Tuesday, September 17, 2019
FOLLOW US ON

Poem

ਮੈਨੂੰ ਨਹੀਂ ਗਵਾਰਾ -- ਗੋਬਿੰਦਗੜੀਆ

July 11, 2019 01:39 AM
ਗੋਬਿੰਦਗੜੀਆ

(ਮੈਨੂੰ ਨਹੀਂ ਗਵਾਰਾ)

 
ਮੈਨੂੰ ਨਹੀਂ ਗਵਾਰਾ,
ਸ਼ਰੀਕੀ ਉਹਨਾਂ ਮਹਿਫਲਾਂ ਦੀ,
ਜਿੱਥੇ ਮੇਜ਼ਬਾਨ ਰੁਤਬੇ ਤੋਲਦੇ ਹੋਣ...
 
ਮੈਨੂੰ ਨਹੀਂ ਗਵਾਰਾ,
ਅਜਿਹੇ ਹਮਰਾਜ ਜਿਹੜੇ,
ਜਾ ਪਰਦੇ ਦੁਸ਼ਮਣਾਂ ਕੋਲ ਫੋਲਦੇ ਹੋਣ...
 
ਮੈਨੂੰ ਨਹੀਂ ਗਵਾਰਾ,
ਨਾਤੇ-ਰਿਸ਼ਤੇ ਨਕਾਬਪੋਸ਼ੀ,
ਜੋ ਮੱਕਾਰੀ ਲਈ ਮੌਕੇ ਟੋਹਲਦੇ ਹੋਣ...
 
ਮੈਨੂੰ ਨਹੀਂ ਗਵਾਰਾ,
ਹੋਣਾ ਮਜ਼ਹਬੀ ਗ਼ੁਲਾਮ,
ਰੱਬ ਦੇ ਡਰਾਵੇ ਜਿੰਦ ਰੋਲਦੇ ਹੋਣ...
 
ਮੈਨੂੰ ਨਹੀਂ ਗਵਾਰਾ,
ਇਹ ਭਗਵੀਂਆਂ ਤਾਕਤਾਂ,
ਰਾਮ ਨਾਮ ਉੱਤੇ ਸਿਰ ਖੋਲਦੇ ਹੋਣ...
 
ਮੈਨੂੰ ਨਹੀਂ ਗਵਾਰਾ,
ਜ਼ੋਰ ਕੱਟੜਪੰਥੀਆਂ ਦਾ,
ਮਾੜਿਆਂ ਤੇ ਹੱਲਾ ਜਿਹੜੇ ਬੋਲਦੇ ਹੋਣ...
 
ਮੈਨੂੰ ਨਹੀਂ ਗਵਾਰਾ,
ਜੰਜਾਲ ਮੰਨੂਵਾਦੀਆਂ ਦਾ,
ਅਜੀਤ ਸਿੰਘਾ
ਜੋ ਨਿੱਤ ਨਵੀ ਕੜੀ ਘੋਲਦੇ ਹੋਣ...
 
              ਗੋਬਿੰਦਗੜੀਆ...
 
whats app +919738001984
Have something to say? Post your comment