Poem

" ਕਵਿਤਾ" ਪੱਲੇ " /ਹਾਕਮ ਸਿੰਘ ਮੀਤ ਬੌਂਦਲੀ

June 21, 2019 11:19 PM
 " ਕਵਿਤਾ" ਪੱਲੇ "
ਮੈਂ ਦੀਵੇ ਦੀ ਤਰ੍ਹਾਂ ਹਾਂ ,,
ਜਦ ਮਰਜ਼ੀ ਜਗਾਦਿਓ
ਜਦ ਮਰਜ਼ੀ ਬੁਝਾ ਦਿਓ ।।
ਫ਼ਿਕਰ ਤਾਂ ਮੈਂਨੂੰ ਇਸ ਗੱਲ
ਦਾ ਹੈ ,,
ਮੈਂ ਦੂਸਰਿਆਂ ਨੂੰ ਰੌਸ਼ਨੀ
 ਦੇਕੇ ਵੀ ਖੁਦ ਹਨੇਰੇ ਵਿੱਚ 
ਰਹਿੰਦਾ ਹਾਂ ।।
 
ਇਹ ਦੁਨੀਆਂ ਚਾਲ ਬਾਜਾਂ
ਦੀ ਹੈ ,,
ਅੱਗ ਬਝਾਉਣ ਦੀ ਹਿੰਮਤ
ਨਹੀਂ, ਤੇਲ ਪਾਉਣ ਦੀ ਰੱਖ
ਦੇ ਨੇ ।।
ਚੰਗਾ ਹੋਇਆ ਨਸ਼ੇ ਨੂੰ ਹੱਥ
ਨਹੀਂ ਲਾਇਆ ,,
ਨਹੀਂ ਤਾਂ ਮੇਰੇ ਘਰੋਂ ਵੀ ਰੌਣ
ਦੀਆਂ ਅਵਾਜ਼ਾਂ ਲੋਕਾਂਦੇ ਕੰਨੀਂ 
ਪੈਣੀਆਂ ਸੀ ।।
 
ਮੈਨੂੰ ਘਰਦੇ ਵਾਲੇ ਦੱਸ ਦੇ
ਸੀ ,, 
ਲੋਕ ਕਹਿੰਦੇ ਨੇ ਹਾਕਮ ਮੀਤ
ਬਿਦੇਸ਼ ਵਿੱਚ ਚੰਗੇ ਰੁਪਈਏ 
ਕਮਾਉਂਦਾ ਹੈ ।।
ਸਾਡੇ ਨਾਲੋਂ ਆਇਸ਼ਾ ਵੀ ਉਸ
ਦੀਆਂ ਵੱਖਰੀਆਂ ਨੇ ,,
ਛੇ ਛੇ ਮਹੀਨੇ ਬਾਅਦ ਆਉਂਣਾ
ਜਾਣਾ ਮਨ ਨੂੰ ਹਿਲਾਉਂਦਾ ਹੈ ।।
 
ਇਹਨਾਂ ਨੂੰ ਕੀ ਦੱਸੀਏ ਇਹ ਤਾਂ
ਹੁੰਦੀਆਂ ਨੇ ਘਰ ਦੀਆਂ ਬਹੁਤ
ਕਮਜ਼ੋਰੀਆਂ ,,
ਪੁੱਛਕੇ ਦੇਖੋ ਟੱਬਰਾਂ ਨੂੰ ਜਿਹਨਾਂ
ਦੀਆਂ ਏਅਰਪੋਰਟ ਤੇ ਅੱਖਾਂ
ਤੱਕੀਆਂ ਨੀ ਗਈ ਰੋਂਦੀਆਂ ।।
 
ਮਜ਼ਬੂਰੀਆਂ 'ਚ ਭੁੱਲ ਗਏ
ਬੱਚਿਆਂ ਨੂੰ ਦੇਣ ਵਾਲੀਆਂ
ਲੋਰੀਆਂ ।।
ਬਾਪੂ ਦੇ ਸਿਰ ਤੇ ਕਰਜ਼ੇ ਦੀ
ਪੰਡ ਭਾਰੀ ਸੀ ,,
ਭੈਣਾਂ ਚਾਰ ਸੀ ਮੇਰੇ ਤੋਂ ਵੱਡੀਆਂ
ਜਿਨ੍ਹਾਂ ਦੀਆਂ ਡੋਲ੍ਹੀਆ ਸੀ
ਤੋਰੀਆਂ ।।
 
ਮੀਤ ਕਹਿੰਦਾ ਕੁੱਝ ਨਹੀਂ ਬਿਦੇਸ਼ਾਂ
ਵਾਲਿਆਂ ਦੇ ਪੱਲੇ,,
ਰਿਸ਼ਤੇਦਾਰੀਆਂ ਨੇ ਟੁੱਟੀਆਂ
ਰਹਿ ਗਏ ਇਕੱਲੇ ।।
ਭੈਣਾਂ ਭਾਈਆਂ ਦਾ ਵੀ ਦੂਰ ਦਾ
ਮੋਹ ਜਿਹਾ ਰਹਿ ਗਿਆ ,,
ਟੁੱਟ ਗਿਆ ਪਿਆਰ ਸਾਰਿਆਂ
ਦਾ ਇੱਕ ਬਿਦੇਸ਼ ਪੱਲੇ ਰਹਿ
ਗਿਆ ।।
 ਬਿਦੇਸ਼ ਪੱਲੇ ਰਹਿ ਗਿਆ ।
  ਹਾਕਮ ਸਿੰਘ ਮੀਤ ਬੌਂਦਲੀ
     ਮੰਡੀ ਗੋਬਿੰਦਗੜ੍ਹ
Have something to say? Post your comment