Poem

ਮਨੁੱਖ!!! --- ਇੰਦਰ ਘੇਈ

July 11, 2019 11:38 PM
ਇੰਦਰ ਘੇਈ

ਮਨੁੱਖ!!!

ਇੱਕ ਪਦਾਰਥਵਾਦੀ ਸੋਚ...

ਰਿਸ਼ਤੇ- ਨਾਤੇ,

ਸਾਕ-ਸੰਬੰਧੀ,

ਟੁੱਟਦੇ ਜਾਂਦੇ ,

ਚੀਜਾਂ, ਰੱਖੇ ਬੋਚ.

ਮਨੁੱਖ !

ਇੱਕ ਪਦਾਰਥਵਾਦੀ ਸੋਚ.....

 

ਮਨ ਆਤਮਾ ਟੁੱਟੇ ਫੁੱਟੇ,

ਦਿਨ -ਦਿਹਾੜੇ ਦੁਨੀਆਂ ਲੁੱਟੇ,

ਪੜੇ ਪੋਥੀਆਂ,

ਗੱਲਾਂ ਥੋਥੀਆਂ,

ਗੰਗਾ ਜਾਵੇਂ ,

ਜਾਵੇਂ ਮੱਕੇ

ਸਿੱਧੇ-ਸਿੱਧੇ,

ਖਾਂਵੇ ਧੱਕੇ,

ਕੱਚ ਦਾ ਗਮਲਾ,

ਸਾਂਭ ਸਾਂਭ ਰੱਖੇ,

ਆਉਣ ਨਾ ਦੇਵੇਂ ਖਰੋਚ!

ਮਨੁੱਖ !!!!

ਇੱਕ ਪਦਾਰਥਵਾਦੀ ਸੋਚ.....

ਇੰਦਰ ਘੇਈ

ਕੋਟਕਪੂਰਾ

9803337020

Have something to say? Post your comment