Poem

ਬਾਲੜੀ ਉਮਰੇ ਸਈਓ ਨੀ ਮੈਂ/ ਸੁਖਚੈਨ

June 24, 2019 06:13 PM

ਬਾਲੜੀ ਉਮਰੇ ਸਈਓ ਨੀ ਮੈਂ
ਬੜੇ ਸੀ ਦਰਦ ਹੰਢਾਏ

ਹੁਣ ਸੀ ਮੈਨੂੰ ਏਦਾਂ ਲੱਗ ਰਿਹਾ
ਮੇਰੇ ਦਿਨ ਨੇ ਚੰਗੇ ਆਏ

ਇਹ ਵੀ ਮਾਣ ਹੁਣ ਟੁੱਟਗੇ ਸਾਰੇ
ਜਦ ਸਾਥ ਛੱਡੇ ਹਮਸਾਏ

ਕਾਹਦਾ ਮਾਣ ਕਰੇ ਕੋਈ ਦੱਸੋ
ਜਦ ਆਪਣੇ ਹੋਣ ਪਰਾਏ

ਪਾਣੀ ਹੰਝੂ ਰੋਂਦੇ ਸੀ
ਹੁਣ ਨੈਣੋਂ ਖੂਨ ਵਹਾਏ

ਉਸ ਡਾਹਢੇ ਨੇ
ਇੱਕ ਨਾ ਮੰਨੀ
ਸਾਡੇ ਰੋਣੇ ਝੋਲੀ ਪਾਏ

ਚਿੰਤਾ ਦੀ ਚਿਖ਼ਾ ਮੌਤ ਬਰਾਬਰ
ਜਿੰਦੜੀ ਅੰਦਰੋਂ ਅੰਦਰੀ ਖਾਏ

ਬੁੱਤ ਰਹਿ ਗਿਆ ਰੂਹ ਦੇ ਬਾਝੋਂ
ਅਸੀ ਥਾਂ-ਥਾਂ ਤਰਲੇ ਪਾਏ

ਹੋਰਾਂ ਦੇ ਕੰਮ ਰੱਬ ਵੀ ਆ ਗਿਆ
ਅਸੀਂ ਉਹਨੇ ਹੀ ਮਾਰ ਮੁਕਾਏ,,,,,,,,,,,,,
                                    ਸੁਖਚੈਨ 
              ਸੰਪਰਕ ਨੰ. 99888-07613

Have something to say? Post your comment