Tuesday, November 12, 2019
FOLLOW US ON

Poem

ਗ਼ਜ਼ਲ --ਬਿਸ਼ੰਬਰ ਅਵਾਂਖੀਆ

June 18, 2019 04:32 PM
ਬਿਸ਼ੰਬਰ ਅਵਾਂਖੀਆ

                   ਗ਼ਜ਼ਲ

ਅਸਾਡੇ  ਪਿਆਰ ਦੇ ਪੱਧਰ ਵੀ ਉੱਤੇ ਨੂੰ ਵਧੇ ਹੁੰਦੇ।
ਅਸੀਂ ਜੇ ਲਫ਼ਜ਼ ਹਾਂ ਦੇ ਸੰਗ ਤੁਹਾਡੇ ਹਾਂ ਕਹੇ ਹੁੰਦੇ।

ਅਸੀਂ ਵੀ ਨਹਿਰ ਹੋ ਜਾਂਦੇ ਤੁਹਾਡੇ ਵਾਂਗ ਦਰਿਆ ਤੋਂ,
ਇਕੱਲੇ ਛੱਡ ਕੇ ਮਾਪੇ ਜੇ ਸ਼ਹਿਰਾਂ ਨੂੰ ਤੁਰੇ ਹੁੰਦੇ।

ਅਸੀਂ ਦਿਨ ਰਾਤ ਨਾ ਮਰਦੇ ਅਜੇਹੀ ਬਦਨਸੀਬੀ ਤੋਂ,
ਅਗਰ ਇਸ ਬਦਨਸੀਬੀ ਤੋਂ ਸਦਾ ਲਈ ਮਰ ਗਏ ਹੁੰਦੇ।

ਅਸਾਂ ਨੂੰ ਤਿੱਖੀਆਂ ਧੁੱਪਾਂ "ਚ ਵੀ ਠੰਢੀ ਹਵਾ ਮਿਲਦੀ,
ਜੇ ਸਾਡੀ ਜ਼ਿੰਦਗੀ ਵਿਚ ਠੰਢੜੇ ਰੁੱਖ ਮਾਂ ਜਿਹੇ ਹੁੰਦੇ।

ਅਸਾਡੀ ਸੋਚ ਵੀ ਵਿਗਿਆਨ ਦੇ ਅਨੁਕੂਲ ਹੋ ਜਾਂਦੀ,
ਗਲੇ ਸਾਡੇ ਜੇ ਧਾਗੇ ਬਾਬਿਆਂ ਦੇ ਨਾ ਪਏ ਹੁੰਦੇ।

ਉਹ ਖ਼ੁਦ ਵੀ ਉੱਠ ਸਕਦੇ ਸਨ ਅਸਾਡੇ ਕੱਦ ਤੋਂ ਉੱਪਰ,
ਅਗਰ ਨਜ਼ਰੋਂ ਨਹੀਂ ਉਹ ਸਿਰਫ਼ ਧਰਤੀ ਤੋਂ ਗਿਰੇ ਹੁੰਦੇ।

ਜਿਵੇਂ ਸਾਡੇ ਘਰੀਂ ਨੇਰ੍ਹਾ ਉਨ੍ਹਾਂ ਘਰ ਵੀ ਉਵੇਂ ਹੁੰਦਾ,
ਜਿਨ੍ਹਾਂ ਦੇ ਨਾਲ ਸੂਰਜ ਦੇ ਮੁਸਲਸਲ ਵਿਤਕਰੇ ਹੁੰਂਦੇ।

ਬਿਸ਼ੰਬਰ ਅਵਾਂਖੀਆ,9781825255, ਪਿੰਡ/ਡਾ-ਅਵਾਂਖਾ, ਜ਼ਿਲ੍ਹਾ/ ਤਹਿ-ਗੁਰਦਾਸਪੁਰ

Have something to say? Post your comment