Tuesday, September 17, 2019
FOLLOW US ON

Poem

ਚੌਧਰ ਤੇ ਹਿੰਢ/ਮੱਖਣ ਸ਼ੇਰੋਂ ਵਾਲਾ

July 07, 2019 10:53 PM
ਇੱਥੇ ਚੌਧਰ ਤੇ ਹਿੰਢ ਨੇ,
ਖਾਦੇ ਸਾਡੇ ਸਾਰੇ ਪਿੰਡ ਨੇ,
ਕਦੇ ਮਿਲਕੇ ਜੋ ਰਹਿੰਦੇ ਸੀ,
ਗਏ ਭਾਈ ਭਾਈ ਖਿੰਡ ਨੇ,
ਘਰਾਂ ਵਿੱਚ ਬਟਵਾਰੇ ਬੇਲੀਓ,
ਦਿਸੇ ਲੱਗਦੀ ਨਾ ਹੁਣ,
ਗੱਲ ਕੋਈ ਕਿਨਾਰੇ ਬੇਲੀਓ,,
 
ਇਮਾਨਦਾਰ ਪਿੱਛੇ ਪਏ ਲੰਡੇ ਲੁੱਚੇ ਨੇ,
ਝੂਠਾਂ ਦੇ ਕੁੱਪ ਬਣੇ ਸੱਚੇ ਸੁੱਚੇ ਨੇ,
ਗਰੀਬ ਛੱਤ ਨੂੰ ਤਰਸਦੇ ਬਹੁਤੇ,
ਧਾਰਮਿਕ ਸਥਾਨ ਉੱਚੇ ਉੱਚੇ ਨੇ,
ਭੁੱਖੇ ਸੌਂਦੇ ਬੱਚੇ ਲੈ ਵਿਚਾਰੇ ਬੇਲਿਓ,
ਦਿਸੇ ਲੱਗਦੀ ਨਾ ਹੁਣ,
ਗੱਲ ਕੋਈ ਕਿਨਾਰੇ ਬੇਲੀਓ,,
 
ਸੁੱਖਾਂ ਸੁੱਖ ਕੇ ਮੰਗਿਆ ਸੀ ਪੁੱਤ ਨੂੰ,
ਓਹੀ ਹੁਣ ਫੜੇ ਮਾਂ ਦੀ ਗੁੱਤ ਨੂੰ,
ਬਹੁਤਿਆਂ ਘਰਾਂ ਚ ਉਜਾੜ ਪਿਆ,
ਤਰਸਦੇ ਆ ਬਹਾਰਾਂ ਦੀ ਰੁੱਤ ਨੂੰ,
ਕਿੰਨੇ ਲਾਡਲੇ ਨਸ਼ੇ ਨੇ ਮਾਰੇ ਬੇਲਿਓ,
ਦਿਸੇ ਲੱਗਦੀ ਨਾ ਹੁਣ,
ਗੱਲ ਕੋਈ ਕਿਨਾਰੇ ਬੇਲੀਓ,,
 
ਅੱਖਾਂ ਕੰਨ ਬੰਦ ਕੀਤੇ ਸਰਕਾਰਾਂ ਨੇ,
ਇਕੱਲੇ ਬੰਦੇ ਨੂੰ ਸੋ ਸੋ ਮਾਰਾਂ ਨੇ,
ਆਖੇ ਮੱਖਣ ਸ਼ੇਰੋਂ ਇਹਨਾਂ ਦੀਆਂ ਨਲਾਇਕੀਆਂ,
ਤਾਂਹੀ ਚੱਲੀ ਜਵਾਨੀ ਸਾਰੀ ਬਾਹਰੇ ਬੇਲੀਓ,
ਦਿਸੇ ਲੱਗਦੀ ਨਾ ਹੁਣ,
ਗੱਲ ਕੋਈ ਕਿਨਾਰੇ ਬੇਲੀਓ,,
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ।
ਸੰਪਰਕ 98787-98726
Have something to say? Post your comment