Wednesday, November 20, 2019
FOLLOW US ON

News

ਭਾਰਤ ਵਿੱਚ ਵਸਦੇ ਸਿੱਖਾਂ ਨੂੰ ਆਪਣੀ ਪੱਧਰ ਤੇ ਸਵੈ ਰੱਖਿਆ ਦੇ ਪ੍ਰਬੰਧ ਕਰਨ ਦੀ ਜਰੂਰਤ-ਯੂਨਾਈਟਿਡ ਖਾਲਸਾ ਦਲ ਯੂ,ਕੇ

June 19, 2019 09:24 PM

ਭਾਰਤ ਵਿੱਚ ਵਸਦੇ ਸਿੱਖਾਂ ਨੂੰ ਆਪਣੀ ਪੱਧਰ ਤੇ ਸਵੈ ਰੱਖਿਆ ਦੇ ਪ੍ਰਬੰਧ ਕਰਨ ਦੀ ਜਰੂਰਤ-ਯੂਨਾਈਟਿਡ ਖਾਲਸਾ ਦਲ ਯੂ,ਕੇ 
"ਭਾਜਪਾ ਸਰਕਾਰ ਦੁਬਾਰਾ ਬਣਨ ਨਾਲ ਸਰਕਾਰੀ ਅਤੇ ਗੈਰ ਸਰਕਾਰੀ ਹਿੰਦੂਤਵੀਆਂ ਦੇ ਹੌਂਸਲੇ ਵਧ ਚੁੱਕੇ ਹਨ "
ਲੰਡਨ- ਧਰਮਯੁੱਧ ਮੋਰਚੇ ਦੌਰਾਨ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਭਾਰਤ ਵਿੱਚ ਵਸਦੇ ਸਿੱਖਾਂ ਨੂੰ ਆਪਣੀ ਸੁਰੱਖਿਆ ਲਈ ਤਿਆਰੀ ਕਰਨ ਲਈ ਵਾਰ ਵਾਰ ਆਖਿਆ  ਸੀ ,ਕਿਉਂ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਹਰ ਸਿੱਖ ਨੂੰ ਸਸਤਰæਧਾਰੀ ਰਹਿਣ ਦਾ ਹੁਕਮ ਹੈ ਤਾਂ ਕਿ ਉਹ ਕੌਮੀ ਹੱਕਾਂ ਹਿਤਾਂ ਦੀ ਪ੍ਰਾਪਤੀ ,ਕੌਮੀ ਅਜਾਦੀ  ਲਈ ਸੰਘਰਸ਼ ਕਰਦਾ ਹੋਇਆ ਕੌਮੀ ਅਤੇ ਵਿਆਕਤੀਗਤ ਸਵੈਮਾਣ ਨੂੰ ਬਰਕਰਾਰ ਰੱਖਦਾ ਹੋਇਆ ਹਰ ਜੁਲਮ ਦਾ ਟਾਕਰਾ ਕਰ ਸਕੇ ।ਜਿਹੜੇ  ਸਿੱਖ ਪਰਿਵਾਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਇਸ ਪ੍ਰੇਰਨਾ ਨੂੰ ਪ੍ਰਵਾਨ ਕਰਦਿਆਂ ਹਥਿਆਰਬੰਦ ਹੋ ਗਏ ਉਹਨਾਂ ਦਾ ਨਵੰਬਰ 1984 ਦੌਰਾਨ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਨਾ ਹੀ ਕੋਈ ਹਿੰਦੂਤਵੀ ਗੁੰਡਾ ਉਹਨਾਂ ਦੀ ਇੱਜਤ ਆਬਰੂ ਰੋਲ ਸਕਿਆ । ਅੱਜ ਦੇ ਹਾਲਤਾਂ ਦੇ ਮੱਦੇ ਨਜ਼ਰ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ  ਭਾਰਤ ਵਿੱਚ ਵਸਦੇ ਸਿੱਖਾਂ ਨੂੰ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ  ਦੇ 36 ਸਾਲ ਪਹਿਲਾਂ ਕੀਤੀ ਪ੍ਰੇਰਨਾ ਤੇ ਪਹਿਰਾ ਦੇਣ ਦੀ ਸਨਿਮਰ ਅਪੀਲ ਕੀਤੀ ਗਈ ਹੈ ।ਤਾਂ ਕਿ ਕਿਸੇ ਵੀ ਸਿੱਖ ਨੂੰ ਕੋਈ ਹਿੰਦੂਤਵੀ ਸਰਕਾਰੀ ਅਤੇ ਗੈਰ ਸਰਕਾਰੀ ਗੁੰਡਾ ਬੇਪਤ ਨਾ ਕਰ ਸਕੇ । ਦਲ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਭਾਰਤ ਵਿੱਚ ਵਸਦੇ ਸਿੱਖਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਭਾਜਪ ਦੀ ਦੁਬਾਰਾ  ਸਰਕਾਰ ਬਣਨ ਨਾਲ ਸਰਕਾਰੀ ਅਤੇ ਗੈਰ ਸਰਕਾਰੀ ਹਿੰਦੂਤਵੀ ਗੁੰਡਿਆਂ ਦੇ ਹੌਂਸਲੇ ਬਹੁਤ ਵਧ ਚੁੱਕੇ ਹਨ । ਇਹਨਾਂ ਵਾਸਤੇ  ਸਿੱਖਾਂ ਸਮੇਤ ਸਮੁੱਚੀਆਂ ਘੱਟ ਗਿਣਤੀ ਕੌਮਾਂ ਤੇ ਜੁਲਮ ਕਰਨਾ ਇੱਕ ਸ਼ੁਗਲ ਬਣ ਚੁੱਕਾ ਹੈ ਅਤੇ ਇਹਨਾਂ ਦਾ ਮੁੱਖ ਮੰਤਵ ਭਾਰਤ ਵਿੱਚ ਵਸਦੇ ਬਹੁ ਕੌਮੀ ਲੋਕਾਂ ਨੂੰ ਹਿੰਦੂ ਬਣਾਉਣਾ ਜਾਂ ਹਿੰਦੂਤਵ ਦੀ ਈਨ ਮਨਾਉਣਾ ਹੈ ।ਪਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਪ੍ਰਗਟ ਕੀਤਾ ਗਿਆ ਖਾਲਸਾ ਇਹਨਾਂ ਮੂਹਰੇ ਚੱਟਾਨ ਦੀ ਤਰਾਂ ਅਡੋਲ ਖੜਾ ਹੋ ਇਹਨਾਂ ਹਰ ਜੁਲਮ ਦਾ ਟਾਕਰਾ ਕਰੇਗਾ । ਗੌਰਤਲਬ ਹੈ ਕਿ  ਜਿਸ ਤਰਾਂ ਸਰਕਾਰੀ ਸ਼ਹਿ ਤੇ ਨਵੰਬਰ 84 ਵਿੱਚ ਦਿੱਲੀ ,ਕਾਨਪੁਰ ,ਬੇਕਾਰੋ ਸਮੇਤ ਹਿੰਦੂ ਬਹੁ ਗਿਣਤੀ ਵਸੋਂ ਵਾਲੇ ਇਲਾਕਿਆਂ ਵਿੱਚ ਹਿੰਦੂਤਵੀ ਗੁੰਡਿਆਂ ਵਲੋਂ  ਸਿੱਖਾਂ ਤੇ ਅੱਤਿਅਚਾਰ ਕੀਤਾ ਗਿਆ ਸੀ ,ਅਤੇ ਦਿੱਲੀ ਪੁਲਿਸ ਨੇ ਸਿੱਖਾਂ ਦੀ ਸੁਰੱਖਿਆ ਕਰਨ ਦੀ ਬਜਾਏ ਗੁੰਡਿਆਂ ਦਾ ਸਾਥ ਦਿੱਤਾ ਅਤੇ ਸਿੱਖਾਂ ਨੂੰ ਨਿਹੱਥੇ ਕਰਵਾ ਕੇ ਗੁੰਡਿਆਂ ਦੇ ਹਵਾਲੇ ਕੀਤਾ ਸੀ ਅੱਜ ਵੀ ਇਹਨਾਂ ਦੀ ਸਿੱਖ ਵਿਰੋਧੀ ਨੀਤੀ ਉਸੇ ਤਰਾਂ ਹੀ ਦੀ ਹੈ । ਦਿੱਲੀ ਵਿੱਚ ਪੁਲਿਸ ਵਲੋਂ ਸਿੱਖ ਡਰਾਈਵਰ ਅਤੇ ਉਸਦੇ ਪੁੱਤਰ ਦੀ ਕੀਤੀ ਗਈ  ਅਤੇ ਇੱਕ ਹਿੰਦੂ ਵਿਆਕਤੀ ਪਾਸੋਂ ਉਸ ਗੁਰਸਿੱਖ ਪਾਸੋਂ ਕੁਟਵਾਇਆ ਅਤੇ ਉਸਦੇ ਸਿਰ ਵਿੱਚ ਠੁੱਡੇ ਮਾਰੇ ਗਏ ,ਜਿਸ ਤਰਾਂ ਉਸ ਨੂੰ ਘੜੀਸ ਕੇ ਲਿਜਾਇਆ ਗਿਆ, ਉਸ ਤਰਾਂ  ਦਾ ਵਿਹਾਰ ਤਾਂ ਜਾਨਵਰਾਂ ਨਾਲ ਵੀ ਨਹੀਂ ਕੀਤਾ ਜਾਂਦਾ । ਇਸ ਹਿਰਦੇਵੇਦਕ ਘਟਨਾ ਨੇ ਸਾਬਤ ਕਰ ਕਰ ਦਿੱਤਾ ਕਿ  ਭਾਰਤ ਦੀ ਪੁਲਿਸ ਸਿੱਖਾਂ ਦੀ ਸੁਰੱਖਿਆ ਵਾਸਤੇ ਨਹੀਂ ਬਲਕਿ ਉਹਨਾਂ ਤੇ ਜੁਲਮ ਕਰਨ ਵਾਸਤੇ  ਬਣੀ ਹੈ । ਇਸ ਘਟਨਾ ਦੇ ਦੋਸ਼ੀ ਸਖਤ ਸਜ਼ਾ ਦੇ ਹੱਕਦਾਰ ਹਨ । ਉੱਥੇ ਸਮੁੱਚੀ ਸਿੱਖ ਕੌਮ ਨੂੰ ਮਹਿਸੂਸ ਕਰਨ ਦੀ ਲੋੜ ਹੈ ਕਿ ਭਾਰਤ ਵਿੱਚ ਸਿੱਖ ਗੁਲਾਮ ਹਨ ਅਤੇ ਇਸ ਗੁਲਾਮੀ ਨੂੰ ਗਲੋਂ ਲਾਹੁਣਾ ਹੀ ਹਰ ਸਿੱਖ ਦਾ ਫਰਜਾਂ ਸਿਰ ਫਰਜ਼ ਹੈ ।ਖਾਲਿਸਤਾਨ ਨੇ ਹੀ ਸਮੂਹ ਸਿੱਖ ਸਮੱਸਿਆਵਾਂ ਦਾ ਸਥਾਈ ਹੱਲ ਹੋਣ ਦੇ ਨਾਲ ਨਾਲ ਸਿੱਖੀ ਦੇ ਪਚਾਰ ,ਪਸਾਰ ਅਤੇ ਸੁਰੱਖਿਆ ਦਾ ਜਾਮਨ ਹੋਣਾ ਹੈ ।

Have something to say? Post your comment

More News News

ਸੁਖਵਿੰਦਰ ਚਹਿਲ ਦਾ ''ਖੇਤ 'ਚ ਉਗੱੀ ਸੂਲੀ'' ਨਾਵਲ ਦਿਹਾਤੀ ਸਮਾਜਕ ਤਾਣੇ ਬਾਣੇ ਦੀ ਤਸਵੀਰ ਗਾਇਕ ਸੁੱਖ ਜਿੰਦ ਦਾ ਨਵਾ ਗਾਣਾ " ਫਾਰਮੈਲਿਟੀ " ਦਾ ਪੋਸਟਰ ਤੇ ਟੀਜ਼ਰ ਹੋਇਆ ਰਿਲੀਜ਼ ਭਾਰਤ ਦਾ ਨਿਆਂਇਕ ਸਿਸਟਮ ਪੂਰੀ ਤਰਾਂ ਪੱਖਪਾਤੀ ਅਤੇ ਹਿੰਦੂਤਵ ਦਾ ਗੁਲਾਮ ਬਣ ਚੁੱਕਾ ਹੈ-ਯੂਨਾਈਟਿਡ ਖਾਲਸਾ ਦਲ ਯੂ,ਕੇ ਜਮਹੂਰੀ ਅਤੇ ਜਨਤਕ ਕਿਸਾਨ ਮਜ਼ਦੂਰ ਜਥੇਬੰਦੀਆਂ ਪਿੰਡ ਚੰਗਾਲੀ ( ਸੰਗਰੂਰ ) ਵਿਚ ਦਲਿਤ ਨੌਜਵਾਨ ਤੇ ਤਸ਼ੱਦਦ ਕਰਕੇ ਮਾਰਨ ਖਿਲਾਫ਼ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਮਾਨਸਾ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦਿੱਤਾ ਖਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਵੱਲੋਂ ਪਲੁਟੋਰਸ ਖੁੰਭਾ ਦੀ ਕਾਸ਼ਤ ਕੀਤੀ *ਪੰਜਾਬ ਸਰਕਾਰ ਵਲੋ ਸੂਬੇ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਭਰਪੂਰ ਯਤਨ: ਰਾਣਾ ਕੇ.ਪੀ ਸਿੰਘ ਗਰਭਵਤੀ ਔਰਤਾਂ ਦੇ ਸਹਿਤ ਸੰਭਾਲ ਲਈ ਤੇ ਖਾਣੇ ਸਬੰਧੀ ਸਾਵਧਾਨੀਆਂ ਪ੍ਰਤੀ ਚਾਨਣਾ ਪਾਇਆ ਮਾਨਸਾ ਵਿਖੇ ਬਜ਼ੁਰਗਾਂ ਲਈ 5 ਏਕੜ ਦੀ ਜ਼ਮੀਨ ਤੇ ਜਲਦ ਬਣਾਇਆ ਜਾਵੇਗਾ ਬਿਰਧ ਆਸ਼ਰਮ - ਡਿਪਟੀ ਕਮਿਸ਼ਨਰ ਚੈਨਲ " ਐਮ ਐਚ ਵਨ" ਤੇ ਚੱਲ ਰਹੇ ਪ੍ਰੋਗਰਾਮ, ਹੱਸਦੇ ਹਸਾਉਂਦੇ ਰਹੋ ,ਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਆਦਾਕਾਰ, ਗਾਇਕਾ- ਰਾਜ ਕੌਰ ਗੁਰਪ੍ਰੀਤ ਧਾਲੀਵਾਲ ਤੇ ਪਾਲੀ ਸਿੱਧੂ ਦਾ ਦੋਗਾਣਾ ‘ਲੇਟ ਫੀਸ’ ਭੁੱਲਰ ਫਿਲਮਜ਼ ਵੱਲੋਂ ਰਿਲੀਜ਼
-
-
-