Wednesday, November 20, 2019
FOLLOW US ON

News

ਭਾਰਤੀ ਪੁਲਿਸ ਦੀ ਸਿੱਖ ਵਿਰੋਧੀ ਭਾਵਨਾ ਵਿੱਚ ਕੋਈ ਬਦਲਾਅ ਨਹੀਂ-ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ

June 17, 2019 01:52 PM

ਭਾਰਤੀ ਪੁਲਿਸ ਦੀ ਸਿੱਖ ਵਿਰੋਧੀ ਭਾਵਨਾ ਵਿੱਚ ਕੋਈ ਬਦਲਾਅ ਨਹੀਂ-ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ

ਲੰਡਨ-ਜਿਸ ਤਰਾਂ  ਸਰਕਾਰੀ ਸ਼ਹਿ ਤੇ ਨਵੰਬਰ 84 ਵਿੱਚ ਦਿੱਲੀ ,ਕਾਨਪੁਰ ,ਬੇਕਾਰੋ ਸਮੇਤ ਹਿੰਦੂ ਬਹੁ ਗਿਣਤੀ ਵਸੋਂ ਵਾਲੇ ਇਲਾਕਿਆਂ ਵਿੱਚ ਹਿੰਦੂਤਵੀ ਗੁੰਡਿਆਂ ਵਲੋਂ  ਸਿੱਖਾਂ ਤੇ ਅੱਤਿਅਚਾਰ ਕੀਤਾ ਗਿਆ ਸੀ ,ਅਤੇ ਦਿੱਲੀ ਪੁਲਿਸ ਨੇ ਸਿੱਖਾਂ ਦੀ ਸੁਰੱਖਿਆ ਕਰਨ ਦੀ ਬਜਾਏ ਗੁੰਡਿਆਂ ਦਾ ਸਾਥ ਦਿੱਤਾ ਅਤੇ ਸਿੱਖਾਂ ਨੂੰ ਨਿਹੱਥੇ ਕਰਵਾ ਕੇ ਗੁੰਡਿਆਂ ਦੇ ਹਵਾਲੇ ਕੀਤਾ ਸੀ ਅੱਜ ਵੀ ਇਹਨਾਂ ਦੀ ਸਿੱਖ ਵਿਰੋਧੀ ਨੀਤੀ ਉਸੇ ਤਰਾਂ ਹੀ ਦੀ ਹੈ । ਦਿੱਲੀ ਵਿੱਚ ਪੁਲਿਸ ਵਲੋਂ ਸਿੱਖ ਡਰਾਈਵਰ ਅਤੇ ਉਸਦੇ ਪੁੱਤਰ ਦੀ ਕੀਤੀ ਗਈ  ਅਤੇ ਇੱਕ ਹਿੰਦੂ ਵਿਆਕਤੀ ਪਾਸੋਂ ਉਸ ਗੁਰਸਿੱਖ ਪਾਸੋਂ ਕੁਟਵਾਇਆ ਅਤੇ ਉਸਦੇ ਸਿਰ ਵਿੱਚ ਠੁੱਡੇ ਮਾਰੇ ਗਏ ,ਜਿਸ ਤਰਾਂ ਉਸ ਨੂੰ ਘੜੀਸ ਕੇ ਲਿਜਾਇਆ ਗਿਆ, ਉਸ ਤਰਾਂ  ਦਾ ਵਿਹਾਰ ਤਾਂ ਜਾਨਵਰਾਂ ਨਾਲ ਵੀ ਨਹੀਂ ਕੀਤਾ ਜਾਂਦਾ । ਬਰਤਾਨੀਆ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤਿ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਇਸ ਘਟਨਾ ਦੀ ਸਖਤ ਨਿਖੇਧੀ ਕੀਤੀ ਗਈ ਹੈ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ ਅਤੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਜਾਰੀ ਪੈੱਸ ਨੋਟ ਵਿੱਚ ਕਿਹਾ ਕਿ ਇਸ ਹਿਰਦੇਵੇਦਕ ਘਟਨਾ ਨੇ ਸਾਬਤ ਕਰ ਕਰ ਦਿੱਤਾ ਕਿ  ਭਾਰਤ ਦੀ ਪੁਲਿਸ ਸਿੱਖਾਂ ਦੀ ਸੁਰੱਖਿਆ ਵਾਸਤੇ ਨਹੀਂ ਬਲਕਿ ਉਹਨਾਂ ਤੇ ਜੁਲਮ ਕਰਨ ਵਾਸਤੇ  ਬਣੀ ਹੈ । ਇਸ ਘਟਨਾ ਦੇ ਦੋਸ਼ੀ ਸਖਤ ਸਜ਼ਾ ਦੇ ਹੱਕਦਾਰ ਹਨ । ਉੱਥੇ ਸਮੁੱਚੀ ਸਿੱਖ ਕੌਮ ਨੂੰ ਮਹਿਸੂਸ ਕਰਨ ਦੀ ਲੋੜ ਹੈ ਕਿ ਭਾਰਤ ਵਿੱਚ ਸਿੱਖ ਗੁਲਾਮ ਹਨ ਅਤੇ ਇਸ ਗੁਲਾਮੀ ਨੂੰ ਗਲੋਂ ਲਾਹੁਣਾ ਹੀ ਹਰ ਸਿੱਖ ਦਾ ਫਰਜਾਂ ਸਿਰ ਫਰਜ਼ ਹੈ ।ਖਾਲਿਸਤਾਨ ਨੇ ਹੀ ਸਮੂਹ ਸਿੱਖ ਸਮੱਸਿਆਵਾਂ ਦਾ ਸਥਾਈ ਹੱਲ ਹੋਣ ਦੇ ਨਾਲ ਨਾਲ ਸਿੱਖੀ ਦੇ ਪਚਾਰ ,ਪਸਾਰ ਅਤੇ ਸੁਰੱਖਿਆ ਦਾ ਜਾਮਨ ਹੋਣਾ ਹੈ ।

Have something to say? Post your comment

More News News

ਸੁਖਵਿੰਦਰ ਚਹਿਲ ਦਾ ''ਖੇਤ 'ਚ ਉਗੱੀ ਸੂਲੀ'' ਨਾਵਲ ਦਿਹਾਤੀ ਸਮਾਜਕ ਤਾਣੇ ਬਾਣੇ ਦੀ ਤਸਵੀਰ ਗਾਇਕ ਸੁੱਖ ਜਿੰਦ ਦਾ ਨਵਾ ਗਾਣਾ " ਫਾਰਮੈਲਿਟੀ " ਦਾ ਪੋਸਟਰ ਤੇ ਟੀਜ਼ਰ ਹੋਇਆ ਰਿਲੀਜ਼ ਭਾਰਤ ਦਾ ਨਿਆਂਇਕ ਸਿਸਟਮ ਪੂਰੀ ਤਰਾਂ ਪੱਖਪਾਤੀ ਅਤੇ ਹਿੰਦੂਤਵ ਦਾ ਗੁਲਾਮ ਬਣ ਚੁੱਕਾ ਹੈ-ਯੂਨਾਈਟਿਡ ਖਾਲਸਾ ਦਲ ਯੂ,ਕੇ ਜਮਹੂਰੀ ਅਤੇ ਜਨਤਕ ਕਿਸਾਨ ਮਜ਼ਦੂਰ ਜਥੇਬੰਦੀਆਂ ਪਿੰਡ ਚੰਗਾਲੀ ( ਸੰਗਰੂਰ ) ਵਿਚ ਦਲਿਤ ਨੌਜਵਾਨ ਤੇ ਤਸ਼ੱਦਦ ਕਰਕੇ ਮਾਰਨ ਖਿਲਾਫ਼ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਮਾਨਸਾ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦਿੱਤਾ ਖਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਵੱਲੋਂ ਪਲੁਟੋਰਸ ਖੁੰਭਾ ਦੀ ਕਾਸ਼ਤ ਕੀਤੀ *ਪੰਜਾਬ ਸਰਕਾਰ ਵਲੋ ਸੂਬੇ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਭਰਪੂਰ ਯਤਨ: ਰਾਣਾ ਕੇ.ਪੀ ਸਿੰਘ ਗਰਭਵਤੀ ਔਰਤਾਂ ਦੇ ਸਹਿਤ ਸੰਭਾਲ ਲਈ ਤੇ ਖਾਣੇ ਸਬੰਧੀ ਸਾਵਧਾਨੀਆਂ ਪ੍ਰਤੀ ਚਾਨਣਾ ਪਾਇਆ ਮਾਨਸਾ ਵਿਖੇ ਬਜ਼ੁਰਗਾਂ ਲਈ 5 ਏਕੜ ਦੀ ਜ਼ਮੀਨ ਤੇ ਜਲਦ ਬਣਾਇਆ ਜਾਵੇਗਾ ਬਿਰਧ ਆਸ਼ਰਮ - ਡਿਪਟੀ ਕਮਿਸ਼ਨਰ ਚੈਨਲ " ਐਮ ਐਚ ਵਨ" ਤੇ ਚੱਲ ਰਹੇ ਪ੍ਰੋਗਰਾਮ, ਹੱਸਦੇ ਹਸਾਉਂਦੇ ਰਹੋ ,ਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਆਦਾਕਾਰ, ਗਾਇਕਾ- ਰਾਜ ਕੌਰ ਗੁਰਪ੍ਰੀਤ ਧਾਲੀਵਾਲ ਤੇ ਪਾਲੀ ਸਿੱਧੂ ਦਾ ਦੋਗਾਣਾ ‘ਲੇਟ ਫੀਸ’ ਭੁੱਲਰ ਫਿਲਮਜ਼ ਵੱਲੋਂ ਰਿਲੀਜ਼
-
-
-