Article

2 ਢਾਈ ਸਾਲ ਦੀਆਂ ਬੱਚੀਆਂ ਨਾਲ ਦੁੱਖਦਾਇਕ ਕਾਂਡ-ਹਰਸ਼ਦਾ ਸ਼ਾਹ

June 15, 2019 05:34 PM

2 ਢਾਈ ਸਾਲ ਦੀਆਂ ਬੱਚੀਆਂ ਨਾਲ ਦੁੱਖਦਾਇਕ ਕਾਂਡ-
Ðਰੇਪ ਦੀਆਂ ਘਟਨਾਵਾਂ ਨੇ ਔਰਤਾਂ ਦੇ ਵਜੂਦ ਖਿਲਾਰਿਆ
ਅਖ਼ਬਾਰਾਂ, ਟੀ. ਵੀ. ਚੈਨਲਾਂ ਉਪਰ ਬਲਾਤਕਾਰ ਦੀਆਂ ਖ਼ਬਰਾਂ ਨਸ਼ਰ ਹੋ ਰਹੀਆਂ ਹਨ। ਇਨਾਂ ਘਟਨਾਵਾਂ ਨੇ ਔਰਤ ਦੇ ਵਜੂਦ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮਾਪਿਆਂ ਦੀ ਰਾਤ ਦੀ ਨੀਂਦ ਉਡਾ ਰੱਖੀ ਹੈ, ਪਤਾ ਨਹੀ ਕਦ ਕਿਸੇ ਚੰਦਰੇ ਦੀ ਨਜ਼ਰ ਉਨਾਂ ਦੀ ਧੀ ਭੈਣ ਤੇ ਪੈ ਜਾਵੇ। ਪੰਜਾਬ ਦੇ ਮੋਗਾ ਸ਼ਹਿਰ ਵਿੱਚ 2 ਸਾਲ ਦੀ ਬੱਚੀ ਨਾਲ ਹੋਏ ਬਲਾਤਕਾਰ ਨੇ ਪੰਜਾਬ ਵਾਸੀਆਂ ਨੂੰ ਸੋਚਣ ਤੇ ਮਜੂਬਰ ਕਰ ਦਿੱਤਾ ਹੈ। ਬਲਾਤਕਾਰ ਦਾ ਕਰਾਨ ਇਹ ਵੀ ਹੋਸਾਕਦਾ ਹੈ ਕਿ ਸਾਖ਼ਰਤਾ ਵਿਚ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਦਰ 20 ਫੀਸਦੀ ਘੱਟ ਹੈ ਜਦੋਂਕਿ ਗਰੀਬ ਵਰਗਾਂ ਵਿਚ ਇਹ ਅਨੁਪਾਤ ਹੋਰ ਵੀ ਅਸਮਾਨਤਾ ਭਰਪੂਰ ਹੈ। ਫੈਸਲੇ ਲੈਣ ਵਾਲੀਆਂ ਸੰਸਥਾਵਾਂ ਵਿਚ ਔਰਤਾਂ ਦੀ ਤਾਇਨਾਤੀ ਨਾਂਹ ਦੇ ਬਰਾਬਰ ਹੈ। ਨਿਆਂ ਪਾਲਿਕਾ ਵਿਚ ਔਰਤਾਂ ਦੀ ਗਿਣਤੀ 4 ਫੀਸਦੀ ਹੈ ਜਦੋਂ ਕਿ ਪ੍ਰਬੰਧਕੀ ਅਸਾਮੀਆਂ 'ਤੇ ਇਹ ਦਰ 3 ਫੀਸਦੀ ਤੋਂ ਵੀ ਘੱਟ ਹੈ। ਔਰਤ ਨੂੰ ਬਰਾਬਰੀ ਦਾ ਅਧਿਕਾਰ ਸਿਰਫ਼ ਵੋਟ ਪਾਉਣ ਤੱਕ ਹੀ ਸੀਮਤ ਹੈ, ਹੋਰ ਥਾਵਾਂ ਉਪਰ ਉਹ ਅਸਮਾਨਤਾ ਦੀ ਸ਼ਿਕਾਰ ਹੈ, ਹੋਰ ਤਾਂ ਹੋਰ ਔਰਤ ਦਾ ਆਪਣੀ ਸਿਹਤ ਅਤੇ ਸੰਤਾਨ ਪੱਖ਼ੀ ਮੁੱਦਿਆਂ 'ਤੇ ਵੀ ਅਧਿਕਾਰ ਨਹੀਂ ਅਤੇ ਇੰਨਾਂ ਬਾਰੇ ਵੀ ਉਨਾਂ ਦੇ ਮਰਦ ਹੀ ਫ਼ੈਸਲਾ ਕਰਦਾ ਹੈ। ਬਰਾਬਰ ਕੰਮ ਲਈ ਬਰਾਬਰ ਤਨਖ਼ਾਹ ਅਤੇ ਜ਼ਮੀਨ ਜਾਇਦਾਦ ਵਿਚ ਬਰਾਬਰ ਦੇ ਹਿੱਸੇ ਸਬੰਧੀ ਕਾਨੂੰਨੀ ਹੱਕ ਦੇ ਬਾਵਜੂਦ ਉਸ ਨਾਲ ਕਾਨੂੰਨੀ ਵਿਤਕਰਾ ਜਾਰੀ ਹੈ। ਸਿੱਖਿਆ, ਸਿਹਤ, ਰੁਜ਼ਗਾਰ ਅਤੇ ਫ਼ੈਸਲਾਕੁੰਨ ਪੁਜੀਸ਼ਨਾਂ 'ਤੇ ਤਾਇਨਾਤੀ ਹੀ ਭਾਰਤੀ ਔਰਤ ਦੀ ਮੁਕਤੀ ਦਾ ਆਧਾਰ ਬਣ ਸਕਦੀ ਹੈ। ਔਰਤ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੇ ਨਾਲ-ਨਾਲ ਆਪਣੇ ਫ਼ਰਜ਼ਾਂ ਪ੍ਰਤੀ ਵੀ ਸੁਚੇਤ ਹੋਣਾ ਪਵੇਗਾ। ਇਸ ਗੱਲ ਤੋਂ ਵੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਕਿ ਅਖੌਤੀ ਆਜ਼ਾਦੀ ਅਤੇ ਬੇਪਰਵਾਹ ਖੁੱਲ ਉਸਨੂੰ ਸਨਮਾਨ ਦਿਵਾਉਣ ਦੀ ਥਾਂ ਧਰਾਤਲ ਵੱਲ ਧੱਕੇਗੀ। ਸੁੰਦਰਤਾ ਮੁਕਾਬਲੇ, ਇਸ਼ਤਿਹਾਰਬਾਜ਼ੀ ਦਾ ਸ਼ਿੰਗਾਰ ਅਤੇ ਨੰਗੇਜ਼ ਦਾ ਪ੍ਰਗਟਾਵਾ ਔਰਤ ਦੀ ਆਜ਼ਾਦੀ ਦਾ ਰਾਹ ਨਹੀਂ ਹੈ ਸਗੋਂ ਉਸਨੂੰ ਸਮਾਜਿਕ ਤੌਰ 'ਤੇ ਕੱਖੋਂ ਹੌਲਾ ਕਰਨਾ ਹੈ। ਸਾਡੇ ਦੇਸ਼ ਵਿਚ ਬੇਰੁਜ਼ਗਾਰੀ ਦੀ ਸਮੱਸਿਆ ਅਹਿਮ ਹੈ। ਪੜੀ ਲਿਖੀ ਔਰਤ ਖੁਦ ਪੈਰਾਂ 'ਤੇ ਖੜੀ ਹੋਣਾ ਚਾਹੁੰਦੀ ਹੈ। ਉਹ ਛੋਟੇ ਮੋਟੇ ਪ੍ਰਾਈਵੇਟ ਦਫ਼ਤਰਾਂ, ਕੰਪਨੀਆਂ, ਵਪਾਰਕ ਅਦਾਰੇ, ਮਸਾਜ, ਮੈਰਿਜ ਪੈਲੇਸਾਂ, ਮਸਾਜ ਪਾਰਲਰਾਂ, ਡਾਂਸ ਗਰੁੱਪਾਂ, ਫੈਕਟਰੀਆਂ ਅਤੇ ਸਕੂਲਾਂ ਕਾਲਜਾਂ ਵਿਚ ਬਹੁਤ ਘੱਟ ਉਜ਼ਰਤ 'ਤੇ ਕੰਮ ਕਰਦੀਆਂ ਹਨ। ਪ੍ਰਾਈਵੇਟ ਅਦਾਰਿਆਂ ਵਿਚ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦਾ ਸ਼ੋਸ਼ਣ ਵੀ ਆਮ ਵਰਤਾਰਾ ਹੈ। ਸ਼ਰਾਬ ਦੀ ਮਸ਼ਹੂਰੀ ਵਿਚ ਔਰਤ ਦੀਆਂ ਕਾਮੁਕ ਤਸਵੀਰਾਂ ਠੇਕਿਆਂ ਅੱਗੇ ਲਾਈਆਂ ਜਾ ਰਹੀਆਂ ਹਨ। ਫੈਸ਼ਨ ਸ਼ੋਅ ਦੇ ਨਾਂਅ 'ਤੇ ਲੜਕੀਆਂ ਨੂੰ ਨਗਨ ਕਰਕੇ ਗਲੈਮਰ ਦਾ ਰੂਪ ਦੇ ਕੇ ਹਜ਼ਾਰਾਂ ਲੱਖਾਂ ਲੋਕਾਂ ਸਾਹਮਣੇ ਮਰਦ ਉਸ ਦੇ ਸਰੀਰ ਦੀ ਨੁਮਾਇਸ਼ ਕਰਦਾ ਹੈ। ਵਿਆਹ ਸ਼ਾਦੀਆਂ ਵਿਚ ਲੋਕਾਂ ਦਾ ਮਨੋਰੰਜਨ ਕਰਨ ਵਾਸਤੇ ਆਰਕੈਸਟਰਾ ਗਰੁੱਪਾਂ 'ਚ ਗੀਤਾਂ ਉਪਰ ਨੱਚਣ ਵਾਲੀਆਂ ਡਾਂਸਰਾਂ ਦਾ ਵੀ ਸ਼ੋਸ਼ਣ ਉਨਾਂ ਦੇ ਸਕੇ ਭਰਾ, ਰਿਸ਼ਤੇਦਾਰ ਜਾਂ ਮਾਂ ਬਾਪ ਆਪ ਆਪਣੇ ਸਵਾਰਥ ਲਈ ਕਰਵਾ ਰਹੇ ਹਨ। ਮੈਰਿਜ ਪੈਲੇਸਾਂ ਵਿਚ ਨੌਜਵਾਨ ਲੜਕੀਆਂ ਬਰਾਤੀਆਂ ਨੂੰ ਆਪ ਪੈਗ ਪਾ ਕੇ ਦੇ ਰਹੀਆਂ ਹਨ। ਪਰ ਐਸਾ ਉਹ ਸਭ ਸੌਂਕ ਲਈ ਨਹੀਂ ਸਗੋਂ ਆਪਣੇ ਕੁਝ ਸ਼ਰਾਬੀ ਪਤੀਆਂ ਜਾਂ ਪਿਤਾ, ਭਰਾਵਾਂ ਹੱਥੋਂ ਦੁਖੀ ਹੋ ਕੇ ਕਰਦੀਆਂ ਹਨ। ਮਰਦ ਪ੍ਰਧਾਨ ਸਮਾਜ ਭਲੀਭਾਂਤ ਜਾਣੂ ਹੈ ਕਿ ਮਰਦ ਔਰਤ ਬਿਨਾਂ ਅਧੂਰਾ ਹੈ।
                 ਬਲਾਤਕਾਰ ਦੀਆਂ ਘਟਨਾਵਾਂ ਦਿਨੋ ਪਰ ਦਿਨ ਆਪਣਾ ਭਿਆਨਕ ਰੁਪ ਅਖਤਿਆਰ ਕਰਦਾ ਜਾ ਰਿਹਾ ਹੈ ਜਿਵੇਂ ਕਿ ਜੂਨ 2019 ਵਿੱਚ 2 ਸਾਲ ਦੀ ਬੱਚੀ ਦਾ ਬਲਾਤਕਾਰ ਕਰਕੇ ਅਲੀਗੜ ਯੂਪੀ ਵਿੱਚ ਭਿਆਨਕ ਤਸੀਹੇ ਦੇਕੇ ਮੌਤ ਦੇ ਘਾਂਟ ਉਤਾਰ ਦਿੱਤਾ ਗਾ ਕਿ ਸਾਡਾ ਸਮਾਜ ਅਜਿਹੇ ਦਰਿੰਦਿਆਂ ਨੂੰ ਕੋਈ ਸ਼ਜਾ ਦਿਵਾਉਦ ਲਈ ਆਪਣੀ ਜੁਬਾਨ ਖੋਲਣ ਦੀ ਹਿੰਮਤੇ ਨਹੀ ਕਰ ਸਕਦਾ। ਹੋਰ ਵੀ ਕੇਸ ਉੱਤਰ ਪ੍ਰਦੇਸ਼  ਦੇ ਵਿਚ ਹੋਏ ਹਨ ਜਿਨਾਂ ਵਿੱਚ ਬਦਾਯੂੰ ਜ਼ਿਲੇ ਦੇ ਇਕ ਪਿੰਡ ਦੀਆਂ ਦੋ ਦਲਿਤ ਚਚੇਰੀਆਂ ਭੈਣਾਂ ਨਾਲ ਜਿਵੇਂ ਕੁਝ ਵਹਿਸ਼ੀਆਂ ਵੱਲੋਂ ਪਹਿਲਾਂ ਬਲਾਤਕਾਰ ਕਰਕੇ ਉਨਾਂ ਦੋਨਾਂ ਲੜਕੀਆਂ ਦੀਆਂ ਲਾਸ਼ਾਂ ਨੂੰ ਪਿੰਡ ਦੇ ਬਾਹਰ ਅੰਬ ਦੇ ਦਰੱਖਤ ਉੱਪਰ ਟੰਗਕੇ ਲੂੰ-ਕੰਡੇ ਖੜੇ ਕਰਨ ਵਾਲੀ ਖ਼ਬਰ ਨਸ਼ਰ ਹੋਈ ਸੀ ਜਿਸ ਨੂੰ ਸੁਣਕੇ ਸਿਰ ਸ਼ਰਮ ਨਾਲ ਝੁਕ ਗਿਆ ਸੀ। ਇਸ ਸ਼ਰਮਨਾਕ ਘਟਨਾ ਨਾਲ ਉੱਤਰ ਪ੍ਰਦੇਸ਼ ਦੀ ਸਰਕਾਰ ਤੇ ਸਵਾਲੀਆਂ ਚਿੰਨ ਲੱਗਾ ਦਿੱਤਾ ਸੀ। ਇਸ ਦੁਖਾਂਤਕ ਘਟਨਾ ਤੋਂ ਪਹਿਲਾਂ 2011 'ਚ ਦਿੱਲੀ ਵਿਚ ਇਕ ਮੈਡੀਕਲ ਵਿਦਿਆਰਥਣ ਦਾਮਿਨੀ ਨਾਲ ਵਾਪਰੀ ਗੈਂਗਵਾਰ ਬਲਾਤਕਾਰ ਦੀ ਘਟਨਾ ਨੂੰ ਤਾਜ਼ਾ ਕਰ ਦਿੱਤਾ ਗਿਆ ਸੀ। ਇਨਾਂ ਬਲਾਤਕਾਰ ਦੀ ਘਟਨਾਵਾਂ  ਵਾਪਰਣ ਤੇ ਰਾਜਸੀ ਆਗੂ ਕਹਿੰਦੇ ਹਨ ਕਿ ਅਕਸਰ ਹੀ ਜਵਾਨੀ ਦੀ ਉਮਰ ਵਿਚ ਨੌਜਵਾਨ ਗਲਤੀਆਂ ਕਰਦੇ ਰਹਿੰਦੇ ਹਨ। ਇਸ ਮਾਮਲੇ ਵਿਚ ਲੋਕਾਂ ਦੀ ਰੱਖਿਆ ਕਰਨ ਵਾਲੇ ਪੁਲਿਸ ਮੁਲਾਜ਼ਮ ਵੀ ਸ਼ਾਮਿਲ ਹਨ। ਉੱਤਰ ਪ੍ਰਦੇਸ਼ ਦਾ ਇਕ ਹੋਰ ਮਾਮਲਾ ਜਿਸ ਵਿਚ ਇਕ ਲੜਕੇ ਨੇ ਨੌਜਵਾਨ ਕੁੜੀ ਨਾਲ ਉਸ ਦੇ ਘਰ ਜਾ ਕੇ ਬਲਾਤਕਾਰ ਕੀਤਾ। ਪੁਲਿਸ ਕੋਲ ਮਾਮਲਾ ਦਰਜ ਕਰਵਾਉਣ 'ਤੇ ਉਸ ਕੁੜੀ ਦੀ ਮਾਂ ਨੂੰ ਸਰੇ ਬਾਜ਼ਾਰ ਨੰਗਾ ਕਰਕੇ ਮਾਰਿਆ ਗਿਆ। ਇਕ ਹੋਰ ਘਟਨਾ ਉੱਤਰ ਪ੍ਰਦੇਸ਼ ਦੇ ਬਰੇਲੀ ਵਿਚ ਬਹੇੜੀ ਇਲਾਕੇ ਦੇ ਐਤਪੁਰਾ ਪਿੰਡ ਦੇ ਖੇਤਾਂ 'ਚੋਂ 22 ਵਰਿਆਂ ਦੀ ਲੜਕੀ ਦੀ ਲਾਸ਼ ਮਿਲੀ ਹੈ। ਪੁਲਿਸ ਮੁਤਾਬਿਕ ਪਹਿਲਾਂ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ ਫੇਰ ਤੇਜ਼ਾਬ ਪਿਲਾਇਆ ਗਿਆ ਅਤੇ ਫੇਰ ਗਲ ਘੁੱਟਕੇ ਮਾਰ ਦਿੱਤਾ। ਲੜਕੀ ਦਾ ਚਿਹਰਾ ਦਰਿੰਦਿਆਂ ਨੇ ਬੁਰੀ ਤਰਾਂ ਨਾਲ ਵਿਗਾੜ ਦਿੱਤਾ ਹੈ। ਪੋਸਟ ਮਾਰਟਮ ਦੀ ਰਿਪੋਰਟ ਅਨੁਸਾਰ ਲੜਕੀ ਨਾਲ ਗੈਂਗ ਰੇਪ, ਗਲਾ ਘੁੱਟਣ ਅਤੇ ਪੇਟ 'ਚ ਤੇਜ਼ਾਬ ਵੀ ਮਿਲਿਆ ਹੈ। ਐਸੀਆਂ ਘਟਨਾਵਾਂ ਦੇਸ਼ ਦੇ ਕੋਨੇ ਕੋਨੇ ਵਿਚ ਔਰਤਾਂ, ਲੜਕੀਆਂ ਨਾਲ ਬਲਾਤਕਾਰ, ਘਰੇਲੂ ਹਿੰਸਾ, ਅਗਵਾ ਦੀਆਂ ਘਟਨਾਵਾਂ ਹੋ ਰਹੀਆਂ ਹਨ। ਬਲਾਤਕਾਰ ਦੀਆਂ ਸਾਰੀਆਂ ਘਟਨਾਵਾਂ ਨਸ਼ਰ ਨਹੀਂ ਹੁੰਦੀਆਂ। ਔਰਤ ਕਿਤੇ ਵੀ ਸੁਰੱਖਿਅਤ ਨਹੀਂ ਹੈ। ਨਾ ਘਰ ਦੀ ਚਾਰਦੀਵਾਰੀ ਅੰਦਰ, ਨਾ ਗਲੀਆਂ, ਬਜ਼ਾਰਾਂ, ਸਰਕਾਰੀ ਦਫ਼ਤਰਾਂ ਵਿਚ। ਮਰਦ ਪ੍ਰਧਾਨ ਸਮਾਜ ਔਰਤ ਨੂੰ ਮਹਿਜ਼ ਇਕ ਭੋਗ ਦੀ ਵਸਤੂ ਸਮਝਦਾ ਹੈ। ਐਸੀ ਹੀ ਘਟਨਾ ਪੰਜਾਬ ਦੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਗੰਧੜ ਵਿਖੇ ਵੀ ਵਾਪਰੀ, ਪਰ ਹਫ਼ਤੇ ਭਰ ਤੱਕ ਪੀੜਤ ਪਰਿਵਾਰ ਦੀ ਸਾਰ ਨਹੀਂ ਲਈ ਗਈ। 
ਸਿਆਸੀ ਆਗੂਆਂ ਵਲੋਂ ਬਲਾਤਕਾਰ ਪੀੜਤ ਪਰਿਵਾਰ ਦੀ ਸਾਰ ਨਹੀਂ ਲਈ ਜਾਂਦੀ ਕਿਉਕਿ ਕਿਤੇ ਨਾ ਕਿਤੇ ਲੀਡਰਾਂ ਦੀਆਂ ਲੜੀਆਂ ਅੱਗੇ ਜਾ ਕੇ ਜੁੜ ਜਾਂਦੀਆਂ ਹਨ। ਸਿਆਸੀ ਦਬਾਅ ਕਾਰਨ ਸਿਵਲ ਹਸਪਤਾਲਾਂ ਦੇ ਡਾਕਟਰ ਵੀ ਸਹੀ ਰਿਪੋਰਟ ਨਹੀਂ ਦੇ ਰਹੇ। ਸਰਕਾਰੀ ਅਧਿਕਾਰੀ ਪੀੜਤ ਪਰਿਵਾਰ ਦੀ ਮੱਦਦ ਕਰਨ ਦੀ ਬਜਾਏ ਉਨਾਂ ਦਾ ਸ਼ੋਸ਼ਣ ਕਰ ਰਹੇ ਹਨ। ਦੋਸ਼ੀ ਸ਼ਰੇਆਮ ਘੁੰਮ ਰਹੇ ਹਨ। ਪੰਜਾਬ ਵੀ ਐਸੇ ਪਹਿਲਾਂ ਵੀ ਮਾਮਲੇ ਹੋ ਚੁੱਕੇ ਹਨ।ਦੱਸਿਆ ਜਾਂਦਾ ਹੈ ਕਿ ਪੰਜਾਬ ਦੇ ਨੇੜਲੇ ਸੂਬੇ ਹਰਿਆਣਾ ਵਿਚ ਪਿਛਲੇ ਸਾਲ ਦੌਰਾਨ ਸਭ ਤੋਂ ਵੱਧ ਬਲਾਤਕਾਰ ਦੇ ਮਾਮਲੇ ਹੋਏ ਹਨ। ਐਸੇ ਘਿਨਾਉਣੇ ਜ਼ੁਰਮਾਂ ਨੂੰ ਦਬਾਉਣ ਲਈ ਸਿਆਸੀ ਲੋਕ ਅਤੇ ਪੁਲਿਸ ਅਹਿਮ ਭੂਮਿਕਾ ਨਿਭਾਉਂਦੀ ਹੈ। ਦੋ ਮਹੀਨੇ ਦੀ ਬਾਲੜੀ ਤੋਂ ਲੈ ਕੇ 70 ਸਾਲ ਦੀ ਬਜ਼ੁਰਗ ਉਮਰ ਤੱਕ ਔਰਤ ਬਲਾਤਕਾਰ ਦਾ ਸ਼ਿਕਾਰ ਹੁੰਦੀ ਹੈ। ਬਾਲੜੀਆਂ ਸਭ ਤੋਂ ਜ਼ਿਆਦਾ ਆਪਣੇ ਨੇੜਲੇ ਸਕੇ ਸਬੰਧੀਆਂ ਹੱਥੋਂ ਬਲਾਤਕਾਰ ਦਾ ਸ਼ਿਕਾਰ ਹੋ ਰਹੀਆਂ ਹਨ। ਪਿਛਲੇ ਕਾਫ਼ੀ ਚਿਰਾਂ ਦੀ ਗੱਲਹੈ ਕਿ ਉੱਤਰ ਪ੍ਰਦੇਸ਼ ਵਿਚ ਇਕ ਮਹਿਲਾ ਜੱਜ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਵੀ ਸੁਰਖੀਆਂ ਵਿਚ ਹੈ, ਇਸ ਵਿੰਚ ਕਿਸ ਦਾ ਦੋਸ਼ ਹੈ ਸਿਆਸੀ ਆਗੂਆਂ ਦੀ ਸ਼ਹਿ ਤੇ ਅਜਿਹੇ ਕਾਰੇ ਹੁੰਦੇ ਹਨ ਕਿ ਜੱਜ ਦੀ ਪੋਸਟ ਵਾਲੇ ਅਗਰ ਸੁੱਰਖਿਅਤ ਨਹੀ ਤਾਂ ਫਿਰ ਆਮ ਇਨਸਾਨ ਦੀ ਔਕਾਤ ਕੀ ਹੈ। 
ਸਮਾਜ ਵਿੱਚ ਲੜਕੀ ਕੰਜਕਾਂ ਦੇ ਰੂਪ ਵਿੱਚ ਭਾਵੇਂ ਕਿ ਵੱਖ-ਵੱਖ ਢੰਗਾਂ ਨਾਲ ਪੂਜਣ ਅਤੇ ਸਤਿਕਾਰ ਦੇਣ ਦਾ ਢੌਂਗ ਕੀਤਾ ਜਾ ਰਿਹਾ ਹੈ£ ਪਰ ਸੱਚ ਤਾਂ ਇਹ ਹੈ ਕਿ ਹਰ ਖੇਤਰ ਵਿਚ ਦੁਰਕਾਰਿਆ ਜਾ ਰਿਹਾ ਹੈ। 
ਸਮਾਜ ਦੀ ਸਿਰਜਣਾ ਔਰਤ ਹੀ ਕਰ ਸਕਦੀ ਹੈ। ਔਰਤ ਨੇ ਮਰਦ ਨੂੰ ਨੌ ਮਹੀਨੇ ਆਪਣੀ ਕੁੱਖ ਵਿਚ ਰੱਖਕੇ ਜਨਮ ਦਿੱਤਾ। ਉਸ ਦਾ ਲਾਲਣ ਪਾਲਣ ਕੀਤਾ, ਉਸ ਨੂੰ ਦੁਨੀਆਂ ਵਿਚ ਸਤਿਕਾਰ ਦਿਵਾਇਆ। ਕਿਹਾ ਜਾਂਦਾ ਹੈ ਕਿ ਔਰਤ ਸੰਸਾਰ ਰੂਪੀ ਬਾਗ ਵਿਚ ਸਭ ਤੋਂ ਉੱਤਮ ਫੁੱਲ ਹੈ। ਇਹ ਸਮਾਜ ਐਨਾ ਖੂਬਸੂਰਤ ਅਤੇ ਦਿਲਕਸ਼ ਨਾ ਹੁੰਦਾ ਜੇ ਇਸ ਵਿਚ ਔਰਤ ਨਾ ਹੁੰਦੀ। ਪਰ ਇਸ ਸਭ ਕੁਝ ਦੇ ਬਾਵਜੂਦ ਔਰਤ ਜਨਮ ਤੋਂ ਹੀ ਵਿਤਕਰੇ ਦਾ ਸ਼ਿਕਾਰ ਹੋ ਜਾਂਦੀ ਹੈ। ਘਰ ਅਤੇ ਸਮਾਜ ਵਿਚ ਉਸ ਦਾ ਸਥਾਨ ਮਰਦਾਂ ਨਾਲੋਂ ਕਿਤੇ ਨੀਂਵਾਂ ਮੰਨਿਆ ਜਾਂਦਾ ਹੈ।
ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਅਨੁਸਾਰ ਭਾਰਤ ਦੇ ਵੱਡੇ ਵੱਡੇ ਸ਼ਹਿਰਾਂ ਵਿਚ ਲੱਖਾਂ ਔਰਤਾਂ ਦੇਹ ਵਪਾਰ ਦੇ ਧੰਦੇ ਵਿਚ ਲੱਗੀਆਂ ਹੋਈਆਂ ਹਨ। ਕੇਂਦਰੀ ਕਲਿਆਣ ਬੋਰਡ ਦੇ ਅੰਕੜਿਆਂ ਅਨੁਸਾਰ 70 ਫੀਸਦੀ ਵੇਸਵਾਵਾਂ ਦੀ ਉਮਰ 30 ਸਾਲ ਤੋਂ ਘੱਟ ਹੈ ਇਕ ਚੌਥਾਈ ਦੀ ਉਮਰ 18 ਸਾਲ ਦੇ ਦਰਮਿਆਨ ਹੈ। ਐਸੇ ਨਰਕ ਵਿਚ ਜਾਣ ਦਾ ਕਾਰਨ ਵੀ ਉਨਾਂ ਨਾਲ ਘਰੇਲੂ ਹਿੰਸਾ ਜਾਂ ਬਲਾਤਕਾਰ ਵਰਗੇ ਘਿਨਾਉਣੇ ਜ਼ੁਰਮ ਅਤੇ ਗਰੀਬੀ ਦਾ ਹੋਣਾ ਹੈ। ਭਾਰਤ ਦੇ ਡਿਮਾਂਡ ਘਰਾਂ ਵਿਚ ਰੱਖੀਆਂ ਜਾਂਦੀਆਂ ਔਰਤਾਂ ਨੂੰ ਉੱਚ ਅਧਿਕਾਰੀਆਂ ਅਤੇ ਸਿਆਸੀ ਬੰਦਿਆਂ ਵਾਸਤੇ ਵੇਸਵਾਵਾਂ ਬਣਨ ਲਈ ਮਜ਼ਬੂਰ ਕੀਤਾ ਜਾਂਦਾ ਹੈ। 10 ਸਾਲ ਪਹਿਲਾਂ ਜਿਥੇ ਇਸ ਧੰਦੇ ਵਿਚ ਸ਼ਾਮਿਲ ਕੁੜੀਆਂ ਦੀ ਗਿਣਤੀ 10 ਲੱਖ ਸੀ ਹੁਣ ਇਹ ਵੱਧਕੇ 75 ਲੱਖ ਹੋ ਗਈ ਹੈ। ਬਲਾਤਕਾਰ ਦੀਆਂ ਨਿੱਤ ਵਾਪਰ ਰਹੀਆਂ ਘਟਨਾਵਾਂ ਮੰਦਭਾਗੀਆਂ ਹਨ। ਔਰਤ ਕਿਤੇ ਵੀ ਸੁਰੱਖਿਅਤ ਨਹੀਂ ਹੈ। ਸਮੂਹਿਕ ਬਲਾਤਕਾਰ ਦਾ ਸ਼ਿਕਾਰ ਕੁੜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। 
ਜੇਕਰ ਕਿਸੇ ਲੜਕੀ ਨਾਲ ਬਲਾਤਕਾਰ ਹੁੰਦਾ ਹੈ ਤਾਂ ਉਸ ਨੂੰ ਹੀ ਬਾਅਦ ਵਿਚ ਘਟੀਆ ਤਾਅਨੇ ਮਿਹਣੇ ਮਾਰੇ ਜਾਂਦੇ ਹਨ ਉਸ ਦਾ ਜਿਊਣਾ ਦੁੱਭਰ ਕੀਤਾ ਜਾਂਦਾ ਹੈ। ਜਦੋਂਕਿ ਇਸ ਵਿਚ ਉਸ ਦੀ ਭੋਰਾ ਵੀ ਗਲਤੀ ਨਹੀਂ ਹੁੰਦੀ। ਮਰਦ ਆਪਣੀ ਹਵਸ ਪੂਰੀ ਕਰਨ ਲਈ ਕਿਸੇ ਵੀ ਰਿਸ਼ਤੇ, ਉਮਰ ਨਹੀਂ ਦੇਖਦਾ। 2 ਸਾਲ ਦੀ ਬੱਚੀ ਦਾ ਕਸੂਰ ਜਿਸ ਨੂੰ ਦੁੱਧ ਦੇ ਚੁੰਘਣਾ ਤੋਂ ਸਿਵਾਏ ਕੁਝ ਪਤਾ ਹੀ ਨਹੀ। ਸਮੁੱਚੇ ਦੇਸ਼ ਵਿਚ ਔਰਤ ਜਾਂ ਲੜਕੀ ਕਿਤੇ ਵੀ ਸੁਰੱਖਿਅਤ ਨਹੀਂ ਹੈ। ਅੱਜ ਦੀ ਲੜਕੀ ਭਾਂਵੇ ਪੁਲਾੜ ਦੀ ਯਾਤਰਾ ਕਰ ਆਈ ਹੈ। ਹਰ ਖੇਤਰ ਵਿਚ ਮੁੰਡਿਆਂ ਦੇ ਮੋਢੇ ਨਾਲ ਮੋਢਾ ਲਾਕੇ ਚੱਲ ਰਹੀ ਹੈ। ਪਰ ਬਲਾਤਕਾਰ ਵਰਗੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਦੋਸ਼ੀ ਸ਼ਰੇਆਮ ਘੁੰਮ ਰਹੇ ਹਨ, ਪਰ ਪੁਲਿਸ ਤੰਤਰ ਸਿਆਸੀ ਲੋਕਾਂ ਦੀ ਕਠਪੁਤਲੀ ਬਣਕੇ ਘੁੰਮ ਰਿਹਾ ਹੈ। ਬਲਾਤਕਾਰ ਵਰਗੇ ਘਿਨਾਉਣੇ ਜ਼ੁਰਮ ਲਈ ਜਿਥੇ ਔਰਤਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਉਥੇ ਸਾਡੀ ਪੀੜੀ ਨੂੰ ਚੰਗੀ ਸਿੱਖਿਆ, ਮਾਪਿਆਂ ਵੱਲੋਂ ਚੰਗੇ ਸੰਸਕਾਰ ਅਤੇ ਪਿਆਰ ਮਿਲਣਾ ਚਾਹੀਦਾ ਹੈ। ਮਾਪਿਆਂ ਅਤੇ ਸਮਾਜ ਦੇ ਪਿਆਰ ਤੋਂ ਵਾਂਝਾ ਅਤੇ ਵਿੱਦਿਆ ਤੋਂ ਕੋਰਾ ਮਨੁੱਖ ਵੀ ਐਸੇ ਕਾਰੇ ਨੂੰ ਜਨਮ ਦਿੰਦਾ ਹੈ। ਬਲਾਤਕਾਰ ਦੀ ਲੜਕੀ ਬਾਰੇ ਧਰਨੇ ਮੁਜਾਹਰੇ ਆਦਿ ਬੇਅਰਥ ਹੋ ਜਾਂਦੇ ਹਨ ਜਦ ਸਰਕਾਰ ਹੀ ਕੁਝ ਸੋਚਦੀ ਨਹੀਂ, ਬਲਾਤਕਾਰੀ ਸ਼ਰੇਆਮ ਘੁੰਮਦੇ ਨਜ਼ਰ ਆਉਂਦੇ ਹਨ ਮੁਸਲਿਮ ਦੇਸ਼ਾਂ ਵਿੱਚ ਸ਼ਰੇਆਮ ਚੌਂਕ ਵਿੱਚ ਕਤਲ ਕਰ ਦਿੱਤਾ ਜਾਂਦਾ ਹੈ। ਸਾਡੀ ਸਰਕਾਰ ਸਬੂਤ ਮੰਗਦੀ ਰਹਿੰਦੀ ਹੈ, ਉਸ ਸਮੇਂ ਤੱਕ ਬਲਾਤਕਾਰੀ ਪੀੜਤ ਪਰਿਵਾਰ ਨੂੰ  ਡਰਾ ਧਮਕਾ ਕੇ ਧੱਕੇ ਨਾਲ ਚੁੱਪ ਕਰਵਾ ਦਿੱਤਾ ਜਾਂਦਾ ਹੈ। 
'ਵਲੋਂ ਹਰਸ਼ਦਾ ਸ਼ਾਹ

Have something to say? Post your comment

More Article News

ਜੀਵਨੀ ਭਾਈ ਦਲਜੀਤ ਸਿੰਘ ( ਭਾਈ ਰਾਏ ਸਿੰਘ)ਕਾਮਾਗਾਟਾਮਾਰੂ ਸਹਿ- ਨਾਇਕ ਪੁੰਨਿਆਂ ਦੇ ਚੰਨ ਵਰਗੀ ਸੋਹਣੀ ਸੁਨੱਖੀ ਖੂਬਸੂਰਤ ਗਾਇਕਾਂ ਜਸ ਮਾਨ ਪੁਸਤਕ ਰੀਵਿਊ “ਅਹਿਸਾਸ ਦੇ ਪਰਿੰਦੇ“ (ਗ਼ਜ਼ਲ+ਰੁਬਾਈ ਸੰਗ੍ਰਹਿ) ਲੇਖਕ: ਬਿਕਰ ਮਾਣਕ ਗਾਇਕੀ ਖੇਤਰ ਵਿੱਚ ਨਾਮਣਾ ਖੱਟਣ ਲਈ ਸੰਘਰਸ਼ ਜਾਰੀ - ਗੈਰੀ ਤਪਾ/ ਬਿਕਰਮ ਸਿੰਘ ਵਿੱਕੀ ਮਾਨਸਾ ਚਿੱਟ-ਕੱਪੜੀਆਂ ਜੋਕਾਂ/ਮੱਖਣ ਸ਼ੇਰੋਂ ਵਾਲਾ ਮਿੰਨੀ ਕਹਾਣੀ " ਅਲਸੀ ਤੇ ਲਾਚਾਰ " ਹਾਕਮ ਸਿੰਘ ਮੀਤ ਬੌਂਦਲੀ ਸੀ ਬੀ ਆਈ ਦੇ ਫੈਸਲੇ ਦੇ ਸੰਦਰਭ ਚ ਸੰਘਰਸ਼ੀ ਸਿੱਖਾਂ ਦੇ ਧਿਆਨ ਹਿਤ .....ਬਘੇਲ ਸਿੰਘ ਧਾਲੀਵਾਲ ਬਾਲ ਸਾਹਿਤ ਦੇ ਨਾਮ ਤੇ ਗਰਾਂਟਾਂ ਤੇ ਕੂੜਾ ....... ਜਨਮੇਜਾ ਸਿੰਘ ਜੌਹਲ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ:ਟੁੱਟ ਗਈ ਤੜੱਕ ਕਰਕੇ ਯਾਰੀ ਬੇਕਦਰਾਂ ਨਾਲ ਲਾਈ/ਉਜਾਗਰ ਸਿੰਘ ਡਾ.ਰਾਬਿੰਦਰਨਾਥ ਟੈਗੋਰ ਨੂੰ ਯਾਦ ਕਰਦਿਆਂ
-
-
-