Poem

, ਗੀਤ/ਬਲਵਿੰਦਰ ਸਰਘੀ ਕੰਗ

July 07, 2019 10:40 PMਮਾਏਂ ਨੀਂ ਤੇਰੀ ਠੰਡੀ ਮਿੱਠੀ ਛਾਂ,
ਹਰਦਮ ਸਾਨੂੰ ਪਾਲੇ ਪੋਸੇ,
ਫਿਰ ਵੀ ਥੱਕਦੀ ਨਾ,
ਮਾਏਂ ਨੀਂ ਤੇਰੀ ਠੰਡੀ ਮਿੱਠੀ ਛਾਂ।

ਸਾਡੇ ਸਾਰੇ ਕੰਮ ਤੂੰ ਕਰਦੀ,
ਤੇਰੇ ਜਿਹਾ ਨਾ ਕੋਈ ਵੀ ਦਰਦੀ,
ਬੱਚਿਆਂ ਉੱਤੇ ਪਵੇ ਮੁਸੀਬਤ,
ਰੋ-ਰੋਕੇ ਤੂੰ ਹਾਉਂਕੇ ਭਰਦੀ।
ਦੋ ਮੰਗਿਆ ਸੋ ਸਾਨੂੰ ਦਿੱਤਾ,
ਕਦੇ ਨਾਂ ਕੀਤੀ ਨਾ।
ਮਾਏਂ ਨੀਂ ਤੇਰੀ ਠੰਡੀ ਮਿੱਠੀ ਛਾਂ,

ਤੇਰੇ ਪਿਆਰ ਦੀ ਮਹਿਕ ਅਨੋਖੀ,
ਇਸਦੇ ਵਿੱਚ ਹੈ ਬਰਕਤ ਚੋਖੀ।
ਸਾਡੀ ਖਾਤਰ ਜਾਨ ਵੀ ਦੇ-ਦੇ,
ਜੇ ਕੋਈ ਆਵੇ ਸਾਡਾ ਦੋਖੀ।
ਸਾਨੂੰ ਫੜਕੇ ਪਿੱਛੇ ਕੀਤਾ ,
ਹੋ ਗਈ ਆਪ ਅਗਾਂਹ।
ਮਾਏਂ ਨੀਂ ਤੇਰੀ ਠੰਡੀ ਮਿੱਠੀ ਛਾਂ,

ਸਾਥੋਂ ਕੋਈ ਨੁਕਸਾਨ ਹੋ ਗਿਆ,
ਬਾਪੂ ਕਹਿਰਵਾਨ ਹੋ ਗਿਆ।
ਭੁੱਲ ਸਾਡੀ ਤੇ ਪਰਦਾ ਪਾਇਆ,
ਫਿਰ ਉਹ ਮਹਿਰਵਾਨ ਹੋ ਗਿਆ।
ਤੇਰੀ ਮਮਤਾ ਦੇ ਸਦਕੇ ਹੀ ,
ਹੋ ਗਏ ਮੁਆਫ਼ ਗੁਨਾਹ।
ਮਾਏਂ ਨੀਂ ਤੇਰੀ ਠੰਡੀ ਮਿੱਠੀ ਛਾਂ,

ਤੇਰੀ ਰਚਨਾ ਦੁਨੀਆਂ ਸਾਰੀ, 
ਕੋਈ ਨਹੀਂ ਇਸ ਤੋਂ ਇਨਕਾਰੀ।
ਏਨਾ ਉੱਚਾ ਰੁਤਬਾ ਤੇਰਾ,
ਫਿਰ ਵੀ ਤੈਨੂੰ ਕਹਿਣ ਵਿਚਾਰੀ।
ਸਵਰਗਾਂ ਨਾਲੋਂ ਘੱਟ ਨਹੀਂ ਹੈ,
ਤੇਰੀ ਬੁੱਕਲ ਮਾਂ........... ਮਾਂ।
ਮਾਏਂ ਨੀਂ ਤੇਰੀ ਠੰਡੀ ਮਿੱਠੀ ਛਾਂ,

ਜਦ ਕਿਸੇ ਦੀ ਮਾਂ ਮਰ ਜਾਏ,
ਸੁੰਨਾ ਵਿਹੜਾ ਖਾਣ ਨੂੰ ਆਏ।
ਬੁੱਝਿਆ ਚੁੱਲਾ ਬਲਣ ਕਲੇਜੇ,
ਪੀੜਾਂ ਦਾ ਧੂੰਆਂ ਭਰ ਜਾਏ।
,ਸਰਘੀ,ਕਹੇ ਵੇ ਸੋਹਣਿਆਂ,
ਰੱਬਾਂ ਨਾ ਖੋਈ ਕਿਸੇ ਤੋਂ ਮਾਂ।
ਮਾਏਂ ਨੀਂ ਤੇਰੀ ਠੰਡੀ ਮਿੱਠੀ ਛਾਂ,

ਬਲਵਿੰਦਰ ਸਰਘੀ ਕੰਗ
ਪਿੰਡ ਤੇ ਡਾਕ.ਕੰਗ
ਤਹਿ, ਖਡੂਰ ਸਾਹਿਬ।
ਜ਼ਿਲ੍ਹਾ, ਤਰਨਤਾਰਨ,

Have something to say? Post your comment