Wednesday, November 20, 2019
FOLLOW US ON

Poem

ਰੱਬੀ ਖੁਸ਼ੀ ਦਾ ਜੱਗ ਨੂੰ ਇਜ਼ਹਾਰ ਧੀਆਂ/ ਰੁਪਿੰਦਰ 'ਮਹਿਕ'

June 16, 2019 10:29 PM
ਰੱਬੀ ਖੁਸ਼ੀ ਦਾ ਜੱਗ ਨੂੰ ਇਜ਼ਹਾਰ ਧੀਆਂ
ਬਾਬਲ ਦੇ ਵੇਹੜੇ  ਖਿੜੀ  ਬਹਾਰ ਧੀਆਂ।
ਪਿਆਰੇ ਮਾਪਿਆਂ ਦੀਆਂ ਮਦਦਗਾਰ ਧੀਆਂ।
ਹਰ  ਕੰਮ ਵਿੱਚ  ਹੁੰਦੀਆਂ ਹੁਸ਼ਿਆਰ ਧੀਆਂ।
ਦੇਵਣ   ਸਭ ਨੂੰ  ਮਾਣ ਸਤਿਕਾਰ ਧੀਆਂ।
ਨਵਾਂ  ਇੱਕ  ਸਿਰਜਦੀਆਂ ਸੰਸਾਰ ਧੀਆਂ।
ਪਿਆਰ ਸਤਿਕਾਰ ਦੀਆਂ ਸਦਾ ਹੱਕਦਾਰ ਧੀਆਂ।
ਪਰ ਇਹ  ਸਮਾਜ ਕਿਉਂ ਰਿਹਾ ਦੁਤਕਾਰ ਧੀਆਂ।
 
ਬਾਬਲ ਦੀ ਪੱਗ ਦਾ ਮਾਣ ਧੀਆਂ।
ਸਹੁਰੇ ਘਰ ਦੀ ਹੋਣ ਸ਼ਾਨ ਧੀਆਂ।
ਮਾਪੇ ਆਖਣ ਘਰ ਨੇ ਮਹਿਮਾਨ ਧੀਆਂ।
ਬਾਲ ਸਮੇਂ ਇਸ  ਗਲ ਤੋਂ ਅਨਜਾਣ ਧੀਆਂ।
ਫੁੱਲ  ਗੁਲਾਬ ਨੇ ਵਿੱਚ ਬਗਾਨ ਧੀਆਂ।
ਚੌਤਰਫਾ ਆਪਣੀ ਖੁਸ਼ਬੋ ਫੈਲਾਣ ਧੀਆਂ।
ਮਾਪਿਆਂ ਦਾ ਦੁੱਖ ਸੁੱਖ ਵੰਡਾਣ ਧੀਆਂ।
ਕਰਨ ਇਹਨਾਂ ਦਾ ਨਾਂ ਰੋਸ਼ਨ'ਚ ਜਹਾਨ ਧੀਆਂ।
ਕਿਸੇ  ਸ਼ੈ  ਤੇ ਭੋਰਾ ਹੱਕ ਨਾ ਜਤਾਣ ਧੀਆਂ।
ਪੁੱਤਾਂ  ਵਾਂਗ  ਬਣਕੇ ਵਖਾਣ ਧੀਆਂ।
ਪੁੱਤਰਾ ਦੇ ਫ਼ਰਜ਼ ਵੀ ਨਿਭਾਣ ਧੀਆਂ।
ਅੰਬਰਾਂ ਦੀ ਉਂਚਾਈ ਤੱਕ ਨੂੰ ਛੂ ਜਾਣ ਧੀਆਂ।
ਤੇ ਕਿਤੇ ਵੱਡੀਆਂ ਸਰਕਾਰਾਂ ਚਲਾਣ ਧੀਆਂ।
'ਮਹਿਕ' ਸਾਰੇ ਗੁਨਾਂ ਨਾਲ ਭਰੀਆਂ ਗੁਨਵਾਨ ਧੀਆਂ।
Have something to say? Post your comment