Poem

ਜੱਟਾ /ਹਾਕਮ ਸਿੰਘ ਮੀਤ ਬੌਂਦਲੀ

June 26, 2019 02:21 PM
              " ਜੱਟਾ "     
ਤੈਨੂੰ ਸਾਰੀ ਦੁਨੀਆਂ ਦਾ ਅੰਨ ਦਾਤਾ,
ਕਹਿੰਦੇ ਨੇ ,,
ਕਿਉਂ ਤੂੰ ਦੂਜੇ ਵਿਸ਼ਿਆਂ ਵਿੱਚ ਫ਼ਸਿਆ,
ਕਰ ਖ਼ਿਆਲ ਜੱਟਾ ।।
ਬੇਮੌਸਮੀ ਮੀਂਹ ਨ੍ਹੇਰੀਆਂ ਆਈਆਂ ਸੀ,
ਇੱਕ ਤੁਫ਼ਾਨ ਬਣਕੇ ।।
ਕਰ ਦਿੱਤਾ ਤੈਨੂੰ ਕੰਗਾਲ ਸੀ , ਤੋੜਿਆਂ
ਤੇਰਾ ਲੱਕ ਜੱਟਾ ।।
ਪਰਨਾ ਤਾਂ ਖੋ ਗਿਆ, ਵਿੱਚ ਕਮਾਈਆਂ
ਦੇ ਮੋਢੇ ਦਾ ਸ਼ਿੰਗਾਰ ਸੀ ,,
ਹੁਣ ਉੱਠਕੇ ਆਪਣੀ ਪੰਜਾਲੀ ਲੈਂ ਤੂੰ ,
ਸੰਭਾਲ਼ ਜੱਟਾ ।।
ਹੁਣ ਘਰ ਦੀ ਖ਼ੁਸ਼ਹਾਲੀ,ਵੀ ਮੁੱਕਦੀ
ਲੱਗਦੀ ਐ ,,
ਖੇਤਾਂ ਵਿੱਚ ਕਮਾਈਆਂ ਕਰਦੇ, ਹੋ
ਗਏ ਬੇਹਾਲ ਜੱਟਾ ।।
ਅਕਲ ਨਾਲ ਗੱਲ ਹੋਸ਼ ਵਾਲੀ ਕਰ,
ਨਾ ਹਿੰਮਤ ਹਾਰ ਤੂੰ ,,
ਤੂੰ ਕੁੱਛ ਪਾਉਣ ਹੱਥੋਂ ਛੱਡੀ ਨਾ, ਪੰਜਾਲੀ
ਤੇ ਪੁਰਾਣੀ ਦੀ ਚਾਲ ਜੱਟਾ ।।
ਖੇਤ ਵਹਾਈ ਕਰਦਾ ਹਿੰਮਤ ਨਾ ਹਾਰੀ,
ਕਿੱਲੇ ਦੇ ਕੱਢੀ ਸਿਆੜ ਤੂੰ ,,
ਬੀ ਬੀਜ ਕੇ ਅੰਨ ਉਗਾ ਕੇ , ਦੁਨੀਆਂ
ਸਾਰੀ ਦਾ ਢਿੱਡ ਭਰੀ ਜੱਟਾ ।।
ਸੋਕਾ ਆਲਸ ਨਾ ਪਵੇ, ਪੁੱਤਾਂ ਵਾਂਗ 
ਪਾਲੀਆਂ ਫਸਲਾਂ ਨੂੰ ,,
ਤੂੰ ਪਾਣੀ ਸੰਭਾਲਣ ਦੀ , ਕੋਈ ਨਾ
ਕੋਈ ਵਿਉਂਤ ਬਣਾਈ ਜੱਟਾ ।।
ਜਿਹੜਾ ਮਿੱਟੀ ਸਮਝਕੇ ਰੱਖੇ , ਪੁੱਤਾਂ
ਵਾਂਗੂੰ ਪਾਲੀ ਫ਼ਸਲਾਂ ਨੂੰ ,,
ਉਹ ਸ਼ਾਹ ਦੀ ਦੁਕਾਨ ਤੇ ਜਾਕੇ, ਲੁੱਟ
ਆਪਣੀ ਨਾ ਕਰਾਈਂ ਜੱਟਾ ।।
ਤੈਨੂੰ ਭੋਲਾ ਭਾਲਾ ਸਮਝਕੇ, ਹਰ ਕੋਈ
ਖਾਈ ਜਾਂਦਾ ਸੀ ,,
ਹੁਣ ਤੂੰ ਪੜ੍ਹਾਈ ਬਾਂਝੇ, ਕਦੇ ਨਾ ਰੱਖੀ
ਆਪਣੇ ਬਾਲਾਂ ਨੂੰ ਜੱਟਾ ।।
ਸਾਹਾਂ ਦਾ ਤੂੰ ਸ਼ਾਹ ਹੋਵੇ , ਉੱਚੀ ਰੱਖੀ
ਆਪਣੀ ਸ਼ਾਨ ਤੂੰ ,,
ਐਸ਼ਾਂ ਸਭ ਤੋਂ ਵੱਖਰੀਆਂ,ਰੰਗ ਤੇਰੇ
ਬਹੁਤ ਨਿਆਰੇ ਜੱਟਾ ।।
ਜੇ ਰੱਬ ਨੂੰ ਪਾਉਣਾ ਕਮੀਆਂ ਦੇ ਘਰ
ਜਾਕੇ ਮਾੜਾ ਨਾ ਬੋਲੀ ਤੂੰ ,,
ਮਿੱਟੀ ਵਿੱਚੋਂ ਸੋਨਾ ਉਗਾ ਕੇ,ਤੇਰੇ ਘਰ
ਨੂੰ ਖੁਸ਼ਹਾਲ ਬਣਾਇਆਂ ਜੱਟਾ।।
ਹੱਥ 'ਚ ਫੜਕੇ ਛੁਰੀ , ਕਦੇ ਵੀ ਝੂਠੁ
ਸ਼ੌਹਰਤ ਨਹੀਂ ਪਾਲੀ ਦੀ ,,
ਰੱਬ ਨਾਲੋਂ ਵੱਧਕੇ, ਇਸ ਗੱਲ ਤੇ ਕਰੀ
ਖਿਆਲ ਜੱਟਾ ।।
ਚਾਰ ਦਿਨ ਦੀ ਜਿੰਦ ਗਾਨੀ,ਆਖਰ
ਮਿੱਟੀ ਵਿੱਚ ਮਿੱਟੀ ਹੋਣੀ ਐ ,,
ਹਾਕਮ ਮੀਤ ਕਹਿੰਦਾ, ਸਾਰੇ ਪ੍ਰੀਵਾਰ
ਨੂੰ ਮਿਹਨਤ ਕਰਨੀ ਸਿਖਾਈ ਜੱਟਾਂ ।।
ਇਹ ਚੜ੍ਹਦੇ ਸੂਰਜ ਦੀ ਲਾਲੀ,ਆਖਰ
ਨੂੰ ਢੱਲਣੀ ਐ ,,
ਆਇਆ ਜੱਗ ਤੇ , ਵਾਹਿਗੁਰੂ ਦੇ ਦਰ
ਦੀ ਬੰਦਗੀ ਤੂੰ ਕਰ ਜੱਟਾ ।।
        ਹਾਕਮ ਸਿੰਘ ਮੀਤ ਬੌਂਦਲੀ
             ਮੰਡੀ ਗੋਬਿੰਦਗੜ੍ਹ
Have something to say? Post your comment