Sunday, January 19, 2020
FOLLOW US ON

Poem

" ਬਾਪੂ ਦਿਵਸ "/ ਹਾਕਮ ਸਿੰਘ ਮੀਤ ਬੌਂਦਲੀ

June 15, 2019 05:39 PM
Hakim singh

 

ਅੱਜ ਯਾਦਾਂ ਬਾਪੂ ਦੀਆਂ ਚੇਤੇ ਆਉਂਦੀਆਂ
 ਨੇ ,,
ਸੁਰਗਾਂ 'ਚ ਬੈਠੀ ਮਾਂ ਦੀਆਂ ਅੱਖਾਂ ਸਾਉਣ
ਮਹੀਨੇ ਵਾਂਗੂੰ ਰੋਂਦੀਆਂ ਨੇ ।।
 
ਬਾਪੂ ਹੁੰਦਿਆਂ ਘਰ ਕੋਈ ਫ਼ਿਕਰ ਨਾ ਫ਼ਾਕਾ
ਹੁੰਦਾ ਸੀ ,,
ਨਾ ਕੋਈ ਘਰ ਵਿੱਚ ਘਾਟਾ ਵਾਧਾ ਮਹਿਸੂਸ
ਹੁੰਦਾ ਸੀ ।।
ਪੈ ਗਈਆਂ ਘਾਟਾਂ ਇਹ ਕਦੇ ਵੀ ਨਾ ਪੂਰੀਆਂ
ਹੁੰਦੀਆਂ ਨੇ ,,
ਸੁਰਗਾਂ 'ਚ ਬੈਠੀ ਮਾਂ ਦੀਆਂ ਅੱਖਾਂ ਸਾਉਣ
ਮਹੀਨੇ ਵਾਂਗੂੰ ਰੋਂਦੀਆਂ ਨੇ ।।
 
ਵਿਹੜੇ ਵਿਚ ਬੈਠਾ ਬਾਪੂ ਆਪਣਾ ਹੁਕਮ
ਚਲਾਉਂਦਾ ਸੀ ,,
ਉਸ ਤੋਂ ਪੁੱਛੇ ਬਿਨਾਂ ਨਾ ਕੋਈ ਕਦੇ ਗੱਲ
ਕਰਦਾ ਸੀ ।।
ਵਿਛੜ ਗਈਆਂ ਸਿਰ ਤੋਂ ਛਾਵਾਂ ਨਾ ਮੁੜ
ਲੱਭਦੀਆ ਨੇ,,
ਸੁਰਗਾਂ 'ਚ ਬੈਠੀ ਮਾਂ ਦੀਆਂ ਅੱਖਾਂ ਸਾਉਣ
ਮਹੀਨੇ ਵਾਂਗੂੰ ਰੋਂਦੀਆਂ ਨੇ ।।
 
ਦੇਕੇ ਹੌਸਲਾ ਸਾਨੂੰ ਆਪਣੇ ਸੀਨੇ ਨਾਲ ਘੁੱਟ
ਲਾਉਂਦਾਂ ਸੀ ,,
ਸਾਡਾ ਦੁੱਖ ਸੁੱਖ ਪੁੱਛਦਾ ਕਦੇ ਆਪਣਾਂ ਵੀ
ਸੁਣਾਉਂਦਾ ਸੀ ।।
ਬਾਪੂ ਦੇ ਸਿਰ ਤੇ ਕਰੀਆਂ ਐਸ਼ਾਂ ਨਾ ਮੁੜ
ਲੱਭਦੀਆ ਨੇ ,,
ਸੁਰਗਾਂ 'ਚ ਬੈਠੀ ਮਾਂ ਦੀਆਂ ਅੱਖਾਂ ਸਾਉਣ
ਮਹੀਨੇ ਵਾਂਗੂੰ ਰੋਂਦੀਆਂ ਨੇ ।।
 
ਬਾਪੂ ਦਾ ਬਣਾਇਆ ਕੱਚਾ ਕੋਠਾ ਵੀ ਮਹਿਲ
ਲੱਗਦਾ ਸੀ ,,
ਹੁਸਨ ਜਵਾਨੀ ਮਾਪੇ ਨਾ ਮੁੜਕੇ ਕਦੇ ਲੱਭਿਆ
ਲੱਭਦੇ ਸੀ ।।
ਗਵਾਈਆਂ ਮਾਪਿਆਂ ਦੀਆਂ ਨਿਸ਼ਾਨੀਆਂ ਨਾ
ਮੁੜਕੇ ਲੱਭਦੀਆ ਨੇ ,,
ਸੁਰਗਾਂ 'ਚ ਬੈਠੀ ਮਾਂ ਦੀਆਂ ਅੱਖਾਂ ਸਾਉਣ
ਮਹੀਨੇ ਵਾਂਗੂੰ ਰੋਂਦੀਆਂ ਨੇ ।।
 
ਮਾਪਿਆਂ ਦੀ ਜਾਇਦਾਦ ਦੇ ਵਾਰਸ ਪੁੱਤ ਬਣ
ਜ਼ਾਂਦੇ ਨੇ ,,
ਧੀਆਂ ਰਹਿ ਜਾਂਦੀਆਂ ਲੰਮੇਰੀ ਉਮਰ ਦੀਆਂ
ਮੰਗਦੀਆਂ ਦੁਆਵਾਂ ਨੇ ।।
ਹਾਕਮ ਮੀਤ ਮਾਪਿਆਂ ਜਿਹੀਆਂ ਠੰਢੀਆਂ ਛਾਵਾਂ
ਨਾ ਬਜ਼ਾਰ ਵਿੱਚੋਂ ਲੱਭਦੀਆ ਨੇ ,,
ਸੁਰਗਾਂ 'ਚ ਬੈਠੀ ਮਾਂ ਦੀਆਂ ਅੱਖਾਂ ਸਾਉਣ
ਮਹੀਨੇ ਵਾਂਗੂੰ ਰੋਂਦੀਆਂ ਨੇ ।। 14,6,2019
 
            ਹਾਕਮ ਸਿੰਘ ਮੀਤ ਬੌਂਦਲੀ
                  ਮੰਡੀ ਗੋਬਿੰਦਗੜ੍ਹ
Have something to say? Post your comment