Tuesday, November 12, 2019
FOLLOW US ON

News

ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਪਟਿਆਲਾ ਵੱਲੋਂ ਸਕੂਲ ਮੁੱਖੀਆਂ ਨਾਲ ਮੀਟਿੰਗ

July 11, 2019 09:37 PM
ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਪਟਿਆਲਾ ਵੱਲੋਂ ਸਕੂਲ ਮੁੱਖੀਆਂ ਨਾਲ ਮੀਟਿੰਗ 
 
11 ਜੁਲਾਈ, ਰਾਜਪੁਰਾ (  ) - ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਪਟਿਆਲਾ ਸ੍ਰ. ਕੁਲਭੂਸ਼ਣ ਸਿੰਘ ਬਾਜਵਾ ਵੱਲੋਂ ਸ.ਕੋ-ਐੱਡ.ਸ.ਸ. ਸਕੂਲ ਐਨ.ਟੀ.ਸੀ. ਰਾਜਪੁਰਾ ਵਿਖੇ ਸਿੱਖਿਆ ਬਲਾਕ ਰਾਜਪੁਰਾ-1 ਅਤੇ ਰਾਜਪੁਰਾ-2 ਦੇ ਸਮੂਹ ਮਿਡਲ/ਹਾਈ/ਸੈਕੰਡਰੀ ਸਕੂਲਾਂ ਦੇ ਮੁੱਖੀਆਂ ਅਤੇ ਪਿੰਡਾਂ ਦੇ ਸਰਪੰਚਾਂ/ਪੰਚਾਂ/ਸਕੂਲ ਮੈਨੇਜ਼ਮੈਂਟ ਕਮੇਟੀਆਂ ਦੇ ਮੈਬਰਾਂ ਨਾਲ ਸੈਲਫ ਸਮਾਰਟ ਸਕੂਲ ਬਣਾਉਣ ਦੇ ਤਰੀਕਿਆਂ ਬਾਰੇ ਮੀਟਿੰਗ ਦਾ ਆਯੋਜਨ ਕੀਤਾ ਗਿਆ । ਇਸ ਮੀਟਿੰਗ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸ੍ਰ. ਮਨਜੀਤ ਸਿੰਘ ਅਤੇ ਜ਼ਿਲ੍ਹਾ ਸਮਾਰਟ ਸਕੂਲ ਮੈਂਟਰ ਸ੍ਰ. ਰੰਧਾਵਾ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ । ਸ੍ਰ. ਕੁਲਭੂਸ਼ਣ ਸਿੰਘ ਬਾਜਵਾ ਵੱਲੋਂ ਸਮੂਹ ਹਾਜ਼ਰ ਵਿਅਕਤੀਆਂ ਨੂੰ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਜੀ ਵੱਲੋਂ ਸੈਲਫ ਸਮਾਰਟ ਸਕੂਲ ਬਣਾਉਣ ਸਬੰਧੀ ਦਿੱਤੀਆਂ ਹਦਾਇਤਾਂ ਬਾਰੇ ਜਾਣੂ ਕਰਵਾਇਆ ਗਿਆ । ਉਨ੍ਹਾਂ ਕਿਹਾ ਕਿ ਸਕੂਲ ਦੀ ਬਾਹਰਲੀ ਅਤੇ ਅੰਦਰੂਨੀ ਦਿੱਖ ਸੁਧਾਰਨ, ਵਿੱਦਿਆ ਦਾ ਮਿਆਰ ਉੱਚਾ ਚੁੱਕਣ ਲਈ ਸਮੂਹ ਸਟਾਫ, ਪਿੰਡ ਦੀ ਪੰਚਾਇਤ ਅਤੇ ਦਾਨੀ ਸੱਜਣਾਂ ਦਾ ਅਹਿਮ ਯੋਗਦਾਨ ਹੈ । ਇਸ ਕਾਰਜ ਲਈ ਮਿਤੀ 31 ਜੁਲਾਈ 2019 ਤੱਕ ਵਿਸ਼ੇਸ਼ ਧਿਆਨ ਦਿੱਤਾ ਜਾਵੇ । ਉਨ੍ਹਾਂ ਕਿਹਾ ਕਿ ਜਿੰਨਾਂ ਸਕੂਲ ਸੋਹਣਾ ਅਤੇ ਸਾਫ ਸੁਥਰਾ ਨਜ਼ਰ ਆਵੇਗਾ ਉਸਦਾ ਪੜਾਈ ਦਾ ਮਾਹੌਲ ਵੀ ਸੁਖਾਵਾਂ ਬਣੇਗਾ । ਇਸ ਮੌਕੇ ਸ੍ਰ. ਰੰਧਾਵਾ ਸਿੰਘ ਨੇ ਵੀ ਸਕੂਲ ਨੂੰ ਸੈਲਫ ਸਮਾਰਟ ਬਣਾਉਣ ਲਈ ਪ੍ਰੇਰਣਾਦਾਇਕ ਲੈਕਚਰ ਦਿੱਤਾ । ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਆਪਣਾ ਸਕੂਲ ਸਮੂਹ ਪਤਵੰਤਿਆਂ ਦੇ ਸਹਿਯੋਗ ਨਾਲ ਸੈਲਫ ਸਮਾਰਟ ਬਣ ਚੁੱਕਾ ਹੈ ਤੇ ਉਹ ਹੋਰ ਸਕੂਲ ਮੁੱਖੀਆਂ ਦੀ ਸਹਾਇਤਾ ਕਰਨ ਲਈ ਹਰ ਸਮੇਂ ਤਿਆਰ ਹਨ । ਅੰਤ ਵਿੱਚ ਸਮੂਹ ਸਕੂਲ ਮੁੱਖੀਆਂ ਨੇ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਵੱਲੋਂ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸੈਲਫ ਸਮਾਰਟ ਸਕੂਲ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ ।
Have something to say? Post your comment

More News News

ਦਿੱਲੀ ਕਮੇਟੀ ਵਲੋ ਨਗਰ ਕੀਰਤਨ ਵਿਚ ਬਾਬੇ ਨਾਨਕ ਦੀ ਮੁਰਤੀਰੁਪੀ ਝਾਂਕੀ ਕੱਢ ਕੇ ਮਰਿਆਦਾ ਦੀਆਂ ਧਜੀਆਂ ਉਡਾਈਆਂ ਪਾਕਿਸਤਾਨੀ ਇਸਲਾਮਿਕ ਐਡ ਕਲਚਰ ਸੈਟਰ ਡੈਨਹਾਂਗ ਵਿਖੇ ਮੁਸਲਮਾਨਾਂ ਦੇ ਆਖਰੀ ਨਬੀ ਹਜ਼ਰਤ ਮੁਹੰਮਦ ਦੀ ਯਾਦ ਵਿੱਚ ਈਦ ਮਨਾਈ ਗਈ । ਚੜਦੀ ਕਲਾ ਐਨ ਆਰ ਆਈ ਸਪੋਰਟਸ ਕਲੱਬ ਬੈਲਜ਼ੀਅਮ ਨੇ ਕਰਵਾਇਆ ਸਲਾਨਾਂ ਸਭਿਆਚਾਰਿਕ ਸਮਾਗਮ ਫੀਜ਼ੀ ਮੂਲ ਦੇ ਸਾਬਕਾ ਐਮ. ਪੀ. ਹਰਨਾਮ ਸਿੰਘ ਗੋਲੀਅਨ ਵੱਲੋਂ ਧਾਰਮਿਕ ਪੁਸਤਕ 'ਵਾਹਿਗੁਰੂ ਗੁਰਮੰਤਰ ਹੈ' ਰਿਲੀਜ਼ ਪਰਕਸ ਵੱਲੋਂ 'ਗੁਰੂ ਨਾਨਕ ਬਾਣੀ, ਸਰੋਕਾਰ ਅਤੇ ਪੈਗ਼ਾਮ' ਪੁਸਤਕ ਰਲੀਜ਼ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਟ ਕਰਨ ਹਿੱਤ 11 ਨਵੰਬਰ ਨੂੰ ਈਪਰ ਵਿਖੇ ਹੋਣਗੇ ਸਲਾਨਾਂ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਵਸ ਨੂੰ ਸਮਰਪਤਿ ਕਨੋਕੇ, ਬੈਲਜ਼ੀਅਮ ਵਿਖੇ ਗੁਰਮਤਿ ਸਮਾਗਮ 13 ਨਵੰਬਰ ਨੂੰ 2 ਗ੍ਰਾਮ ਹੈਰੋਇੰਨ ਚਿੱਟਾ 3 ਕਿਲੋਗ੍ਰਾਮ ਭੁੱਕੀ ਚੂਰਾਪੋਸਤ 100 ਲੀਟਰ ਲਾਹਣ ਅਤੇ 253 ਬੋਤਲਾਂ ਸ਼ਰਾਬ ਦੀ ਬਰਾਮਦਗੀ ਗਾਇਕਾਂ ਰਿੰਪੀ ਦਾ ਧਾਰਮਿਕ ਗੀਤ "ਖੁਸੀਆ ਲਿਆਵੀ ਬਾਬਾ ਨਾਨਕਾ" ਰਿਲੀਜ਼ ਕੀਤਾ ਗਿਆ ਖਨਾਲ ਕਲਾਂ ਸਕੂਲ ਦੀ ਮੁੱਖ ਅਧਿਆਪਕਾ ਵੱਲੋਂ ਬੱਚਿਆਂ ਨੂੰ ਬੁਨੈਣਾਂ ਵੰਡੀਆ
-
-
-