Tuesday, November 12, 2019
FOLLOW US ON

Poem

ਰੁੱਖ /ਬੂਟਾ ਗੁਲਾਮੀ

June 15, 2019 05:30 PM

ਰੁੱਖ 
 °
ਇਕ ਦੋ ਰੁੱਖ ਤੂੰ ਲਾ ਸੋਹਣਿਆ
ਆਵੇ ਸੋਖਾ ਸਾਹ ਸੋਹਣਿਆ
ਇਕ ਦੋ ਰੁੱਖ ਤੂੰ ਲਾ ਸੋਹਣਿਆ  
 
ਅੱਜ ਤੱਕ ਨਹੀ ਗੱਲ ਵਿਚਾਰੀ
ਰੋਜ ਰੁੱਖਾਂ ਨੂੰ ਫੇਰੇ ਆਰੀ
ਵਿਹੜੇ ਵਿੱਚੋ ਰੁੱਖ ਵੱਢ ਕੇ 
ਕੋਠੀਆਂ ਲਈਆਂ ਪਾ ਸੋਹਣਿਆ 
ਇਕ ਦੋ ਰੁੱਖ ਤੂੰ ਲਾ ਸੋਹਣਿਆ 
ਆਵੇ ਸੋਖਾ ਸਾਹ ਸੋਹਣਿਆ
 
ਛਾਂ ਵੀ ਦੇਦੇ ਫਲ ਵੀ ਦੇਦੇ 
ਬਦਲੇ ਦੇ ਵਿੱਚ ਕੁਝ ਨਾ ਲੈਦੇ
ਆਕਸੀਜਨ ਵੀ ਮਿਲੇ ਇਨ੍ਹਾਂ ਤੋ
ਜਿੰਦਗੀ ਲਈ ਦਵਾ ਸੋਹਣਿਆ 
ਇਕ ਦੋ ਰੁੱਖ ਤੂੰ ਲਾ ਸੋਹਣਿਆ ਆਵੇ ਸੋਖਾ ਸਾਹ ਸੋਹਣਿਆ 
 
ਪੰਛੀਆਂ ਲਈ ਬਸੇਰਾ ਬਣਦੇ 
ਸਾਹ ਤੇਰਾ ਤੇ ਮੇਰਾ ਬਣਦੇ
ਹੱਥੀ ਕਰ ਰੁੱਖਾਂ ਦੀ ਸੇਵਾ 
ਚੜਦਾ ਏ ਫਿਰ ਚਾਅ ਸੋਹਣਿਆ 
ਇਕ ਦੋ ਰੁੱਖ ਤੂੰ ਲਾ ਸੋਹਣਿਆ 
ਆਵੇ ਸੋਖਾ ਸਾਹ ਸੋਹਣਿਆ 
 
ਜਿੰਦਗੀ ਰੁੱਖਾਂ ਬਿੰਨਾ ਅਧੂਰੀ
ਜੀਵਣ ਦੇ ਲਈ ਰੁੱਖ ਜਰੂਰੀ
ਗੁਲਾਮੀ ਵਾਲਿਆਂ ਦੇਰ ਨਾ ਹੋ ਜੇ 
ਅੱਜ ਤੋ ਹੀ ਅਪਣਾ ਸੋਹਣਿਆ 
ਇਕ ਦੋ ਰੁੱਖ ਤੂੰ ਲਾ ਸੋਹਣਿਆ ਆਵੇ ਸੋਖਾ ਸਾਹ ਸੋਹਣਿਆ
 
ਬੂਟਾ ਗੁਲਾਮੀ ਵਾਲਾਕੋਟ ਈਸੇ ਖਾਂ ਮੋਗਾ 
9417197395

Have something to say? Post your comment