Poem

21ਵੀਂ ਸਦੀ 'ਚ ਹੈ ਪੁੱਤ ਤੂੰ/ਮਨਪ੍ਰੀਤ ਕੌਰ

June 18, 2019 08:17 PM
21ਵੀਂ ਸਦੀ 'ਚ ਹੈ ਪੁੱਤ ਤੂੰ
 
ਕਿਸੇ ਨੇ ਪੁੱਛਿਆ,
"ਗਿਣਾਂ ਕਿਵੇਂ ਕਿ ਰੰਗ ਕਿੰਨੇ ਆ?"
ਮੇਰਾ ਜਵਾਬ,
"ਅੱਖਾਂ ਬੰਦ ਕਰਕੇ ਦੇਖ , ਜਿੰਨੇ ਦਿਖ ਜਾਣ ਓਨੇ ਆ"
 
ਫੇਰ ਪੁੱਛਿਆ,
"ਚੰਗਾ ਮਾੜਾ ਕਿੰਜ ਪਛਾਣਾ?"
ਇੱਕੋ ਜਵਾਬ,
"ਆਪੇ ਸੋਚ ਜੀਹਨੂੰ ਪਛਾਣਨਾ ਪਵੇ,ਓਹ ਚੰਗਾ ਕਿ ਮਾੜਾ"
 
ਅਗਲਾ ਸਵਾਲ,
"ਕੋਈ ਨਾਲ ਹੈ ਕਿ ਨਹੀਂ, ਜੇ ਇਹ ਸਮਝ ਨਾ ਪਾਵਾਂ?"
ਕੋਲ ਖੜਾ ਫਕੀਰ ਬੋਲਿਆ,
"21ਵੀਂ ਸਦੀ 'ਚ ਹੈ ਪੁੱਤ ਤੂੰ, ਬਸ ਇਹ ਕਹਿ ਦਿਲ ਸਮਝਾਲਾ"
 
ਮਨਪ੍ਰੀਤ ਕੌਰ
Have something to say? Post your comment