Poem

ਛੁੱਟੀਆਂ ਹੋਈਆਂ ਖਤਮ/ਜਸਵੀਰ ਸ਼ਰਮਾਂ ਦੱਦਾਹੂਰ

June 25, 2019 08:20 PM

ਕਿਤਾਬਾਂ ਕਾਪੀਆਂ ਲਓ ਸੰਭਾਲ।

ਸਕੂਲ ਜਾਣ ਲਈ ਹੋਵੋ ਤਿਆਰ।।
ਛੁੱਟੀਆਂ ਦਾ ਬਹੁਤ ਮਜ਼੍ਹਾ ਲੈ ਲਿਆ,
ਨਾਨਕੀਂ ਗੲੇ ਨਾਲੇ ਘੁੰਮੇਂ ਬਾਹਰ।
ਬੈਗ ਬਸਤੇ ਸੱਭ ਚੈਕ ਕਰ ਲੈਣੇਂ,
ਕੋਈ ਜਿੱਪ ਜਾਂ ਤਣੀਂ ਤਾਂ ਨਹੀਂ ਖ਼ਰਾਬ?
ਝਾਤੀ ਮਾਰੋ ਸਾਰੇ ਹੋਮ ਵਰਕ ਤੇ,
ਅਧੂਰਾ ਤਾਂ ਨਹੀਂ, ਪਵੇ  ਜੋ  ਮਾਰ?
ਚਾਈਂ ਚਾਈਂ ਸਕੂਲੇ ਜਾਣਾਂ,
ਅਧਿਆਪਕਾਂ ਦਾ ਕਰਨਾ ਸਤਿਕਾਰ।
ਵੈਨ ਵਾਲੇ ਨੂੰ ਫੋਨ ਵੀ ਕਰਨੈਂ,,
ਕਿ ਕੱਲ੍ਹ ਸਕੂਲ ਜਾਣ ਲਈ ਰਹੇ ਤਿਆਰ।
ਕਿਰਾਇਆ ਵੈਨ ਵਾਲੇ ਨੇ ਮੰਗਣੈਂ,
ਓਹ ਵੀ ਰੱਖਣਾ ਹੱਥ ਵਿਚਕਾਰ।
ਦੋਸਤਾਂ ਮਿੱਤਰਾਂ ਨੂੰ ਗਲ ਲੱਗ ਮਿਲਣਾ,
ਛੁੱਟੀਆਂ ਦਾ ਸਾਰਾ ਦੱਸਣਾ ਹਾਲ।
ਕਿਵੇਂ ਤੇ ਕਿੱਥੇ ਮਨਾਈਆਂ ਛੁੱਟੀਆਂ?
ਦੱਸਣਾ ਅਧਿਆਪਕਾਂ ਨੂੰ ਵੀ ਖੋਲ੍ਹ ਹਵਾਲ।
ਬੱਚਿਓ ਦਿਲ ਲਾ ਕੇ ਹੁਣ ਕਰੋ ਪੜ੍ਹਾਈ,
ਮਾਪਿਆਂ ਨੂੰ ਤੁਹਾਡੇ ਤੇ ਆਸ।
ਕਹੇ ਦੱਦਾਹੂਰੀਆ ਮਾਪਿਆ ਨੂੰ ਤੁਸੀਂ,
ਦਿਲੋਂ ਦੇ ਦੇਣਾ ਧਰਵਾਸ।
 
ਜਸਵੀਰ ਸ਼ਰਮਾਂ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ
95691 49556
Have something to say? Post your comment