Wednesday, November 20, 2019
FOLLOW US ON

Poem

ਗ਼ਜ਼ਲ/ ਗੁਰਦਿੱਤ ਸਿੰਘ ਸੇਖੋਂ

June 23, 2019 09:58 PM

                       ਗ਼ਜ਼ਲ

ਛੱਡ ਰਹਿਣ ਦੇ ਸੋਹਣੀਏ ਕੱਚੇ ਪੱਕਿਆਂ ਦੀਆਂ ਬਾਤਾਂ ਨੂੰ।
ਦੁਨੀਆਂ ਮਤਲਬ ਖੋਰੀ ਕਾਬੂ ਵਿੱਚ ਰੱਖ ਜਜ਼ਬਾਤਾਂ ਨੂੰ।

ਲਾਲਚ ਦੀ ਖੇਡ ਹੈ ਸਾਰੀ ਦੁਨੀਆਂ ਨੋਟ ਗਿਣਨ ਤੇ ਲੱਗੀ,
ਕੌਣ ਕਿਸੇ ਲਈ ਗਿਣਦਾ ਤਾਰੇ ਕਿਹੜਾ ਜਾਗੇ ਰਾਤਾਂ ਨੂੰ।

ਆਨਲਾਈਨ ਚੈਟਿੰਗ ਹੁੰਦੀ, ਹੁੰਦੀ ਫੋਨ ਉਤੇ ਗਲਬਾਤ,
ਅੱਜ ਕੱਲ੍ਹ ਆਸ਼ਿਕ ਵਿਸਾਰੀ ਬੈਠੇ ਮੁਹੱਬਤੀ ਮੁਲਾਕਾਤਾਂ ਨੂੰ।

ਤੋਹਫ਼ੇ, ਫੁੱਲ, ਪ੍ਰੇਮ ਪੱਤਰ ਸਭ ਹੌਲੀ ਹੌਲੀ ਹੋ ਜਾਂਦੇ ਰੱਦੀ,
ਕਿਹੜਾ ਸੰਭਾਲ ਕੇ ਰੱਖਦਾ ਹੁਣ ਇਸ਼ਕ ਦੀਆਂ ਸੌਗਾਤਾਂ ਨੂੰ।

ਚੰਨ ਦੀ ਉਡੀਕ ਕਰੇਗਾ ਕਿਹੜਾ ਸਭ ਨੂੰ ਨੀਂਦ ਪਿਆਰੀ,
ਸੋਹਣੇ ਸੱਜਣਾਂ ਦੇ ਦੀਦਾਰ ਲਈ ਜਾਗੇ ਕੌਣ ਪ੍ਰਭਾਤਾਂ ਨੂੰ।

ਪੀ ਰਿਹਾ ਜ਼ਮਾਨਾ ਅੱਜ ਕੱਲ੍ਹ ਫਿਰਕੂ ਨਫ਼ਰਤ ਘੋਲਕੇ,
ਸੇਖੋਂ ਦਿਲ ਦੀ ਸਾਂਝ ਭੁਲਾਕੇ ਅੱਗੇ ਰਖਦੇ ਜਾਤਾਂ ਪਾਤਾਂ ਨੂੰ।
 
                            ਗੁਰਦਿੱਤ ਸਿੰਘ ਸੇਖੋਂ
            ਪਿੰਡ ਤੇ ਡਾਕਘਰ ਦਲੇਲ ਸਿੰਘ ਵਾਲਾ
             ਮੋਬਾਇਲ ਨੰਬਰ 9781172781

Have something to say? Post your comment