Poem

ਖੌਰੇ ਕਿਹੜਾ ਰੁੱਸਿਆ ਪੀਰ ਪੈਗੰਬਰ ਹੈ/ ਅਰਸ਼ ਸਿੱਧੂ

June 15, 2019 05:36 PM
ਖੌਰੇ ਕਿਹੜਾ ਰੁੱਸਿਆ ਪੀਰ ਪੈਗੰਬਰ ਹੈ
ਬੁੱਧ, ਵੀਰ ਨੂੰ ਅਜੇ ਵੀ ਧੋਈਏ ਕੱਪੜੇ ਨਾਂ,
 
ਜਿੱਥੇ ਗੇੜਾ ਦੇ ਆਏ ਦੇਸ਼ ‘ਮਰੀਕਾ ਦੇ
ਉੱਥੋਂ ਤੱਕ ਸਾਡੀ ਸੋਚ ਦਾ ਘੇਰਾ ਅੱਪੜੇ ਨਾਂ_
 
ਜੇਠੇ ਪੁੱਤ ਦੀ ਅਕਲ ਤੋ ਸਦਕੇ ਜਾਈਏ ਖਾਂ
ਜੋ ਫੀਤੀ ਮੰਨ ਕੇ ਬੈਠਾ ਘੋਰ ਕਲੰਕਾਂ ਨੂੰ,
 
ਹਰ ਇੱਕ ਮਾੜੀ ਸ਼ੈਅ ਐਥੇ ਸ਼ਰੇਆਮ ਮਿਲੇ
ਪਰ ਰੱਬ ਹੈ ਮਿਲਦਾ ਪਾ ਕੇ ਵਿੱਚ ਏਜੰਟਾਂ ਨੂੰ_
                            ਅਰਸ਼ ਸਿੱਧੂ
                                  ਅਲਫੂ ਕੇ (ਫਿਰੋਜ਼ਪੁਰ)
Have something to say? Post your comment