Friday, February 21, 2020
FOLLOW US ON

News

ਜੇ ਕੌਮ ਹੁਣ ਵੀ ਇੱਕ ਨਾ ਹੋਈ ਤਾਂ ਉਹ ਦਿਨ ਦੂਰ ਨਹੀ ਜਦੋ ਹਰ ਚੌਕ ਚੁਰਾਹੇ ਚ ਸਿੱਖਾਂ ਨਾਲ ਦਿੱਲੀ ਵਰਗਾ ਵਰਤਾਰਾ ਹੋਵੇਗਾ- ਬਾਬਾ ਫੌਜਾ ਸਿੰਘ ਸੁਭਾਨੇ ਵਾਲੇ

June 19, 2019 09:04 PM

ਜੇ ਕੌਮ ਹੁਣ ਵੀ ਇੱਕ ਨਾ ਹੋਈ ਤਾਂ ਉਹ ਦਿਨ ਦੂਰ ਨਹੀ ਜਦੋ ਹਰ ਚੌਕ ਚੁਰਾਹੇ ਚ ਸਿੱਖਾਂ ਨਾਲ ਦਿੱਲੀ ਵਰਗਾ ਵਰਤਾਰਾ ਹੋਵੇਗਾ- ਬਾਬਾ ਫੌਜਾ ਸਿੰਘ ਸੁਭਾਨੇ ਵਾਲੇ
ਗਰੀਬ ਸਿੱਖ ਪਿਉ ਪੁੱਤ ਦਾ ਦਿਲੀ ਪੁਲਿਸ ਦੇ ਜੁਲਮ ਖਿਲਾਫ ਸਿੱਖੀ ਸਿਧਾਂਤਾਂ ਤੇ ਦਿੱਤਾ ਪਹਿਰਾ,ਸ਼ਲਾਘਾਯੋਗ
ਬਰਨਾਲਾ 19 ਜੂਨ (ਬਘੇਲ ਸਿੰਘ ਧਾਲੀਵਾਲ)ਦਿੱਲੀ ਵਿੱਚ ਸਿੱਖ ਆਟੋ ਚਾਲਕ ਅਤੇ ਉਸਦੇ 15 ਸਾਲਾ ਮੁੰਡੇ ਨਾਲ ਦਿੱਲੀ ਪੁਲਿਸ ਨੇ ਜੋ ਅਣਮਨੁੱਖੀ ਕਾਰਾ ਕੀਤਾ ਹੈ,ਉਹ ਬੇਹੱਦ ਹੀ ਮਾੜਾ ਤੇ ਅਸਿਹ ਤਾਂ ਹੈ ਹੀ,ਪਰੰਤੂ ਇਹ ਘਟਨਾ ਸਿੱਖ ਕੌਂਮ ਲਈ ਇੱਕ ਵੰਗਾਰ ਵੀ ਹੈ,ਜਿਸ ਤੋਂ ਸਬਕ ਲੈ ਕੇ ਇਸ ਵੰਗਾਰ ਨੂੰ ਸਵੀਕਾਰ ਕਰਦੇ ਹੋਏ ਕੌਮ ਨੂੰ ਏਕਤਾ ਦੀ ਲੋੜ ਹੈ।ਇਹਨਾਂ ਸਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਅਕਾਲ ਬੁੰਗਾ ਦੇ ਮੁੱਖ ਸੇਵਾਦਾਰ ਬਾਬਾ ਫੌਜਾ ਸਿੰਘ ਸੁਭਾਨੇ ਵਾਲਿਆਂ ਨੇ ਯੂ ਕੇ ਤੋ ਪਹਿਰੇਦਾਰ ਨਾਲ ਫੋਨ ਤੇ ਕੀਤੀ ਲੰਮੀ ਗੱਲਬਾਤ ਦੌਰਾਨ ਕੀਤਾ।ਜਿਕਰਯੋਗ ਹੈ ਕਿ ਬਾਬਾ ਫੌਜਾ ਸਿੰਘ ਜਿਹੜੇ ਹਮੇਸਾਂ ਹੀ ਪੰਥਕ ਘੋਲਾਂ ਵਿੱਚ ਅੱਗੇ ਹੋਕੇ ਨੰਗੇ ਧੜ ਲੜਨ ਵਾਲੇ ਗੁਰੂ ਦੇ ਸੱਚੇ ਸਿੱਖਾਂ ਚੋ ਇੱਕ ਹਨ,ਉਹ ਪਿਛਲੇ ਕੁੱਝ ਮਹੀਨਿਆਂ ਤੋ ਸਿੱਖੀ ਦੇ ਪ੍ਰਚਾਰ ਪਾਸਾਰ ਲਈ ਯੁਰਪ ਦੇ ਦੌਰੇ ਤੇ ਹਨ। ਦਿੱਲੀ ਵਿੱਚ ਸਿੱਖ ਪਿਉ ਪੁੱਤ ਨਾਲ ਵਾਪਰੀ ਇਸ ਹਿਰਦੇਵੇਧਿਕ ਘਟਨਾ ਤੇ ਚਿੰਤਾ ਜਾਹਰ ਕਰਦਿਆਂ ਬਾਬਾ ਫੌਜਾ ਸਿੰਘ ਨੇ ਕਿਹਾ ਕਿ ਜੇ ਕੌਂਮ ਹੁਣ ਵੀ ਨਾ ਸਮਝੀ ਤਾਂ ਉਹ ਦਿਨ ਕੋਈ ਬਹੁਤੀ ਦੂਰ ਨਹੀ ਜਦੋਂ ਭਾਰਤ ਦੇ ਹਰ ਸਹਿਰ ਦੇ ਹਰ ਚੌਂਕ ਚੁਰਾਹੇ ਵਿੱਚ ਸਿੱਖਾਂ ਨਾਲ ਇਹ ਵਰਤਾਰਾ ਆਮ ਦੇਖਣ ਨੂੰ ਮਿਲਿਆ ਕਰੇਗਾ।ਉਹਨਾਂ ਬੜੇ ਭਰੇ ਮਨ ਨਾਲ ਵੱਖੋ ਵੱਖਰੇ ਧੜੇ ਬਣਾ ਕੇ ਬੈਠੇ ਸਿੱਖ ਆਗੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਰੱਬ ਦਾ ਵਾਸਤਾ ਹੁਣ ਤਾਂ ਇਕੱਠੇ ਹੋ ਜਾਓ,ਕਿਉਂ ਕੌਂਮ ਦੀ ਇੱਜਤ ਚੁਰਾਹਿਆਂ ਵਿੱਚ ਨਿਲਾਮ ਕਰਨ ਲੱਗੇ ਹੋਂ।ਉਹਨਾਂ ਕਿਹਾ ਕਿ ਇਹ ਤਾਂ ਹਿੰਦ ਹਕੂਮਤ ਨੇ ਤੁਹਾਨੂੰ ਇੱਕ ਨਿੱਕਾ ਜਿਹਾ ਟਰੇਲਰ ਦਿਖਾਇਆ ਹੈ,ਅੱਗੇ ਬੁੁਤ ਕੁੱਝ ਹੋਣ ਵਾਲਾ ਹੈ,ਜਿਸ ਦਾ ਮੁਕਾਬਲਾ ਕੌਮੀ ਏਕੇ ਤੋ ਬਗੈਰ ਨਹੀ ਕੀਤਾ ਜਾ ਸਕੇਗਾ।ਉਹਨਾਂ ਕਿਹਾ ਕਿ ਮੈ ਸਮੁੱਚੀਆਂ ਜਥੇਬੰਦੀਆਂ,ਸਿੱਖ ਸੰਸਥਾਵਾਂ,ਰਾਗੀ ਢਾਡੀ,ਪਰਚਾਰਕਾਂ ਅਤੇ ਕੌਂਮ ਦਾ ਭਵਿੱਖ ਸਾਡੇ ਨੌਜਵਾਨਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਉਹ ਧੜੇਬੰਦੀਆਂ ਦਾ ਤਿਆਗ ਕਰਕੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਅਗਵਾਈ ਕਬੂਲਦੇ ਹੋਏ ਇੱਕ ਹੋ ਜਾਣ ਤਾਂ ਕਿ ਭਗਵਾਸ਼ਾਹੀ ਦੇ ਹਮਲਿਆਂ ਦਾ ਮੁਕਾਬਲਾ ਕੀਤਾ ਜਾ ਸਕੇ,ਨਹੀ ਤਾਂ ਸਾਡੀ ਹੋਂਦ ਨੂੰ ਖਤਮ ਕਰਨ ਲਈ ਅਜਿਹੇ ਜੁਲਮਾਂ ਵਿੱਚ ਹੋਰ ਵੀ ਤੇਜੀ ਅਤੇ ਵਾਧਾ ਹੋਣ ਵਾਲਾ ਹੈ।ਉਹਨਾਂ ਕਿਹਾ ਕਿ ਸਿੱਖਾਂ ਦੇ ਵੱਖੋ ਵੱਖ ਧੜਿਆਂ ਨੂੰ ਇਹ ਚੰਗੀ ਤਰਾਂ ਸਮਝ ਲੈਣਾ ਚਾਹੀਦਾ ਹੈ ਕਿ ਇਹ ਸਾਡੀ ਅਪਣੀ ਨਲਾਇਕੀ,ਲਾਲਚੀ ਨਿੱਜਵਾਦੀ ਸੋਚ ਅਤੇ ਹਾਉਮੈਂ ਕਾਰਨ ਹੋਈ ਪਾਟੋਧਾੜ ਕਰਕੇ ਹੋ ਰਿਹਾ ਹੈ,ਨਹੀ ਕਿਸੇ ਦੀ ਕੀ ਮਜਾਲ ਕਿ ਸਿੱਖ ਦੀ ਹਵਾ ਵੱਲ ਵੀ ਕੋਈ ਮਾੜੀ ਨਜਰ ਨਾਲ ਝਾਕ ਸਕੇ।ਉਹਨਾਂ ਕਿਹਾ ਕਿ ਦਿੱਲੀ ਦੇ ਉਹਨਾਂ ਗਰੀਬ ਪਿਉ ਪੁੱਤ ਸਿੱਖਾਂ ਨੇ ਦਿੱਲੀ ਪੁਲਿਸ ਦੇ ਜੁਲਮਾਂ ਦਾ ਨੰਗੇ ਧੜ ਟਾਕਰਾ ਕਰਕੇ ਦੁਸ਼ਮਣ ਤਾਕਤਾਂ ਨੂੰ ਸਿੱਖੀ ਸਪਿਰਟ ਦਾ ਇਹ ਸੁਨੇਹਾ ਵੀ ਦਿੱਤਾ ਹੈ ਕਿ ਸਿੱਖ ਅੱਜ ਵੀ ਉੱਨੀਵੀ ਸਦੀ ਦਾ ਇਤਿਹਾਸ ਦੁਹਰਾਉਣ ਦਾ ਯੋਗ ਹਨ ਇਸ ਲਈ ਸਿੱਖਾਂ ਨੂੰ ਜਬਰ ਜੁਲਮ ਨਾਲ ਖਤਮ ਕਰਨ ਦੀਆਂ ਤੁਹਾਡੀਆਂ ਸਾਜਿਸ਼ਾਂ ਕਦੇ ਵੀ ਕਾਮਯਾਬ ਨਹੀ ਹੋ ਸਕਦੀਆਂ।ਉਹਨਾਂ ਕਿਹਾ ਕਿ ਜਸਤਰਾਂ ਦਿੱਲ਼ੀ ਦੇ ਸਿੱਖਾਂ ਨੇ ਇਸ ਸਮੇ ਏਕਤਾ ਦਾ ਸਬੂਤ ਦਿੱਤਾ ਹੈ,ਉਸ ਤੋ ਸਾਡੇ ਪੰਜਾਬ ਵਾਲਿਆਂ ਨੂੰ ਵੀ ਸਿੱਖਣ ਦੀ ਲੋੜ ਹੈ।ਅਖੀਰ ਵਿੱਚ ਬਾਬਾ ਫੌਜਾ ਸਿੰਘ ਨੇ ਫਿਰ ਕੌਂਮ ਨੂੰ ਫਿਰਕੂ ਤਾਕਤਾਂ ਦੇ ਜੁਲਮਾਂ ਦਾ ਟਾਕਰਾ ਕਰਨ ਲਈ ਇੱਕ ਹੋ ਜਾਣ ਦੀ ਅਪੀਲ ਕੀਤੀ ਹੈ।

Have something to say? Post your comment

More News News

ਪੰਜਾਬੀ ਭਾਸ਼ਾ ਕਿਸੇ ਹੋਰ ਭਾਸ਼ਾ ਤੋਂ ਕਈ ਦਰਜੇ ਉੱਤਮ ਤਾਂ ਹੋ ਸਕਦੀ ਹੈ ਪਰ ਘੱਟ ਨਹੀ। ਬਘੇਲ ਸਿੰਘ ਧਾਲੀਵਾਲ Film Artists expressed their views at the Annual Day celebration of Children Welfare Centre High School ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 'ਗੁਰੂ ਨਾਨਕ ਬਾਣੀ ਚਿੰਤਨ' ਕਾਨਫਰੰਸ ਵਿੱਚ ਬੁਲਾਇਆ ਅਖੌਤੀ ਨਾਸਤਕ ਵਿਦਵਾਨਾਂ ਨੂੰ । ਪੰਜਾਬੀ ਮਾਂ-ਬੋਲੀ ਜਾਗ੍ਰਿਤੀ ਮਾਰਚ ਫਗਵਾੜਾ ਵਿਖੇ 25 ਫਰਵਰੀ ਨੂੰ ਲੇਖਕ, ਪੱਤਰਕਾਰ, ਸਮਾਜਸੇਵੀ ਜੱਥੇਬੰਦੀਆਂ ਅਤੇ ਵਿੱਦਿਆਰਥੀ ਹਿੱਸਾ ਲੈਣਗੇ ਨਵੇਂ ਡਿਪਟੀ ਕਮਿਸ਼ਨਰ ਨੇ ਅਹੁਦਾ ਸੰਭਾਲਿਆ ਪਤਵੰਤੇ ਸੱਜਣਾਂ ਨੇ ਕੀਤਾ ਸਵਾਗਤ Kolkata’s Song Bird’s Tribute to Frida ਕਮਲ ਹਸਨ ਦੀ ਨਵੀਂ ਫਿਲਮ ਦੇ ਸੈਟ ਤੇ ਹੋਇਆ ਕਰੇਨ ਨਾਲ ਹਾਦਸਾ 3 ਵਿਅਕਤੀਆਂ ਦੀ ਮੌਤ 9 ਜ਼ਖਮੀ ਜਿਹੜੇ ਲੋਕ ਭਾਰਤੀ ਹਾਕਮਾਂ ਦੀਆਂ ਜ਼ਿਆਦਤੀਆਂ ਦੇ ਖਿਲਾਫ ਆਵਾਜ਼ ਬੁਲੰਦ ਕਰਨ, ਉਹਨਾਂ ਲਈ ਦਰਵਾਜ਼ੇ ਬੰਦ ਹਨ:- ਗਜਿੰਦਰ ਸਿੰਘ ਦਲ ਖਾਲਸਾ ਸਿੱਖਿਆ ਵਿਭਾਗ ਵੱਲੋਂ ਸ਼ਾਨਦਾਰ ਕਾਰਗੁਜ਼ਾਰੀ ਵਾਲੇ ਸੇਵਾ-ਮੁਕਤ ਹੋਏ ਸਕੂਲ ਮੁਖੀ ਅਤੇ ਅਧਿਆਪਕ ਸਨਮਾਨਿਤ Due to the non-payment of electricity bills by Powercom in village Dharar, the disconnection case took a new turn,
-
-
-