Wednesday, November 20, 2019
FOLLOW US ON

Poem

ਮੇਰਾ ਸ਼ਹਿਰ//ਵਿਕਰਮ ਚੀਮਾ।

June 19, 2019 09:23 PM
 
 
ਤੁਰਦੀਆਂ ਫਿਰਦੀਆਂ ਲਾਸ਼ਾਂ,
ਤੱਕੀਆਂ ਮੈਂ ਆਪਣੇ ਹੀ,
ਸ਼ਹਿਰ ਅੰਦਰ।
 
ਹਵਾਵਾਂ ਵਿਚ ਵੀ ਜਹਿਰ ਸੀ,
ਖੌਫਨਾਕ ਸੀ ਬਹੁਤ,
ਹਰ ਪਾਸੇ ਦਾ ਮੰਜ਼ਰ।
 
ਨਫਰਤਾਂ ਦਾ ਦੌਰ,
ਪੂਰੇ ਜੋਬਨ ਤੇ ਸੀ,
ਮੁਹੱਬਤ ਛੁਪੀ ਸੀ ਡਰਦੀ ਅੰਦਰ।
 
ਜਾਰੀ ਸੀ ਸਿਲਸਿਲਾ,
ਵਿਸ਼ਵਾਸਘਾਤ ਦਾ,
ਮਾਰ ਰਹੇ ਸੀ ਆਪਣੇ ਹੀ ਖੰਜਰ।
 
ਬਾਪੂ ਦੇ ਲਾਏ ਰੁੱਖ ਵੀ,
ਪੁੱਤਾਂ ਵੱਢ ਲਏ ਨੇ,
ਹੋ ਚੱਲੀ ਆਪਣੀ ਹੀ ਧਰਤੀ ਬੰਜਰ।
 
ਠੰਡ ਤੇ ਭੁੱਖ ਨਾਲ ਮਰਿਆ ਗਰੀਬ,
ਖੂਬ ਸੀ ਚਾਦਰਾਂ ਮਜ਼ਾਰ ਤੇ,
ਦੁੱਧ ਖੂਬ ਡੁੱਲਿਆ ਗੁਰਦਵਾਰਿਆਂ, ਮੰਦਿਰਾਂ ਅੰਦਰ।
 
ਕਿੰਨੇ ਹੀ ਰਿਸ਼ਤੇ ਮਰਦੇ ਦੱਬਦੇ ਰਹੇ,
ਪੈਸੇ ਦੀਆਂ ਦੌੜਾਂ ਵਿੱਚ ,
ਇਨਸਾਨੀਅਤ ਬੰਦ ਸੀ ਕਿਤਾਬਾਂ ਅੰਦਰ।
 
 
ਵਿਕਰਮ ਚੀਮਾ।।।
Have something to say? Post your comment