Article

ਕੁਸ਼ਲ ਪ੍ਰਬੰਧਕ ਅਤੇ ਨਿਮਰਤਾ ਦੇ ਪ੍ਰਤੀਕ:ਮੁੱਖ ਅਧਿਆਪਕ ਅਮਰਜੀਤ ਸਿੰਘ ਦੁਲੱਦੀ /ਮੇਜਰ ਸਿੰਘ ਨਾਭਾ

July 11, 2019 09:47 PM


ਕਈ ਇਨਸਾਨਾਂ  ਅੰਦਰ ਐਸੇ ਗੁਣ ਹੁੰਦੇ ਹਨ ਕਿ ਉਨ੍ਹਾਂ ਦਾ ਹਰ ਕੋਈ ਸਤਿਕਾਰ ਕਰਦਾ ਹੈ ।ਇਹੋ ਜਿਹਾ ਹੀ ਇਨਸਾਨ ਹੈ  ਅਮਰਜੀਤ ਸਿੰਘ ਦੁਲੱਦੀ ਜੋ ਸਿੱਖਿਆ ਖੇਤਰ ਵਿੱਚ ਵਿਲੱਖਣ ਸੇਵਾ ਨਿਭਾ ਚੁੱਕਿਆ ਹੈ। ਉਸ ਦਾ ਜਨਮ ਪਿਤਾ ਸ਼ਵ: ਸ਼੍ਰ. ਜੰਗ ਸਿੰਘ ਦੇ ਘਰ ਮਾਤਾ ਸਵ:ਸ਼੍ਰੀਮਤੀ ਗੁਰਨਾਮ  ਕੌਰ ਦੀ ਕੁੱਖੋਂ ਇਤਿਹਾਸਕ ਸ਼ਹਿਰ ਨਾਭਾ ਦੀਆ ਜੜ੍ਹਾਂ'ਚ ਵਸੇ ਪਿੰਡ ਦੁਲੱਦੀ (ਪਟਿਆਲਾ) ਵਿਖੇ ੧੩ ਜਨਵਰੀ ੧੯੬੦ ਨੂੰ ਹੋਇਆ ।ਉਸ ਦੀ ਐਡਹਾਕ ਨਿਯੁਕਤੀ ਸਿੱਖਿਆ ਵਿਭਾਗ ਵਿੱਚ ਬਤੌਰ ਸਾਇੰਸ ਮਾਸਟਰ  ਹੋਣ ਤੇ ਆਪਣੀ ਹਾਜ਼ਰੀ ੨੮ ਜਨਵਰੀ ੧੯੮੪ ਨੂੰ ਸ.ਹ.ਸ. ਕੁਲਬੁਰਛਾਂ (ਪਟਿਆਲਾ) ਵਿਖੇ ਦੇ ਕੇ ਉਸ ਨੇ ਸੇਵਾ ਆਰੰਭ ਕੀਤੀ।ਉਸ ਨੇ  ਸਰਕਾਰੀ ਹਾਈ ਸਕੂਲ ਕਕਰਾਲਾ,ਸ.ਹ.ਸ. ਬਾਦਸ਼ਾਹਪੁਰ,ਸ.ਹ.ਸ. ਗੱਜੂਮਾਜਰਾ ਵਿਖੇ ਵੀ ਸੇਵਾ ਨਿਭਾਈ।ਸ.ਮਿ.ਸ. ਰਾਮਗੜ੍ਹ ਥੌੜ੍ਹਾ ਸਮਾਂ ਸੇਵਾ ਨਿਭਾਉਣ ਉਪਰੰਤ ਉਸ ਨੇ ਸਰਕਾਰੀ ਹਾਈ ਸਕੂਲ਼ ਬਾਬਰਪੁਰ (ਪਟਿਆਲਾ) ਵਿਖੇ ਜੁਲਾਈ ੧੯੮੭ ਨੂੰ ਬਤੌਰ ਸਾਇੰਸ ਮਾਸਟਰ ਹਾਜ਼ਰੀ ਦਿੱਤੀ।ਇਥੇ ਹੀ ਉਸ ਦੀ ਸੇਵਾ ਮਹਿਕਮੇ ਨੇ ਪਿਛੋਂ ੧ ਅਪ੍ਰੈਲ ੧੯੮੫ ਤੋਂ ਰੈਗੂਲਰ ਕਰ ਦਿੱਤੀ।ਇਥੇ ਉਸ ਨੂੰ ਤਕਰੀਬਨ ੭ ਸਾਲ ਬਤੌਰ ਡੀ.ਡੀ.a. ਕੰਮ ਕਰਨ ਦਾ ਮੌਕਾ ਮਿਲਿਆ ।ਇਸ ਸਮੇਂ ਦੌਰਾਣ ਸਕੂਲ ਦੇ ਵਿਕਾਸ ਲਈ ਪਿੰਡ ਨਿਵਾਸੀਆਂ ਅਤੇ ਸਮੂਹ ਸਟਾਫ ਦਾ  ਉਸਦੀ ਨਿਮਰਤਾ,ਬੋਲਬਾਣੀ,ਉਤਸ਼ਾਹ ਕਰਕੇ ਖੂਬ ਸਹਿਯੋਗ ਮਿਲਿਆ ।ਉਨ੍ਹਾਂ ਦਾਨੀ ਸੱਜਣਾਂ ਦੇ ਸਹਿਯੋਗ ਅਤੇ ਗ੍ਰਾਂਟ ਆਦਿ ਨਾਲ ਸਕੂਲ਼ ਦੀ ਬਿਲਡਿੰਗ ਦੀ ਲੋੜ ਮੁਤਾਬਕ ਉਸਾਰੀ ਕਰਵਾਈ।ਉਨ੍ਹਾਂ ਦੇ ਸਕੂਲ ਦੇ ਬੱਚੇ ਖੇਡਾਂ ਵਿੱਚ ਸਟੇਟ ਪੱਧਰ ਦੇ ਮੁਕਾਬਲਿਆਂ'ਚ ਭਾਗ ਲੈ ਕੇ ਸਕੂਲ ਦਾ ਨਾਂ ਉੱਚਾ ਕਰਦੇ ਰਹੇ ਹਨ ਅਤੇ ਖੇਡਾਂ ਦੀਆਂ ਪ੍ਰਾਪਤੀਆਂ ਸਦਕਾ ਕਈਆਂ ਨੂੰ ਨੌਕਰੀਆਂ ਮਿਲੀਆਂ ਹਨ।।ਉਸ ਦੇ ਆਪਣੇ ਸਟਾਫ ਨਾਲ ਹਮੇਸ਼ਾਂ ਪਰਿਵਾਰਕ ਰਿਸਤੇ ਵਾਂਗ ਸੰਬੰਧ ਰਹੇ ਹਨ।ਉਹ ਚੌਥਾ ਦਰਜਾ ਕਰਮਚਾਰੀਆਂ ਨੂੰ ਹਮੇਸ਼ਾਂ ਬਰਾਬਰ ਸਮਝਦੇ ਰਹੇ ਹਨ।ਇਨ੍ਹਾਂ ਦੀ ਔਖੇ  ਸਮੇਂ ਚੁੱਪ-ਚਪੀਤੇ ਮਦਦ ਕਰਨੀ,ਪਹਿਲ ਦੇ ਆਧਾਰ ਤੇ ਕੰਮ ਕਰਨੇ ਉਨ੍ਹਾਂ ਦਾ ਗੁਣ ਹੈ। ਅਧਿਆਪਕ ਮੰਗਾਂ ਅਤੇ ਸਿੱਖਿਆ ਸੁਧਾਰਾਂ ਸਬੰਧੀ ਚਿੰਤਤ ਅਮਰਜੀਤ ਸਿੰਘ ਦੁਲੱਦੀ ਦੀ ਕਾਬਲੀਅਤ ਦੇਖਦੇ ਹੋਏ ਅਧਿਆਪਕ ਦਲ ਪੰਜਾਬ ਵਲੋਂ ੧੯੯੯'ਚ ਉਸ ਨੂੰ ਜਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ।ਉਸ ਨੇ ਜਿਲ੍ਹੇ ਅੰਦਰੋਂ ਅਧਿਆਪਕ ਦਲ ਨੂੰ ਪੁਰਾ ਬਲ ਦੇਣ ਦੀ ਹਮੇਸ਼ਾਂ ਤਨ ਮਨ ਧਨ ਤੋਂ ਕੋਸ਼ਿਸ਼ ਕੀਤੀ।ਇਸੇ ਸਦਕਾ ਉਸ ਨੂੰ ੨੦੦੪ 'ਚ ਸਟੇਟ ਸਕੱਤਰ ਅਤੇ ੨੦੧੬ 'ਚ ਸੀਨੀ. ਮੀਤ ਪ੍ਰਧਾਨ ਬਣਾਇਆ ਗਿਆ।ਕੁਲ ੩੫ ਸਾਲ ਦੀ ਸੇਵਾ ਵਿੱਚੋਂ ਤਕਰੀਬਨ ੨੮ ਸਾਲ ਦੀ ਮਾਣਮੱਤੀ ਸੇਵਾ ਬਾਬਰਪੁਰ ਸਕੂਲ ਵਿੱਚ ਨਿਭਾ ਕੇ ਉਸ ਨੇ ੧ ਅਪ੍ਰੇਲ ੨੦੧੫ ਨੂੰ  ਤਰੱਕੀ ਲੈਕੇ ਸਰਕਾਰੀ ਹਾਈ ਸਕੂਲ ਗੁਰਦਿੱਤਪੁਰਾ ਵਿਖੇ ਬਤੌਰ ਮੁੱਖ ਅਧਿਆਪਕ ਸੇਵਾ ਸ਼ੁਰੂ ਕੀਤੀ।ਇਥੇ ਵੀ  ਸਕੂਲ ਸਟਾਫ ਦੇ ਸਹਿਯੋਗ ਨਾਲ  ਸਕੂਲ ਦੀ ਥੋੜੇ ਸਮੇਂ ਦੌਰਾਣ ਨੁਹਾਰ ਬਦਲਣ ਦੀ ਕੋਸ਼ਿਸ਼ ਕੀਤੀ। ਇਸ ਸਕੂਲ ਦੇ ਅਪਗਰੇਡ ਹੋਣ ਉਪਰੰਤ ਪ੍ਰਿੰਸੀਪਲ ਦੀ ਨਿਯੁਕਤੀ ਹੋਣ ਕਾਰਣ ਉਸ ਦੀ ਅਡਜਸਟਮੈਂਟ ਸ.ਹ.ਸ. ਬਿੰਨਾਹੇੜੀ ਵਿਖੇ ੧੧ ਅਗਸਤ ੨੦੧੬  ਨੂੰ  ਕਰ ਦਿੱਤੀ ।ਇਥੇ ਉਸ ਨੇ ਸਕੂਲ ਦੀ ਅਧੂਰੀ ਨਵੀਂ ਬਣ ਰਹੀ ਬਿਲਡਿੰਗ ਨੂੰ ਪਿੰਡ ਦੀ ਪੰਚਾਇਤ ਅਤੇ ਮੋਹਤਬਰ ਬੰਦਿਆਂ ਦੇ ਸਹਿਯੋਗ ਨਾਲ ਪੂਰਾ ਕਰਵਾਕੇ ਸਕੂਲ਼ ਨੂੰ ਨਵੀਂ ਬਿਲਡਿੰਗ ਵਿੱਚ ਸਿਫਟ ਕਰਾਉਣ ਦਾ ਅਹਿਮ ਕੰਮ ਕੀਤਾ।ਉਸ ਨੇ ਥੋੜੇ ਸਮੇਂ 'ਚ ਬੱਚਿਆਂ ਨੂੰ ਖੇਡਾਂ,ਚ ਬਿਨ੍ਹਾਂ ਡੀ.ਪੀ.ਈ. ਦੇ ਆਪਣੇ ਮਿਹਨਤੀ ਸਟਾਫ ਦੇ ਸਹਿਯੋਗ ਨਾਲ ਸਟੇਟ ਪੱਧਰ ਦੇ ਮੁਕਾਬਲਿਆਂ 'ਚ ਭਾਗ ਦਿਵਾਇਆ। 
ਉਹ ਸਮਾਜ ਸੇਵਾ ਨੂੰ ਸਮਰਪਿਤ, ਮਿੱਠਬੋਲੜਾ, ਹਲੀਮੀ ਦਾ ਪ੍ਰਤੀਕ, ਸਮੇਂ ਦਾ ਪਾਬੰਦ,ਦੂਜਿਆਂ ਦੇ ਦੁੱਖ ਸੁੱਖ ਦਾ ਭਾਈਵਾਲ,ਕੁਸ਼ਲ ਪ੍ਰਬੰਧਕ ਅਤੇ ਮਿਲਣਸਾਰ ਸੁਭਾਅ ਵਾਲਾ ਇਨਸਾਨ ਹੈ।ਇੱਕ ਨੇਕ ਵਿਲੱਖਣ ਸਖਸ਼ੀਅਤ  ਹੋਣ ਦੇ ਨਾਤੇ ਉਹ ਅਧਿਆਪਕ, ਵਿਦਿਆਰਥੀ ਅਤੇ ਸਮਾਜ ਲਈ ਰੋਲ ਮਾਡਲ ਹੈ।ਹੈਦਰਾਬਾਦ ਵਿਖੇ ਅਧਿਆਪਕਾਂ ਲਈ ਲੱਗੀ ਵਰਕਸ਼ਾਪ ਵਿੱਚ ਸਿੱਖਿਆ ਵਿਭਾਗ ਪੰਜਾਬ ਵਲੋਂ ਪ੍ਰਤੀਨਿਧਤਾ ਕਰਨ ਸਮੇਂ ਉਸ ਨੂੰ ਕੇਂਦਰ ਸਰਕਾਰ ਦੇ ਮਨੁੱਖੀ ਸਰੋਤ ਮੰਤਰਾਲੇ ਵਲੋਂ ਵਧੀਆ ਕਾਰਗੁਜ਼ਾਰੀ ਸਦਕਾ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਨੌਕਰੀ ਦੌਰਾਣ ਹੀ ਪ੍ਰਾਈਵੇਟ ਤੌਰ ਤੇ ਧਾਰਮਿਕ ਬਿਰਤੀ ਹੋਣ ਕਾਰਣ ਡਿਪਲੋਮਾ ਇਨ ਗੁਰਮਤਿ ਸੰਗੀਤ ਅਤੇ ਡਿਪਲੋਮਾ ਇਨ ਡਿਵਨਿਟੀ ਪੰਜਾਬੀ ਯੂਨੀਵਰਸਿਟੀ ਤੌ ਕਰ ਲਏ।ਪ੍ਰਾਈਵੇਟ ਤੌਰ ਤੇ ਹੀ ਐਮ.ਏ.(ਪੋਲ.ਸਾਇੰਸ),(ਪੰਜਾਬੀ) ਅਤੇ ਐੇਮ.ਐਡ. ਦੀ ਉਚੇਰੀ ਪੜ੍ਹਾਈ ਕਰਨ ਦੀ ਲਗਨ ਤੋਂ ਸਹਿਜੇ ਹੀ ਉਸ ਦੇ ਅੰਦਰਲੇ ਗੂੜ ਗਿਆਨ ਦਾ ਪਤਾ ਲਗਦਾ ਹੈ।ਸਿੱਖਿਆ ਖੇਤਰ ਵਿੱਚ ਨਿਭਾਈਆਂ ਵਿਲੱਖਣ ਸੇਵਾਵਾਂ ਕਾਰਣ  ਸਾਲ ੨੦੧੮'ਚ ਅਧਿਆਪਕ ਦਿਵਸ਼ ਤੇ ਉਸ ਨੂੰ ਰੋਟਰੀ ਕਲੱਬ ਗਰੇਟਰ ਨਾਭਾ ਵਲੋਂ 'ਨੇਸ਼ਨ ਬਿਲਡਰ' ਦਾ ਖ਼ਿਤਾਬ ਦੇ ਕੇ ਸਨਮਾਨਿਤ ਕੀਤਾ ਗਿਆ ਹੈ।ੈ ਉਹ ਆਪਣੀ ਇਮਾਨਦਾਰੀ ਨਾਲ ਬੇਦਾਗ਼ ਮਾਣਮੱਤੀ ਸੇਵਾ ਨਿਭਾ ਕੇ ੩੧ ਜਨਵਰੀ ੨੦੧੮ ਨੂੰ ਸਿਰਫ ਇੱਕ ਸਾਲ ਦਾ ਵਾਧਾ ਲੈ ਕੇ ਮੁਖ ਅਧਿਆਪਕ ਦੀ  ਸੇਵਾ ਤੋਂ ਮੁਕਤ ਹੋ ਚੁੱਕੇ ਹਨ।ਸੇਵਾ-ਮੁਕਤੀ ਸਮਾਗਮ ਸਮੇਂ ਸਮੂਹ ਸਟਾਫ ਬੀਨਾਹੇੜੀ, ਅਧਿਆਪਕ ਦਲ ਪੰਜਾਬ ਦੇ ਪ੍ਰਧਾਨ ਸ਼੍ਰ. ਬਾਜ਼ ਸਿੰਘ ਖਹਿਰਾ, ਸ਼੍ਰ.ਬਹਾਦਰ ਸਿੰਘ ਢੀਂਡਸਾ ( ਸਾਬਕਾ ਡੀ.ਈ.a.),ਸ਼੍ਰੀ ਸ਼ਲੈਂਦਰ ਕੁਮਾਰ ਪ੍ਰਿੰਸੀਪਲ ਬਾਬਰਪੁਰ, ਪਿੰਸੀਪਲ ਮੈਡਮ ਕੁਮਾਰੀ ਹੇਮਾ ਕਕਰਾਲਾ ਸਕੂਲ,ਸ਼੍ਰ.ਚਰਨਜੀਤ ਸਿੰਘ ਢੀਂਡਸਾ (ਕੈਨੇਡਾ),ਸ਼੍ਰੀ ਚਮਕੌਰ ਚੰਦ ਵਰਮਾ,ਸ਼੍ਰੀ ਸੋਮ ਨਾਥ (ਰਿਟਾ: ਲੈਕਚਰਾਰ),ਸਰਪੰਚ ਸ਼ੀ੍ਰਮਤੀ ਰਵਿੰਦਰ ਕੌਰ ਦੇ ਪਤੀ  ਸ਼੍ਰ. ਹਰਪਾਲ ਸਿੰਘ ਅਤੇ ਸਮੂਹ ਪੰਚਾਇਤ ਮੈਂਬਰਜ਼,ਰੋਟਰੀ ਕਲੱਬ ਨਾਭਾ,ਆੜ੍ਹਤੀ ਐਸ਼ੋਸ਼ੀਏਸ਼ਨ ਨਾਭਾ ,ਸ.ਸ.ਸ.ਸ. ਬਾਬਰਪੁਰ ਅਤੇ ਗੁਰਦਿੱਤਪੁਰਾ ਦੇ ਸਟਾਫ ਮੈਂਬਰਜ਼ ਵਲੋਂ  ਸਨਮਾਨਿਤ ਕਰਨਾ ਹੀ ਉਨ੍ਹਾਂ ਦੇ ਵਿਲੱਖਣ ਗੁਣਾਂ ਦੀ ਪ੍ਰੌੜ੍ਹਤਾ ਕਰਦਾ ਹੈ ।ਸਿੱਖਿਆ ਖੇਤਰ ਵਿੱਚ ਉਨ੍ਹਾਂ ਦੀਆਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਨੂੰ ਕਦਾਚਿਤ ਵੀ ਭੁਲਾਇਆ ਨਹੀਂ ਜਾ ਸਕਦਾ।ਪਰਮਾਤਮਾ ਉਨ੍ਹਾਂ ਨੂੰ ਹਮੇਸ਼ਾਂ ਚੜ੍ਹਦੀਕਲਾ ਅਤੇ ਸਮਾਜ ਦੀ ਹੋਰ ਵਧੇਰੇ ਸੇਵਾ ਕਰਨ ਦਾ ਬਲ ਬਖਸ਼ੇ। 
....ਮੇਜਰ ਸਿੰਘ ਨਾਭਾ, ਮੋਬ.੯੪੬੩੫੫੩੯੬੨

Have something to say? Post your comment

More Article News

ਜੀਵਨੀ ਭਾਈ ਦਲਜੀਤ ਸਿੰਘ ( ਭਾਈ ਰਾਏ ਸਿੰਘ)ਕਾਮਾਗਾਟਾਮਾਰੂ ਸਹਿ- ਨਾਇਕ ਪੁੰਨਿਆਂ ਦੇ ਚੰਨ ਵਰਗੀ ਸੋਹਣੀ ਸੁਨੱਖੀ ਖੂਬਸੂਰਤ ਗਾਇਕਾਂ ਜਸ ਮਾਨ ਪੁਸਤਕ ਰੀਵਿਊ “ਅਹਿਸਾਸ ਦੇ ਪਰਿੰਦੇ“ (ਗ਼ਜ਼ਲ+ਰੁਬਾਈ ਸੰਗ੍ਰਹਿ) ਲੇਖਕ: ਬਿਕਰ ਮਾਣਕ ਗਾਇਕੀ ਖੇਤਰ ਵਿੱਚ ਨਾਮਣਾ ਖੱਟਣ ਲਈ ਸੰਘਰਸ਼ ਜਾਰੀ - ਗੈਰੀ ਤਪਾ/ ਬਿਕਰਮ ਸਿੰਘ ਵਿੱਕੀ ਮਾਨਸਾ ਚਿੱਟ-ਕੱਪੜੀਆਂ ਜੋਕਾਂ/ਮੱਖਣ ਸ਼ੇਰੋਂ ਵਾਲਾ ਮਿੰਨੀ ਕਹਾਣੀ " ਅਲਸੀ ਤੇ ਲਾਚਾਰ " ਹਾਕਮ ਸਿੰਘ ਮੀਤ ਬੌਂਦਲੀ ਸੀ ਬੀ ਆਈ ਦੇ ਫੈਸਲੇ ਦੇ ਸੰਦਰਭ ਚ ਸੰਘਰਸ਼ੀ ਸਿੱਖਾਂ ਦੇ ਧਿਆਨ ਹਿਤ .....ਬਘੇਲ ਸਿੰਘ ਧਾਲੀਵਾਲ ਬਾਲ ਸਾਹਿਤ ਦੇ ਨਾਮ ਤੇ ਗਰਾਂਟਾਂ ਤੇ ਕੂੜਾ ....... ਜਨਮੇਜਾ ਸਿੰਘ ਜੌਹਲ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ:ਟੁੱਟ ਗਈ ਤੜੱਕ ਕਰਕੇ ਯਾਰੀ ਬੇਕਦਰਾਂ ਨਾਲ ਲਾਈ/ਉਜਾਗਰ ਸਿੰਘ ਡਾ.ਰਾਬਿੰਦਰਨਾਥ ਟੈਗੋਰ ਨੂੰ ਯਾਦ ਕਰਦਿਆਂ
-
-
-