Tuesday, November 12, 2019
FOLLOW US ON

Article

ਪੰਜਾਬੀ ਕਮੇਡੀ ਫਿਲਮ "ਨੰਗ ਜਵਾਈ" ਹੋਵੇਗੀ ਲੋਕਾਂ ਦੀ ਪਹਿਲੀ ਪਸੰਦ --- ਛਿੰਦਾ ਧਾਲੀਵਾਲ

July 08, 2019 05:38 PM
( ਪੰਜਾਬੀ ਕਮੇਡੀ ਫਿਲਮ "ਨੰਗ ਜਵਾਈ" ਹੋਵੇਗੀ ਲੋਕਾਂ ਦੀ ਪਹਿਲੀ ਪਸੰਦ --- ਛਿੰਦਾ ਧਾਲੀਵਾਲ )
      ਗੁਰਜੋਤ ਫ਼ਿਲਮਜ਼ ਦੀ ਪੇਸ਼ਕਸ਼ ਸੁਪਰ ਪੰਜਾਬੀ ਕਮੇਡੀ  ਫਿਲਮ " ਨੰਗ ਜਵਾਈ" ਦੀ ਸ਼ੂਟਿੰਗ ਅਮਲੋਹ ਅਤੇ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੇ ਮੁਕੰਮਲ ਕੀਤੀ ਗਈ,‌ ਇਹ ਫਿਲਮ ਜਲਦੀ ਪੰਜਾਬੀਆਂ ਦੀ ਕਚਹਿਰੀ ਵਿੱਚ ਪੇਸ਼ ਕੀਤੀ ਜਾਵੇਗੀ, ਇਸ ਫਿਲਮ ਦੀ ਕਹਾਣੀ ਬਹੁਤ ਸਾਰੀਆਂ ਸੁਪਰ ਹਿੱਟ ਪੰਜਾਬੀ ਫਿਲਮਾਂ ਦੇ uਲੇਖਕ ਰਵਿੰਦਰ ਰਵੀ ਸਮਾਣਾ ਦੁਆਰਾ ਲਿਖੀ ਗਈ ਹੈ, ਇਸ ਫਿਲਮ ਦੇ ਡਾਇਰੈਕਟਰ ਵੀ ਰਵਿੰਦਰ ਰਵੀ ਸਮਾਣਾ ਜੀ ਹਨ, ਇਸ ਫਿਲਮ ਦੇ ਕੈਮਰਾਮੈਨ ਹਰਪ੍ਰੀਤ ਰਿੱਕੀ ਜੀ ਹਨ, ਇਸ ਫਿਲਮ ਵਿੱਚ ਬਹੁਤ ਸਾਰੇ ਨਾਮਵਰ ਕਲਾਕਾਰਾਂ ਨੇ ਕੰਮ ਕੀਤਾ ਜਿਨ੍ਹਾਂ ਵਿਚੋਂ ਪ੍ਰਮੁੱਖ ਹਨ ਹਰਜੀਤ ਜੱਸਲ, ਹਰਵਿੰਦਰ ਬਾਲਾ, ਹਰਮੀਤ ਜੱਸੀ, ਛਿੰਦਾ ਧਾਲੀਵਾਲ ਕੁਰਾਈ ਵਾਲਾ,ਅੰਮ੍ਰਿਤਪਾਲ ਕੌਰ, ਪੂਰਨ ਕੁਮਾਰ, ਅਤੇ ਮਨਵੀਰ ਮਨੂ, 
        ਛਿੰਦਾ ਧਾਲੀਵਾਲ ਕੁਰਾਈ ਵਾਲਾ ਨਾਲ ਇੱਕ ਵਿਸ਼ੇਸ਼ ਮਿਲਣੀ ਦੌਰਾਨ ਫਿਲਮ ਡਾਇਰੈਕਟਰ ਰਵਿੰਦਰ ਰਵੀ ਸਮਾਣਾ ਨੇ ਦੱਸਿਆ ਕਿ ਉਹਨਾਂ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਪੰਜਾਬੀਆਂ ਦੀ ਝੋਲੀ ਵਿੱਚ ਪਾਈਆ ਜਿਨ੍ਹਾਂ ਨੂੰ ਪੰਜਾਬੀਆਂ ਨੇ ਬਹੁਤ ਪਸੰਦ ਕੀਤਾ ਹੈ, ਉਹਨਾਂ ਨੂੰ ਪੂਰੀ ਉਮੀਦ ਹੈ ਕਿ ਉਹਨਾਂ ਦੀ ਇਹ ਫਿਲਮ ਨੰਗ ਜਵਾਈ ਨੂੰ ਵੀ ਪੰਜਾਬੀ ਰੱਜਵਾ ਪਿਆਰ ਦੇਣਗੇ, ਪਿਛਲੇ ਦਿਨੀਂ ਰਿਲੀਜ਼ ਕੀਤੀਆਂ ਫਿਲਮਾਂ ਭਾਬੀ ਦਾ ਢਾਬਾ ਅਤੇ ਸ਼ੱਕੀ ਘਰਵਾਲੀ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ, ਉਹਨਾਂ ਦੱਸਿਆ ਕਿ ਉਹਨਾਂ ਦਾ ਮਕਸਦ ਕਮੇਟੀ ਫਿਲਮਾਂ ਰਾਹੀਂ ਪੰਜਾਬੀਆ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਸਮਾਜ ਨੂੰ ਚੰਗੀ ਸੇਧ ਦੇਣਾ ਏ,  ਆਉਣ ਵਾਲੇ ਸਮੇਂ ਵਿੱਚ ਕਮੇਡੀ ਫ਼ਿਲਮਾਂ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਸੇਧ ਦੇਣ ਦੀ ਕੋਸ਼ਿਸ਼ ਕਰਦੇ ਰਹਿਣਗੇ।
    ਇਸ ਮੌਕੇ ਫਿਲਮ ਡਾਇਰੈਕਟਰ ਰਵਿੰਦਰ ਰਵੀ ਸਮਾਣਾ ਨੇ ਫਿਲਮ ਵਿੱਚ ਸਾਥ ਦੇਣ ਲਈ ਜਰਨੈਲ ਸਿੰਘ ਸੋਂਟੀ ਐਨ.ਆਰ.ਆਈ. ਪਰਿਵਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਇਸ ਤੋਂ ਇਲਾਵਾ ਮਿਊਜ਼ਿਕ ਡਾਇਰੈਕਟਰ ਡੀ ਗਿੱਲ, ਮੇਜਰ ਸਿੰਘ ਦਾ ਵਿਸ਼ੇਸ਼ ਸਹਿਯੋਗ ਦੇਣ ਲਈ ਬਹੁਤ ਬਹੁਤ ਧੰਨਵਾਦ ਕੀਤਾ, 
Have something to say? Post your comment

More Article News

ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੋ ਕਿਉਂ ਅਣਜਾਣ ਨੇ ਵੱਡੀ ਗਿਣਤੀ ਸਿੱਖ ? ਬਘੇਲ ਸਿੰਘ ਧਾਲੀਵਾਲ ਪੁਸਤਕ ਰੀਵਿਊ ਮੇਰੇ ਹਿੱਸੇ ਦੀ ਲੋਅ (ਕਾਵਿ ਸੰਗ੍ਰਹਿ) ਲੇਖਕ ਹੀਰਾ ਸਿੰਘ ਤੂਤ ਸੁਰਜੀਤ ਦੀ ਪਾਰਲੇ ਪੁਲ ਪੁਸਤਕ ਮਨੁੱਖੀ ਸੋਚ ਦੀਆਂ ਤ੍ਰੰਗਾਂ ਦਾ ਪ੍ਰਤੀਬਿੰਬ , ਉਜਾਗਰ ਸਿੰਘ ਗੁਰੂ ਨਾਨਕ -ਕਿਰਤ ਦੇ ਪੋਟਿਆਂ ਤੇ ਲਿਖਿਆ ਨੇਕੀ ਦਾ ਗੀਤ-ਡਾ ਅਮਰਜੀਤ ਟਾਂਡਾ ਦੀਵੇ, ਧਰਮ ਅਤੇ ਪ੍ਰਦੂਸ਼ਣ। ਬਲਰਾਜ ਸਿੰਘ ਸਿੱਧੂ ਐਸ.ਪੀ. " ਯਾਦਾਂ ਨੋਟ ਬੰਦੀ ਦੇ ਦਿਨਾਂ ਦੀਆਂ.!" (ਇਕ ਵਿਅੰਗਮਈ ਲੇਖ ) ਲੇਖਕ :ਮੁਹੰਮਦ ਅੱਬਾਸ ਧਾਲੀਵਾਲ ਕਲਿ ਤਾਰਣ ਗੁਰੁ ਨਾਨਕ ਆਇਆ / ਪ੍ਰੋ.ਨਵ ਸੰਗੀਤ ਸਿੰਘ ਯੋਜਨਾਵੱਧ ਸਿੱਖ ਕਤਲੇਆਮ ਦੀ ਬੇ-ਇਨਸਾਫੀ//ਬਘੇਲ ਸਿੰਘ ਧਾਲੀਵਾਲ ਸਭਿਆਚਾਰ ਦੀ ਅਮੀਰ ਵਿਰਾਸਤ ਸੰਭਾਲਣਾ ਲੋਚਦੀ ਮੁਟਿਆਰ : ਜਸਪ੍ਰੀਤ ਕੌਰ ਸੰਘਾ ਆੜੀ ਬਣਕੇ ਅੱਜ ਮੈਨੂੰ ਡੋਬਾ ਦੇ ਦੇ...//ਜਸਵੀਰ ਸ਼ਰਮਾਂ ਦੱਦਾਹੂਰ
-
-
-