News

ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਹਰ ਸਾਲ ਕਰਵਾਇਆ ਜਾਵੇਗਾ ਕਵੀ ਕਾਰਜਸ਼ਾਲਾ ਤੇ ਕਵੀ ਦਰਬਾਰ:-ਸਿੰਘ ਸਾਹਿਬ ਗਿ: ਰਘਬੀਰ ਸਿੰਘ।

July 11, 2019 09:42 PM

 ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਹਰ ਸਾਲ ਕਰਵਾਇਆ ਜਾਵੇਗਾ ਕਵੀ ਕਾਰਜਸ਼ਾਲਾ ਤੇ ਕਵੀ ਦਰਬਾਰ:-ਸਿੰਘ ਸਾਹਿਬ ਗਿ: ਰਘਬੀਰ ਸਿੰਘ।
 ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਕਾਰਜਸ਼Îਾਲਾ ਤੇ ਕਵੀ ਦਰਬਾਰ ਯਾਦਗਾਰ ਹੋ ਨਿਬੜਿਆ।

ਸ੍ਰੀ ਅਨੰਦਪੁਰ ਸਾਹਿਬ : 11 ਜੁਲਾਈ(ਦਵਿੰਦਰਪਾਲ ਸਿੰਘ/ਅੰਕੁਸ਼): ਤਖ਼ਤ ਸ੍ਰੀ ਕੇਸਗੜ ਸਾਹਿਬ ਜੀ ਦੀ ਛਤਰ ਛਾਇਆ ਹੇਠ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਭਾਸ਼ਾਵਾਂ, ਸਾਹਿਤ ਅਤੇ ਸਭਿਆਚਾਰਕ ਮਾਮਲੇ ਕੌਸਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਪਰਮਦੀਪ ਸਿੰਘ ਦੀਪ ਯਾਦਗਾਰੀ ਵੈਲਫੇਅਰ ਸੁਸਾਇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਕਾਰਜਸ਼Îਾਲਾ ਤੇ ਕਵੀ ਦਰਬਾਰ ਦੇ ਤੀਜੇ ਦਿਨ ਦੀ ਕਾਰਜਸ਼ਾਲਾ ਵਿੱਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਵੀ ਕਾਰਜਸ਼ਾਲਾ ਵਿੱਚ ਪਹੁੰਚ ਕੇ ਕਵੀਆਂ ਨੂੰ  ਉਤਸ਼ਾਹਿਤ ਕਰਦਿਆਂ ਕਿਹਾ ਕਿ ਗੁਰੂ ਚਰਨਾਂ ਵਿੱਚ ਅਰਦਾਸ ਹੈ ਕਿ ਇਨਾਂ ਉਭਰ ਰਹੇ ਕਵੀਆ ਅਤੇ ਕਵਿਤਰੀਆਂ ਨੂੰ ਵੀ ਭਾਈ ਵੀਰ ਸਿੰਘ ਜੀ ਵਾਂਗ ਹੀ ਅਧਿਆਤਮਕ ਸੁਹਜਤਾ ਨਾਲ ਲਬਰੇਜ ਕਵਿਤਾਵਾਂ ਦੀ ਰਚਨਾ ਕਰਕੇ ਪੰਥ ਅਤੇ ਸਮਾਜ ਨੂੰ ਨਿਵੇਕਲੀਆਂ ਲੀਹਾਂ ਤੇ ਤੋਰਨ ਦੀ ਸਮਰੱਥਾ ਬਖਸਣ। ਨਾਂ  ਕਿਹਾ ਕਿ  ਇਸ ਤਰਾ ਦੀ ਕਾਰਜਸ਼ਾਲਾ ਤੇ ਕਵੀ ਦਰਬਾਰ ਹਰ ਸਾਲ ਹੀ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ  ਹੋਇਆ ਕਰੇਗਾ ।
ਗਿਆਨੀ ਫੂਲਾ ਸਿੰਘ ਜੀ ਹੈਡ ਗਰੰਥੀ, ਤਖਤ ਸ੍ਰੀ ਕੇਸਗੜ ਨੇ ਵਿਚਾਰ ਸਾਂਝੇ ਕਰਦਿਆਂ ਗੁਰੂ ਗਬਿੰਦ ਸਿੰਘ ਸਟੱਡੀ ਸਰਕਲ ਵਲੋ ਦਸਮ ਪਿਤਾ ਜੀ ਦੀ ਚਲਾਈ ਗੁਰਮਤਿ ਕਾਵਿ ਪ੍ਰੰਪਰਾ ਅੱਗੇ ਵਧਾਉਣ ਲਈ ਕੀਤੇ ਜਾ ਰਹੇ ਸੁਹਿਰਦ ਯਤਨਾਂ ਦੀ ਪ੍ਰਸੰਸਾ ਕੀਤੀ । ਪ੍ਰਿੰਸੀਪਲ ਸੁਰਿੰਦਰ ਸਿੰਘ ਅਤੇ ਡਾ. ਦਲਜੀਤ ਸਿੰਘ ਭਿੰਡਰ ਮੈਬਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਾਵਿ ਕਾਰਜਸ਼ਾਲਾ ਵਿੱਚ ਵਿਦਵਾਨ ਕਵੀਆਂ ਵਲੋ ਦਿੱਤੀ ਜਾ ਰਹੀ ਸੇਧ ਨੂੰ ਗੁਰਮਤਿ ਕਾਵਿ ਪਰੰਪਰਾ ਅਤੇ ਪੰਥ ਨੂੰ ਵਡਮੁੱਲਾ ਯਗਦਾਨ ਦੱਸਿਆ ਅਤੇ ਆਧੁਨਿਕ ਕਾਵਿ ਪ੍ਰੰਪਰਾ ਨੂੰ ਗੁਰਮਿਤ ਪਰਿਖੇਪ ਵਿੱਚ ਢਾਲ ਕੇ ਅਜਿਹੀਆਂ ਪਰੰਪਰਾਵਾਂ ਨੂੰ ਅੱਗੇ ਤਰਿਆ ਜਾਵੇ ਜਿਨਾ ਨੂੰ ਸੁਣਨ ਹਾਰੇ ਸਮਾਜ ਵਿੱਚ ਵੱਖ ਵੱਖ ਪ੍ਰਚੱਲਿਤ ਕੁਰੀਤੀਆਂ ਤੋ ਵਰਜ ਕੇ ਸੱਚੇ ਅਰਥਾਂ ਵਿੱਚ ਪ੍ਰਭੂ ਚਰਨਾਂ ਨਾਲ ਸੱਚੀ ਪ੍ਰੀਤ ਨੂੰ ਗੰਡਿਆ ਜਾਵੇ।ਡਾ. ਹਰੀ ਸਿੰਘ ਜਾਚਕ, ਕੋਆਰਡੀਨੇਟਰ ਅਤੇ ਐਡੀ. ਚੀਫ ਸੈਕਟਰੀ ਨੇ ਮੰਚ ਸੰਚਾਲਨ ਦੀ ਸੇਵਾ ਬਾਖੂਬੀ ਨਿਭਾਈ।

ਤੀਜੇ ਦਿਨ ਦੇ  ਸ਼ੈਸ਼ਨ ਵਿੱਚ ਪੰਜਾਬ, ਹਰਿਆਣਾ,ਹਿਮਾਚਲ,ਦਿੱਲੀ,ਰਾਜਿਸਥਾਨ, ਉਤਰ ਪਰਦੇਸ਼ ਤੇ ਉਤਰਾਖੰਡ ਆਦਿ ਤੋ ਉਭਰਦੇ ਕਵੀਆਂ ਤੇ ਕਵਿਤਰੀਆਂ ਨੇ ਭਾਵਪੂਰਤ ਕਵਿਤਾਵਾਂ ਸੁਣਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕਰੀ ਰੱਖਿਆ।ਇਸ ਦੇ ਨਾਲ ਹੀ ਪੰਥ ਪ੍ਰਸਿੱਧ ਕਵੀਆਂ ਇੰਜ. ਕਰਮਜੀਤ ਸਿੰਘ ਨੂਰ,ਸ੍ਰ. ਗੁਰਦਿਆਲ ਸਿੰਘ ਨਿਮਰ, ਸ੍ਰ. ਬਲਬੀਰ ਸਿੰਘ ਬਲ, ਸ੍ਰ. ਅਮਰ ਸਿੰਘ ਸੂਫੀ, ਸ੍ਰ. ਅਵਤਾਰ ਸਿੰਘ ਤਾਰੀ ਅਤੇ ਡਾ. ਹਰੀ ਸਿੰਘ ਜਾਚਕ ਨੇ ਜੈਕਾਰਿਆਂ ਦੀ ਗੂਵਿੱਚ ਕਵਿਤਾਵਾਂ ਵੀ ਸੁਣਾਈਆਂ ਅਤੇ ਉਭਰਦੇ ਕਵੀਆਂ ਨੂੰ ਕਵਿਤਾ ਲਿਖਣ ਤੇ ਸਟੇਜ ਤੇ ਬੋਲਣ ਦੇ ਢੰਗ ਤਰੀਕੇ ਸਮਝਾਏ।ਇਸ ਮੋਕੇ ਹੋਰਨਾਂ ਤੋਂ ਇਲਾਵਾ ਸਰਦਾਰ ਜਸਵੀਰ ਸਿੰਘ ਮੈਨੇਜਰ ਅਤੇ ਐਡਵੋਕੇਟ ਸਰਦਾਰ ਹਰਦੇਵ ਸਿੰਘ, ਸੂਚਨਾ ਅਫਸਰ ਵੀ ਮੌਜੂਦ ਸਨ।

Have something to say? Post your comment

More News News

ਸਾਕਾ (ਸਿੱਖ ਆਰਟਸ ਐਂਡ ਕਲਚਰਲ ਐਸੋਸੀਏਸ਼ਨ) ਵੱਲੋ ਕਰਵਾਈ ਗਈ 130 ਮੀਲ ਲੰਬੀ ਚੈਰਿਟੀ ਬਾਈਕ ਰਾਈਡ ਬਰਮਿੰਘਮ ਤੋਂ ਚੱਲਕੇ ਅੱਜ ਸਾਊਥਾਲ ਪਾਰਕ ਵਿੱਖੇ ਸਮਾਪਤ ਹੋਈ Sonia Mann to mark her Bollywood debut with ‘Happy Hardy and Heer’ with Himesh Reshammiya "ਰੁੱਖ ਲਗਾਓ ਵੰਸ਼ ਬਚਾਓ "ਮੁਹਿੰਮ ਪਿੰਡ ਦੀਆਂ ਸੱਥਾਂ 'ਚ ਵੀ ਪੁੱਜੀ ਮੁਹਿੰਮ ਦੇ ਦੂਜੇ ਪੜਾਅ ਨੂੰ ਲੈ ਵਾਤਾਵਰਣ ਪ੍ਰੇਮੀਆਂ ਵਿਚ ਭਾਰੀ ਉਤਸ਼ਾਹ ਲਗਾਤਾਰ ਹੋਈ ਬਰਸਾਤ ਕਾਰਨ ਸ਼ਹਿਰ ਦੀਆਂ ਕਈ ਥਾਵਾਂ 'ਤੇ ਖੜ੍ਹਾ ਹੋ ਗਿਆ ਸੀ ਪਾਣੀ ਇਟਲੀ 'ਚ ਜਾਗਰਣ 3 ਨੂੰ, ਸਤਵਿੰਦਰ ਬੁੱਗਾ ਕਰਨਗੇ ਮਹਾਮਾਈ ਦਾ ਗੁਣਗਾਨ Fury in the villagers by cutting banyan trees ਐੱਮ ਐਲ ਏ ਨਾਜ਼ਰ ਸਿੰਘ ਮਾਨਸ਼ਾਹੀਆ ਵਲੋਂ ਮੀਂਹ ਨਾਲ ਪ੍ਰਭਾਵਿਤ ਫ਼ਸਲਾ ਦਾ ਲਿਆ ਜਾਇਜਾ ਸਰਕਾਰੀ ਸੈਕੰਡਰੀ ਸਕੂਲ ਝੁਨੀਰ ਵਿਖੇ ਕਰਵਾਏ ਬਲਾਕ ਵਿੱਦਿਅਕ ਮੁਕਾਬਲੇ , ਬੱਚਿਆਂ ਨੂੰ ਕੀਤਾ ਸਨਮਾਨਿਤ ਲੇਬਰ ਪਾਰਟੀ ਨੇ ਸ. ਖੜਗ ਸਿੰਘ ਨੂੰ ਹੌਵਿਕ ਲੋਕਲ ਬੋਰਡ ਮੈਂਬਰ ਲਈ ਆਪਣਾ ਉਮੀਦਵਾਰ ਐਲਾਨਿਆ ਅੰਮ੍ਰਿਤਸਰ ਉਤਰੀ ਸਾਂਝ ਕੇਂਦਰ ਦੇ ਪੁਲਿਸ ਮੁਲਾਜ਼ਮਾਂ ਨੇ ਲਗਾਏ ਪੌਦੇ
-
-
-