Poem

ਡਿਗਰੀਆਂ/ਅਮਰਜੀਤ ਕੌਰ 'ਲਾਲਪੁਰ'

June 15, 2019 05:35 PM
ਮਿਹਨਤ ਦਾ ਮੁੱਲ ਪੈਂਦਾ ਨਾਂ
ਨਾਂ ਮੁੱਲ ਪੈਂਦਾ ਡਿਗਰੀਆਂ ਦਾ
ਪ੍ਈਵੇਟ ਅਦਾਰਿਆਂ ਖੂਨ ਚੂਸ ਲਿਆ
ਯਾਰ ਜਿਗਰੀਆਂ ਦਾ
ਕੀਮਤ ਮਿਲਦੀ ਨਾਂ ਪੂਰੀ
ਬਸ ਇੱਕ ਓਲਾ ਰਹਿ ਜਾਦਾ
ਇੰਨਾਂ ਪੜ੍ਹ ਲਿਖ ਕੇ ਵੀ
ਬੰਦਾ ਧੱਕੇ ਹੀ ਖਾਂਦਾ
 
ਗੱਲ ਕਰਾਂ ਅਧਿਆਪਨ ਕਿੱਤੇ ਦੀ
ਨੈੱਟ-ਟੈੱਟ ਪਾਸ ਕਰਕੇ ਵੀ
ਹੈ ਸੋਸ਼ਣ ਹੋਈ ਜਾਂਦਾ
ਬਸ ਇੱਕ ਕੁਆਲੀਫ਼ਿਕੇਸ਼ਨ ਦਾ
ਹੈ ਠੱਪਾ ਲੱਗ ਜਾਂਦਾ
ਸਰਕਾਰੀ ਨੌਕਰੀ ਮਿਲਦੀ ਨਹੀਂ
ਪ੍ਈਵੇਟ ਵਾਲਿਆਂ ਦਾ ਤੁੱਕਾ ਲੱਗ ਜਾਂਦਾ
ਇਨਾ ਪੜ੍ਹ ਲਿਖ ਕੇ ਵੀ ਬੰਦਾ ਧੱਕੇ ਹੀ ਖਾਂਦਾ
 
ਪੜੇ ਲਿਖੇ ਨੋਜ਼ਵਾਨਾਂ ਦੀਆਂ 
ਨਾਂ ਕੋਈ ਲੈਂਦਾ ਸਾਰਾਂ ਏ
ਹੋਰ ਪਾਸੇ ਨੂੰ ਜੋਰ ਬਥੇਰਾ
ਲਾਇਆ ਇਨਾਂ ਸਰਕਾਰਾਂ ਨੇ
ਵੱਲ ਵਿਦੇਸਾ਼ ਜਾਂ ਨਸਿ਼ਆਂ ਦੇ ਫਿਰ ਧਿਆਨ ਹੈ ਪੈ ਜਾਂਦਾ
'ਅਮਰ' ਇੰਨਾਂ ਪੜ੍ਹ ਲਿਖ ਕੇ ਵੀ
ਬੰਦਾਂ ਧੱਕੇ ਹੀ ਖਾਂਦਾ
ਅਮਰਜੀਤ ਕੌਰ 'ਲਾਲਪੁਰ'
Have something to say? Post your comment