Article

ਮਾਤ ਭਾਸ਼ਾ ਦਾ ਮਾਣ ਸਤਿਕਾਰ ਜ਼ਰੂਰੀ/ਸੁਖਰਾਜ ਸਿੱਧੂ

July 11, 2019 09:34 PM

‌   ਮਾਤ ਭਾਸ਼ਾ ਦਾ ਮਾਣ ਸਤਿਕਾਰ ਜ਼ਰੂਰੀ

ਪੰਜਾਬੀ ਲੋਕ ਦਿਨੋਂ ਦਿਨ ਆਪਣੀ ਮਾਤਰ ਭਾਸ਼ਾ ਪੰਜਾਬੀ ਨੂੰ ਮਨਾ ਵਿੱਚੋਂ ਵਿਸਾਰ ਰਹੇ ਹਨ,  ਜੋ ਇਕ ਬਹੁਤ ਵੱਡੀ ਸਮੱਸਿਆ ਬਣ ਸਕਦੀ ਹੈ।  ਬਹੁਤ ਸਾਰੇ ਲੋਕ ਮੈਨੂੰ  ਅਜਿਹੇ ਮਿਲਦੇ ਹਨ ਜੋ  ਪੰਜਾਬੀ ਬੋਲਣ ਵਿੱਚ ਆਪਣੀ ਬੇਇਜਤੀ ਮਹਿਸੂਸ ਕਰਦੇ ਹਨ ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੈਂ ਪੰਜਾਬੀ ਭਾਸ਼ਾ ਵਿੱਚ ਜੰਮਿਆ ਪਲਿਆ ਹਾਂ ਤੇ ਮੈਨੂੰ ਆਪਣੀ ਮਾਤਰ ਭਾਸ਼ਾ ਵਿੱਚ ਗੱਲ ਕਰਨ ਤੇ ਕੋਈ ਬੇਇੱਜ਼ਤੀ ਮਹਿਸੂਸ ਨਹੀਂ ਹੁੰਦੀ ਸਗੋਂ ਮੈਨੂੰ ਮਾਣ ਮਹਿਸੂਸ ਹੁੰਦਾ ਹੈ। ਪੰਜਾਬੀ  ਬਹੁਤ ਹੀ  ਪਿਆਰੀ ਭਾਸ਼ਾ ਹੈ, ਜੋ ਸਾਨੂੰ ਮਾਣ ਮਰਿਆਦਾ ਵਿੱਚ ਰਹਿਣਾ ਸਿਖਾਉਦੀ ਹੈ।ਸਭ ਨਾਲ ਮਿਲਕੇ  ਰਹਿਣਾ ਤੇ ਸ਼ਭ  ਦੀ  ਇੱਜ਼ਤ ਕਰਨਾ,  ਵੱਡਿਆਂ ਦਾ ਸਤਿਕਾਰ  ਕਰਨਾ ਅਤੇ ਸਬਰ ਸੰਤੋਖ ਰੱਖਣਾ ਇਹ ਸਾਰੇ ਪੰਜਾਬੀ ਭਾਸ਼ਾ ਦੇ ਗਹਿਣੇ ਹਨ।  ਪਹਿਲਾਂ ਲੋਕ ਅਾਪਸ ਵਿੱਚ ਮਿਲ ਕਿ ਰਹਿੰਦੇ ਸਨ,  ਸਭ ਦੀ ਇੱਜਤ ਕਰਦੇ ਸਨ।  ਪਰ ਜਿਵੇ ਜਿਵੇਂ ਅਸੀ ਅਾਪਣੀ ਮਾਤਰ ਭਾਸ਼ਾ ਤੋਂ ਦੂਰ ਹੁੰਦੇ ਜਾ ਰਹੇ ਹਾਂ,  ਉਦਾ ਉਦਾ ਅਸੀ ਮਾਣ ਮਰਿਆਦਾ,  ਪਿਆਰ ਇੱਜਤ ਸਭ ਕੁਝ ਭੁੱਲਦੇ ਜਾ ਰਹੇ ਹਾਂ। ਸਾਨੂੰ ਪੰਜਾਬੀ ਭਰਾਵਾਂ ਨੂੰ ਆਪਣੀ ਮਾਤਰ ਭਾਸ਼ਾ ਦੇ ਵਿਕਾਸ ਬਾਰੇ ਸੋਚਣਾ ਚਾਹੀਦਾ ਹੈ ਤਾਂ ਕਿ ਕਿਸੇ ਵੀ ਪੰਜਾਬੀ ਨੂੰ ਪੰਜਾਬੀ ਬੋਲਣ ਵੇਲੇ ਬੇਇੱਜ਼ਤੀ ਮਹਿਸੂਸ ਨਾ ਹੋਵੇ ਸਗੋਂ ਉਸ ਨੂੰ ਪੰਜਾਬੀ ਵਿੱਚ ਗੱਲਬਾਤ ਕਰਨ ਤੇ ਮਾਣ ਮਹਿਸੂਸ ਹੋਵੇ,  ਸਾਨੂੰ ਅਾਉਣ ਵਾਲੀਆਂ ਪੀੜੀਆਂ ਨੂੰ ਵੀ ਪੰਜਾਬੀ ਭਾਸ਼ਾ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਕਿ ਉਹ ਆਪਣੀ ਮਾਤਰ ਭਾਸ਼ਾ ਤੋਂ ਦੂਰੀ ਨਾ ਬਨਾਉਣ ਤੇ ਉਨ੍ਹਾਂ ਨੂੰ ਪੰਜਾਬੀ ਪੜਨ ਤੇ ਬੋਲਣ ਤੇ ਉਨ੍ਹਾਂ ਨੂੰ ਸ਼ਰਮ ਮਹਿਸੂਸ ਨਾ ਹੋਵੇ , ਸਗੋਂ ਉਨ੍ਹਾਂ  ਨੂੰ ਪੰਜਾਬੀ ਬੋਲਣ ਤੇ ਮਾਣ ਮਹਿਸੂਸ ਹੋਵੇ ਤੇ ਪੰਜਾਬੀ ਭਾਸ਼ਾ ਦੀ ਹੋਂਦ ਬਣੀ ਰਹੇ।  ਹਰ ਇੱਕ ਪੰਜਾਬੀ ਨੂੰ ਪੰਜਾਬੀ ਭਾਸ਼ਾ ਤੇ ਮਾਣ ਹੋਣਾ ਚਾਹੀਦਾ ਹੈ। 

ਸੁਖਰਾਜ ਸਿੱਧੂ 
ਕੁੱਤੀਵਾਲ ਖੁਰਦ
ਬਠਿੰਡਾ 

Have something to say? Post your comment

More Article News

ਜੀਵਨੀ ਭਾਈ ਦਲਜੀਤ ਸਿੰਘ ( ਭਾਈ ਰਾਏ ਸਿੰਘ)ਕਾਮਾਗਾਟਾਮਾਰੂ ਸਹਿ- ਨਾਇਕ ਪੁੰਨਿਆਂ ਦੇ ਚੰਨ ਵਰਗੀ ਸੋਹਣੀ ਸੁਨੱਖੀ ਖੂਬਸੂਰਤ ਗਾਇਕਾਂ ਜਸ ਮਾਨ ਪੁਸਤਕ ਰੀਵਿਊ “ਅਹਿਸਾਸ ਦੇ ਪਰਿੰਦੇ“ (ਗ਼ਜ਼ਲ+ਰੁਬਾਈ ਸੰਗ੍ਰਹਿ) ਲੇਖਕ: ਬਿਕਰ ਮਾਣਕ ਗਾਇਕੀ ਖੇਤਰ ਵਿੱਚ ਨਾਮਣਾ ਖੱਟਣ ਲਈ ਸੰਘਰਸ਼ ਜਾਰੀ - ਗੈਰੀ ਤਪਾ/ ਬਿਕਰਮ ਸਿੰਘ ਵਿੱਕੀ ਮਾਨਸਾ ਚਿੱਟ-ਕੱਪੜੀਆਂ ਜੋਕਾਂ/ਮੱਖਣ ਸ਼ੇਰੋਂ ਵਾਲਾ ਮਿੰਨੀ ਕਹਾਣੀ " ਅਲਸੀ ਤੇ ਲਾਚਾਰ " ਹਾਕਮ ਸਿੰਘ ਮੀਤ ਬੌਂਦਲੀ ਸੀ ਬੀ ਆਈ ਦੇ ਫੈਸਲੇ ਦੇ ਸੰਦਰਭ ਚ ਸੰਘਰਸ਼ੀ ਸਿੱਖਾਂ ਦੇ ਧਿਆਨ ਹਿਤ .....ਬਘੇਲ ਸਿੰਘ ਧਾਲੀਵਾਲ ਬਾਲ ਸਾਹਿਤ ਦੇ ਨਾਮ ਤੇ ਗਰਾਂਟਾਂ ਤੇ ਕੂੜਾ ....... ਜਨਮੇਜਾ ਸਿੰਘ ਜੌਹਲ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ:ਟੁੱਟ ਗਈ ਤੜੱਕ ਕਰਕੇ ਯਾਰੀ ਬੇਕਦਰਾਂ ਨਾਲ ਲਾਈ/ਉਜਾਗਰ ਸਿੰਘ ਡਾ.ਰਾਬਿੰਦਰਨਾਥ ਟੈਗੋਰ ਨੂੰ ਯਾਦ ਕਰਦਿਆਂ
-
-
-