Poem

ਟਿਮਟਿਮਾਉਂਦੇ ਇਹ ਨੇ ਤਾਰੇ/ਜਸਵੀਰ ਸ਼ਰਮਾਂ ਦੱਦਾਹੂਰ

June 16, 2019 10:39 PM

ਟਿਮਟਿਮਾਉਂਦੇ ਇਹ ਨੇ ਤਾਰੇ।

ਮਾਪਿਆਂ ਨੂੰ ਨੇ ਬਹੁਤ ਪਿਆਰੇ।।
ਗਰਮੀ ਵਾਲੀਆਂ ਉਡੀਕਣ ਛੁੱਟੀਆਂ।
ਛੁੱਟੀਆਂ ਹੋਈਆਂ ਉਡੀਕਾਂ ਮੁੱਕੀਆਂ।।
ਪਹਾੜੀਂ ਕੲੀ ਨੇ ਜਾਂਦੇ ਘੁੰਮਣ।
ਲਾਡਾਂ ਦੇ ਨਾਲ ਮਾਪੇ ਚੁੰਮਣ।।
ਮਾਮੇ ਮਾਮੀਆਂ ਕੋਲ ਕੲੀ ਜਾਵਣ।
ਭੂਆ ਕੋਲ ਵੀ ਕੲੀ ਘੁੰਮ ਆਵਣ।।
ਗਰਮੀ ਕਰਦੀ ਹਾਲੋਂ ਬੇਹਾਲ।
ਏ ਸੀ ਦੀ ਕੲੀ ਕਰਦੇ ਭਾਲ।।
ਮਾਸੀਆਂ ਨਾਲ ਹੈ ਕੲੀਆਂ ਦਾ ਪਿਆਰ।
ਓਥੇ ਜਾਣ ਨੂੰ ਕੲੀ ਨੇ ਤਿਆਰ।।
ਛੁੱਟੀਆਂ ਵਿੱਚ ਹੀ ਮਗ੍ਹਨ ਹੋ ਜਾਂਦੇ।
ਸਕੂਲ ਦੇ ਕੰਮ ਨੂੰ ਦਿਲੋਂ ਭੁਲਾਂਦੇ।।
ਬੱਚਿਓ ਖੇਡਣਾ ਮੱਲਣਾ ਮਨ ਕਾ ਚਾਓ।
ਪਰ ਸਕੂਲ ਦਾ ਕੰਮ ਨਾ ਕਦੇ ਭੁਲਾਓ।।
ਖਾਣ ਪੀਣ ਦਾ ਕਰੋ ਪਰਹੇਜ਼।
ਬਰਗਰ ਪੀਜ਼ੇ ਨਾ ਕਦੇ ਖਾਓ ਲੇਜ਼।।
ਨਾ ਘਾਟ ਪਾਣੀ ਦੀ ਰਹੇ ਅਧੂਰੀ।
ਪਾਣੀ ਪੀਓ ਇਹ ਬਹੁਤ ਜ਼ਰੂਰੀ।।
ਹਸਦੇ ਖੇਡਦੇ ਘਰ ਵਾਪਸ ਆਓ।
ਚਾਈਂ ਚਾਈਂ ਫਿਰ ਸਕੂਲੇ ਜਾਓ।।
ਸਕੂਲ ਦਾ ਕੰਮ ਹੈ ਚੈਕ ਕਰਵਾਣਾ।
ਬੱਚਿਓ ਇਹ ਕੰਮ ਭੁੱਲ ਨਾ ਜਾਣਾ।।
ਚਾਈਂ ਚਾਈਂ ਹੁਣ ਕਰੋ ਪੜ੍ਹਾਈ।
ਸਰਦੀ ਦੀਆਂ ਛੁੱਟੀਆਂ ਦੀ ਸਮਝੋ ਵਾਰੀ ਆਈ।।
 
ਜਸਵੀਰ ਸ਼ਰਮਾਂ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ
95691 49556
Have something to say? Post your comment