Wednesday, November 20, 2019
FOLLOW US ON

Poem

ਬਾਪੂ/ਅਮਰਜੀਤ ਕੌਰ 'ਲਾਲਪੁਰ'

June 16, 2019 10:32 PM
 
 
ਉਂਝ ਭਾਵੇਂ ਬਾਪੂ ਜੀ ਨੂੰ ਰੋਟੀ ਵੀ ਨੀ ਪੁੱਛਦੇ
ਅੱਜ ਬਾਪੂ ਦੀ ਸੋਸ਼ਲ ਮੀਡੀਆ ਤੇ ਚੜਾਈ ਏ
ਹੈਪੀ ਫਾਦਰਸ ਡੇ ਹੈਪੀ ਫਾਦਰਸ ਡੇ ਦੀ 
ਸਭ ਨੇ ਹੀ ਰਟ ਲਾਈ ਏ
ਕਹਿੰਦੇ ਬਾਪੂ ਅੱਜ ਤੇਰਾ ਦਿਨ
ਫੋਟੋ ਸੋਹਣੀ ਜਿਹੀ ਸਟੇਟਸ ਤੇ ਪਾਈ ਏ
ਧੀਆਂ ਪੁੱਤ ਕਿੱਥੇ ਮੁੱਲ ਤਾਰ ਸਕਦੇ ਨੇ
ਜਿੰਨੀ ਬਾਪੂ ਨੇ ਕੀਤੀ ਕਮਾਈ ਏ
ਅੱਜ ਦਿਨ ਉਹਦੇ ਬਹਿ ਕੇ ਖਾਣ ਦੇ
ਫਿਰ ਵੀ ਕਰਦਾ ਕਮਾਈ ਏ
ਪੁੱਤ ਨੇ ਸ਼ਹਿਰ ਵਿੱਚ ਵੱਡੀ ਕੋਠੀ ਬਣਾਈ ਏ
ਪੂਜਾ ਰੂਮ ਡਰਾਇੰਗ ਰੂਮ ਬੈੱਡ ਰੂਮ
ਤੇ ਬੇਬੇ ਬਾਪੂ ਦੇ ਹਿੱਸੇ ਇੱਕ ਕੋਠੜੀ ਹੀ ਆਈ ਏ
ਭੋਗ ਤੇ ਤਾਂ ਬਾਪੂ ਦੇ ਜਲੇਬੀਆਂ ਖਵਾਉਣਗੇ
ਬਹੁਤ ਕੁਝ ਕੀਤਾ ਵਾਹ! ਵਾਹ! ਕਮਾਉਣਗੇ
ਮਹਿੰਗੇ ਭੋਗ ਪਾ, ਸਿਰ ਕਰਜ਼ਾ ਚੜਾਉਣਗੇ
ਬੇਸ਼ਕ ਕੌੜੀ ਆ ਜੀ ਪਰ ਇਹੋ ਸੱਚਾਈ ਏ
'ਅਮਰ' ਗੱਲ ਤਾਂ ਇੱਥੇ ਮੁੱਕਦੀ ਏ
ਦੱਸੋ ਜਿਉੰਦੇ ਜੀਅ ਬਾਪੂ ਦੀ ਕਿੰਨੀ ਕੁ ਸੁਣਵਾਈ ਏ? 
ਮਨਾਵੋ ਹਰ ਦਿਨ ਹੀ ਮਾਪਿਆਂ ਦੇ ਲਈ
ਕਿਉਂਕਿ ਕਰਜ਼ਦਾਰ ਉਹਨਾਂ ਦੀ ਇਹ ਸਾਰੀ ਹੀ ਲੁਕਾਈ ਏ ।
ਅਮਰਜੀਤ ਕੌਰ 'ਲਾਲਪੁਰ'
8968039646
Have something to say? Post your comment