Tuesday, November 12, 2019
FOLLOW US ON

News

ਮਾਤਾ ਜੀਤੋ ਜੀ ਜੱਚਾ ਬੱਚਾ ਸੰਸਥਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਲਗਾਇਆ ਵਿਸ਼ੇਸ਼ ਕੈਂਪ

July 11, 2019 01:35 AM
*ਮਾਤਾ ਜੀਤੋ ਜੀ ਜੱਚਾ ਬੱਚਾ ਸੰਸਥਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਲਗਾਇਆ ਵਿਸ਼ੇਸ਼ ਕੈਂਪ।
 
 

ਸ਼੍ਰੀ ਅਨੰਦਪੁਰ ਸਾਹਿਬ, 10 ਜੁਲਾਈ(ਦਵਿੰਦਰਪਾਲ ਸਿੰਘ/ਅੰਕੁਸ਼): ਮਾਤਾ ਜੀਤੋ ਜੀ ਜੱਚਾ ਬੱਚਾ ਸੰਸਥਾ ਪੰਜਾਬ ਅਤੇ ਕੇਅਰ ਵਨ ਕੇਅਰ ਆਲ ਗਰੁੱਪ ਆਸਟਰੇਲੀਆ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਕਾਹੀਵਾਲ ਵਿਖੇ ਬੱਚਿਆਂ ਦਾ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ। ਜਿਸ ਵਿੱਚ ਸੰਸਥਾ ਦੇ ਪ੍ਰਧਾਨ ਨੇ ਬੱਚਿਆਂ ਨੂੰ ਆਪਣੇ ਆਪ ਕਿਵੇਂ ਸੁਰੱਖਿਅਤ ਰਹਿਣਾ ਅਤੇ ਅਣਜਾਣ ਲੋਕਾਂ ਤੋਂ ਬਚਣ ਲਈ ਕਿਹੜੇ ਤਰੀਕੇ ਹਨ ਦੇ ਬਾਰੇ ਦੱਸਿਆ ਗਿਆ। ਜਿਸ ਨਾਲ ਬੱਚੇ ਪਹਿਚਾਣ ਸਕਣ ਕਿ ਅਸੀਂ ਸੁਰੱਖਿਅਤ ਹਾਂ ਜਾਂ ਅਸੁਰੱਖਿਅਤ। ਇਸ ਦੇ ਨਾਲ ਹੀ ਰਸ਼ਵਿੰਦਰ ਸਿੰਘ ਵੱਲੋਂ ਵੀ ਬੱਚਿਆਂ ਨੂੰ ਆਪਣੀ ਸਾਫ ਸਫਾਈ ਸਬੰਧੀ ਅਤੇ ਸਾਫ ਭੋਜਨ ਖਾਣ ਲਈ ਦੱਸਿਆ ਗਿਆ। ਜਿਨ੍ਹਾਂ ਬੱਚਿਆਂ ਨੇ ਪ੍ਰਸ਼ਨਾਂ ਦੇ ਸਹੀ ਉੱਤਰ ਦਿੱਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸਕੂਲ ਦੇ ਮੁੱਖ ਅਧਿਆਪਕ ਕ੍ਰਿਸ਼ਨਾ ਕੁਮਾਰੀ ਨੇ ਬਹੁਤ ਵਧੀਆ ਤਰੀਕੇ ਨਾਲ ਪ੍ਰੋਗਰਾਮ ਨੂੰ ਸਹਿਯੋਗ ਦਿੱਤਾ। ਇਸ ਦੇ ਨਾਲ ਹੀ ਅਧਿਆਪਕ ਗਗਨ ਕੁਮਾਰ, ਰਮਨਪ੍ਰੀਤ ਕੌਰ, ਮਨਜੀਤ ਕੌਰ, ਰਾਜਵਿੰਦਰ ਕੌਰ, ਸਤਵਿੰਦਰ ਕੌਰ, ਸੁਸ਼ਮਾ ਦੇਵੀ ਆਦਿ ਵੀ ਹਾਜਰ ਹੋਏ। ਅੰਤ ਵਿੱਚ ਸੰਸਥਾ ਵੱਲੋਂ ਸਕੂਲ ਦੇ ਸਾਰੇ ਸਟਾਫ਼ ਦਾ ਧੰਨਵਾਦ ਵੀ ਕੀਤਾ ਗਿਆ। 

Have something to say? Post your comment

More News News

ਦਿੱਲੀ ਕਮੇਟੀ ਵਲੋ ਨਗਰ ਕੀਰਤਨ ਵਿਚ ਬਾਬੇ ਨਾਨਕ ਦੀ ਮੁਰਤੀਰੁਪੀ ਝਾਂਕੀ ਕੱਢ ਕੇ ਮਰਿਆਦਾ ਦੀਆਂ ਧਜੀਆਂ ਉਡਾਈਆਂ ਪਾਕਿਸਤਾਨੀ ਇਸਲਾਮਿਕ ਐਡ ਕਲਚਰ ਸੈਟਰ ਡੈਨਹਾਂਗ ਵਿਖੇ ਮੁਸਲਮਾਨਾਂ ਦੇ ਆਖਰੀ ਨਬੀ ਹਜ਼ਰਤ ਮੁਹੰਮਦ ਦੀ ਯਾਦ ਵਿੱਚ ਈਦ ਮਨਾਈ ਗਈ । ਚੜਦੀ ਕਲਾ ਐਨ ਆਰ ਆਈ ਸਪੋਰਟਸ ਕਲੱਬ ਬੈਲਜ਼ੀਅਮ ਨੇ ਕਰਵਾਇਆ ਸਲਾਨਾਂ ਸਭਿਆਚਾਰਿਕ ਸਮਾਗਮ ਫੀਜ਼ੀ ਮੂਲ ਦੇ ਸਾਬਕਾ ਐਮ. ਪੀ. ਹਰਨਾਮ ਸਿੰਘ ਗੋਲੀਅਨ ਵੱਲੋਂ ਧਾਰਮਿਕ ਪੁਸਤਕ 'ਵਾਹਿਗੁਰੂ ਗੁਰਮੰਤਰ ਹੈ' ਰਿਲੀਜ਼ ਪਰਕਸ ਵੱਲੋਂ 'ਗੁਰੂ ਨਾਨਕ ਬਾਣੀ, ਸਰੋਕਾਰ ਅਤੇ ਪੈਗ਼ਾਮ' ਪੁਸਤਕ ਰਲੀਜ਼ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਟ ਕਰਨ ਹਿੱਤ 11 ਨਵੰਬਰ ਨੂੰ ਈਪਰ ਵਿਖੇ ਹੋਣਗੇ ਸਲਾਨਾਂ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਵਸ ਨੂੰ ਸਮਰਪਤਿ ਕਨੋਕੇ, ਬੈਲਜ਼ੀਅਮ ਵਿਖੇ ਗੁਰਮਤਿ ਸਮਾਗਮ 13 ਨਵੰਬਰ ਨੂੰ 2 ਗ੍ਰਾਮ ਹੈਰੋਇੰਨ ਚਿੱਟਾ 3 ਕਿਲੋਗ੍ਰਾਮ ਭੁੱਕੀ ਚੂਰਾਪੋਸਤ 100 ਲੀਟਰ ਲਾਹਣ ਅਤੇ 253 ਬੋਤਲਾਂ ਸ਼ਰਾਬ ਦੀ ਬਰਾਮਦਗੀ ਗਾਇਕਾਂ ਰਿੰਪੀ ਦਾ ਧਾਰਮਿਕ ਗੀਤ "ਖੁਸੀਆ ਲਿਆਵੀ ਬਾਬਾ ਨਾਨਕਾ" ਰਿਲੀਜ਼ ਕੀਤਾ ਗਿਆ ਖਨਾਲ ਕਲਾਂ ਸਕੂਲ ਦੀ ਮੁੱਖ ਅਧਿਆਪਕਾ ਵੱਲੋਂ ਬੱਚਿਆਂ ਨੂੰ ਬੁਨੈਣਾਂ ਵੰਡੀਆ
-
-
-