫੌਜਾਂ ਕੀਤਾ  ਨਾ ਤਰਸ ਸੀ ਭੋਰਾ ਉੱਥੇ, 
                      ਗੋਲੀਆਂ ਨਾਲ ਹੈ ਸੰਗਤਾਂ ਮਾਰੀਆਂ ਸੀ।
ਲਹੂ ਨਾਲ ਸੀ ਪਰਕਰਮਾਂ ਲਾਲ ਹੋ ਗਈ,
                ਰੋਂਦੇ ਬੱਚਿਆਂ ਦੀਆਂ ਸੁਣਨ  ਕਿਲਕਾਰੀਆਂ ਸੀ।
ਤੋਪਾਂ ਟੈਂਕਾਂ ਨਾਲ ਫੌਜ ਨੇ ਵਾਰ ਕੀਤਾ,
                  ਛੱਡੇ ਬੱਚੇ ਬੁੱਢੇ ਨਾ ਨਾਰੀਆਂ ਸੀ। 
ਕਰਫਿਊ ਲਾ ਦਿੱਤਾ ਸਾਰੇ ਪੰਜਾਬ ਅੰਦਰ,
                    ਡੱਕੀਆਂ ਘਰਾਂ ਚ ਸੰਗਤਾਂ ਸਾਰੀਆਂ ਸੀ। 
ਧੀਆਂ ਭੈਣਾਂ ਦੀ ਫ਼ੌਜ ਨੇ ਪੱਤ ਲੁੱਟੀ, 
                     ਛੱਡੀਆਂ ਨਾ ਵਿਚਾਰੀ ਨਾਰੀਆਂ ਸੀ।
ਗੋਦ ਚੋਂ ਖੋਹ ਕੇ ਮਾਵਾਂ ਦੇ ਲਾਲ ਫੌਜਾਂ, 
                      ਮਾਵਾਂ ਸਾਹਮਣੇ ਗੋਲੀਆਂ ਮਾਰੀਆਂ iਸੀ।
ਦੁੱਧ ਪਾਣੀ ਨੂੰ ਵਿਲਕਦੇ ਰਹੇ ਬੱਚੇ,
                      ਫੌਜਾਂ ਨੇ ਥਾਂ ਥਾਂ ਲੋਥਾਂ ਖਿਲਾਰੀਆਂ ਸੀ
ਸੰਤ ਜਰਨੈਲ ਸਿੰਘ ਜੀ ਡਟਕੇ ਖੂਬ ਲੜੇ
               ਉਨ੍ਹਾਂ ਪਾਈਆਂ ਸ਼ਹੀਦੀਆਂ ਭਾਰੀਆਂ ਸੀ
ਜਿਹੜੇ ਸਿੰਘ ਬਚੇ ਲੈ ਗਈ ਫੌਜ ਫੜ੍ਹਕੇ 
                   ਉਨ੍ਹਾਂ ਭਰੀਆਂ ਜੇਲਾਂ ਸਾਰੀਆਂ ਸੀ
ਸਿੰਘਾਂ ਨਾਲ ਨਾ ਕਿਸੇ ਨੇ ਘੱਟ ਕੀਤੀ
                    ਜਵਾਨੀਆਂ ਜੇਲਾਂ ਵਿੱਚ ਗੁਜ਼ਾਰੀਆਂ ਸੀ
ਨੀਲਾ ਤਾਰਾ ਸਾਕਾ ਕਦੇ ਨਹੀ ਭੁੱਲ ਸਕਦਾ
             ਬਣੀਆਂ ਦਿੱਲਾਂ ਚ ਜਖ਼ਮੀ ਕਿਆਰੀਆਂ ਜੀ
ਪਰਵਿੰਦਰ ਮਾਰ ਨਾ ਕਦੇ ਵੀ ਸਿੰਘ ਖਾਂਦੇ
            ਜੇ ਨਾ ਕਰਦੇ ਆਪਣੇ ਗਦਾਰੀਆਂ ਜੀ
ਪਰਵਿੰਦਰ ਕੌਰ ਰਸਨਹੇੜੀ

Have something to say? Post your comment