News

ਪ੍ਰੀ- ਪ੍ਰਾਇਮਰੀ ਜਮਾਤਾਂ ਦੀ ਸਿਖਲਾਈ ਵਰਕਸ਼ਾਪ ਦਾ ਪਹਿਲਾ ਗੇੜ ਸ਼ੁਰੂ

July 11, 2019 11:43 PM
ਪ੍ਰੀ- ਪ੍ਰਾਇਮਰੀ ਜਮਾਤਾਂ ਦੀ ਸਿਖਲਾਈ ਵਰਕਸ਼ਾਪ ਦਾ ਪਹਿਲਾ ਗੇੜ ਸ਼ੁਰੂ
8598 ਅਧਿਆਪਕ 217 ਬਲਾਕਾਂ 'ਚ ਪ੍ਰੀ-ਪ੍ਰਾਇਮਰੀ ਖੇਡ ਮਹਿਲ ਦੀ ਸਿੱਖਣ-ਸਿਖਾਉਣ ਕਿਰਿਆਵਾਂ ਦੀ ਸਿਖਲਾਈ ਲੈ ਰਹੇ ਹਨ
ਸਕੱਤਰ ਸਕੂਲ ਸਿੱਖਿਆ ਨੇ ਜਿਲ੍ਹਾ ਹੁਸ਼ਿਆਰਪੁਰ, ਪਠਾਨਕੋਟ ਅਤੇ ਗੁਰਦਾਸਪੁਰ ਅਤੇ ਡਾਇਰੈਕਟਰ ਐੱਸਸੀਈਆਰਟੀ ਨੇ ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਐੱਸ.ਏ.ਐੱਸ. ਨਗਰ ਦੇ ਬਲਾਕਾਂ ਵਿੱਚ ਸਿਖਲਾਈ ਵਰਕਸ਼ਾਪਾਂ ਵਿੱਚ ਅਧਿਆਪਕਾਂ ਨੂੰ ਕੀਤਾ ਉਤਸ਼ਾਹਿਤ
 
ਐੱਸ.ਏ.ਐੱਸ. ਨਗਰ  11 ਜੁਲਾਈ (ਕੁਲਜੀਤ ਸਿੰਘ) ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੇ ਨਾਲ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਇੰਦਰਜੀਤ ਸਿੰਘ ਅਤੇ ਸਿੱਖਿਆ ਵਿਭਾਗ ਦੇ ਆਹਲਾ ਅਧਿਕਾਰੀਆਂ ਨੇ ਪੰਜਾਬ ਦੇ ਸਿੱਖਿਆ ਬਲਾਕਾਂ ਵਿੱਚ ਵੱਖ-ਵੱਖ ਸਥਾਨਾਂ ਤੇ ਸ਼ੁਰੂ ਹੋਈਆਂ ਪ੍ਰੀ-ਪ੍ਰਾਇਮਰੀ ਤਿੰਨ ਦਿਨਾਂ ਅਧਿਆਪਕ ਸਿਖਲਾਈ ਵਰਕਸ਼ਾਪਾਂ ਦਾ ਦੌਰਾ ਕਰਕੇ ਸਿਖਲਾਈ ਪ੍ਰਾਪਤ ਕਰ ਰਹੇ 8598 ਪ੍ਰਾਇਮਰੀ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ| 
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਜੁਲਾਈ ਤੋਂ ਪੰਜਾਬ ਦੇ ਸਮੂਹ ਪ੍ਰਾਇਮਰੀ ਬਲਾਕਾਂ ਵਿੱਚ ਪ੍ਰੀ-ਪ੍ਰਾਇਮਰੀ ਖੇਡ ਮਹਿਲ ਸਿਖਲਾਈ ਵਰਕਸ਼ਾਪ ਸ਼ੁਰੂ ਹੋਈਆਂ ਹਨ|  ਜਿਲ੍ਹਾ ਪਠਾਨਕੋਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਧਾਨੀ ਅਤੇ ਜਿਲ੍ਹਾ ਹੁਸ਼ਿਆਰਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਜਲੋਟਾ ਵਿਖੇ ਚਲ ਰਹੀ ਪ੍ਰੀ-ਪ੍ਰਾਇਮਰੀ ਵਰਕਸ਼ਾਪਾਂ ਵਿੱਚ ਭਾਗ ਲੈ ਰਹੇ ਪ੍ਰਾਇਮਰੀ ਅਧਿਆਪਕਾਂ ਵੱਲੋਂ ਕੀਤੀਆਂ ਜਾ ਰਹੀਆਂ ਕਿਰਿਆਵਾਂ ਦਾ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਪਹੁੰਚ ਕੇ ਪ੍ਰੇਰਿਤ ਕੀਤਾ ਅਤੇ ਹੌਂਸਲਾ ਅਫਜ਼ਾਈ ਕੀਤਾ| ਉਹਨਾਂ ਅਧਿਆਪਕਾਂ ਵੱਲੋਂ ਲਗਨ ਨਾਲ ਕੀਤੀ ਜਾ ਰਹੀ ਕਿਰਿਆਵਾਂ ਤੇ ਤਸੱਲੀ ਪ੍ਰਗਟਾਈ|
ਇਸ ਤੋਂ ਇਲਾਵਾ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਇੰਦਰਜੀਤ ਸਿੰਘ ਨੇ ਜਿਲ੍ਹਾ ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਐੱਸ.ਏ.ਐੱਸ. ਨਗਰ ਵਿਖੇ ਚਲ ਰਹੀਆਂ ਸਿਖਲਾਈ ਵਰਕਸ਼ਾਪਾਂ ਵਿੱਚ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ| ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟਰੇਨਿੰਗਾਂ ਨੇ ਜਿਲ੍ਹਾ ਪਟਿਆਲਾ ਦੇ ਬਲਾਕ ਨਾਭਾ, ਪਟਿਆਲਾ-2, ਪਟਿਆਲਾ-3 ਅਤੇ ਭਾਦਸੋਂ, ਡਾ. ਦਵਿੰਦਰ ਸਿੰਘ ਬੋਹਾ ਨੇ ਜਿਲ੍ਹਾ ਸਭਸਨਗਰ, ਜਲੰਧਰ ਅਤੇ ਕਪੂਰਥਲਾ ਦੇ ਵੱਖ ਵੱਖ ਬਲਾਕਾਂ ਵਿੱਚ ਚਲ ਰਹੀ ਸਿਖਲਾਈ ਵਰਕਸ਼ਾਪਾਂ ਵਿੱਚ ਅਧਿਆਪਕਾਂ ਵੱਲੋਂ ਕੀਤੀਆਂ ਜਾ ਰਹੀਆਂ ਪ੍ਰੀ-ਪ੍ਰਾਇਮਰੀ ਖੇਡ ਮਹਿਲ ਕਿਰਿਆਵਾਂ ਬਾਰੇ ਜਾਣਕਾਰੀ ਦਿੱਤੀ|   
ਪੰਜਾਬ ਰਾਜ ਵਲੋਂ ਰਾਜ ਦੇ ਸਮੂਹ ਸਰਕਾਰੀ  ਪ੍ਰਾਇਮਰੀ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਲੲੀ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰੋਜੈਕਟ ਚਲਾਇਆ ਜਾ ਰਿਹਾ ਹੈ| ਇਸ ਪ੍ਰੋਜੈਕਟ ਅਧੀਨ ਰਾਜ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਪ੍ਰੀ- ਪ੍ਰਾਇਮਰੀ ਜਮਾਤਾਂ ਦਾ ਆਗਾਜ਼ ਕੀਤਾ ਗਿਆ ਹੈ| ਇਸ ਦਾ ਉਦੇਸ਼ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਨੂੰ ਖੇਡ ਵਿਧੀ ਰਾਹੀਂ ਗਤੀਵਿਧੀਆਂ ਕਰਵਾਕੇ ਪ੍ਰਾਇਮਰੀ ਸਿੱਖਿਆ ਗ੍ਰਹਿਣ ਕਰਨ ਲਈ ਤਿਆਰ ਕਰਨਾ ਹੈ| ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਪਾਠਕ੍ਰਮ ਨੂੰ ਖੇਡ ਵਿਧੀ ਰਾਹੀਂ ਕਰਵਾਉਣ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ ਸਟੇਟ ਪੱਧਰ ਤੇ ਜਿਲ੍ਹਾ  ਰਿਸੋਰਸ ਗਰੁੱਪ ਨੂੰ  ਮਿਤੀ 4 ਤੋਂ 17 ਅਪ੍ਰੈਲ ਤੱਕ  ਸਿਖਲਾਈ ਦਿੱਤੀ ਗਈ ਸੀ| 
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੂਹ  ਜਿਲ੍ਹਾ ਸਿੱਖਿਆ ਅਫਸਰਾਂ,  ਡਾਇਟ ਪ੍ਰਿੰਸੀਪਲਾਂ ਅਤੇ 'ਪੜ੍ਹੋ  ਪੰਜਾਬ, ਪੜ੍ਹਾਓ ਪੰਜਾਬ' ਦੇ  ਜਿਲ੍ਹਾ ਕੋਆਰਡੀਨੇਟਰ ਬਲਾਕ ਪੱਧਰ ਤੇ 3 ਰੋਜਾ ਸਿਖਲਾਈ ਦੀ ਨਜ਼ਰਸਾਨੀ ਕਰ ਰਹੇ ਹਨ| ਇਸ ਸਿਖਲਾਈ ਵਰਕਸ਼ਾਪ ਦਾ ਸਮੁੱਚਾ ਪ੍ਰਬੰਧ ਸਬੰਧਤ ਬੀ. ਪੀ. ਈ.ਓਜ ਦੁਆਰਾ ਕੀਤਾ ਜਾ ਰਿਹਾ ਹੈ| ਇਹ ਸਿਖਲਾਈ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਦਿੱਤੀ ਜਾ ਰਹੀ ਹੈ| ਇਹ ਸਿਖਲਾਈ ਸਮੂਹ ਪ੍ਰੀ- ਪ੍ਰਾਇਮਰੀ ਅਧਿਆਪਕਾਂ , ਸਕੂਲ ਮੁਖੀਆਂ, ਸਕੂਲ ਇੰਚਾਰਜਾਂ, ਈ. ਜੀ. ਐੱਸ  ਵਲੰਟੀਅਰ ਅਧਿਆਪਕਾਂ ਨੂੰ 4 ਗੇੜ ਵਿਚ ਦਿੱਤੀ ਜਾ ਰਹੀ ਹੈ| ਇਸ ਸਿਖਲਾਈ ਦਾ ਪਹਿਲਾ ਗੇੜ ਜੋ ਕਿ 11 ਜੁਲਾਈ ਤੋਂ  ਸ਼ੁਰੂ ਹੋ ਗਿਆ ਹੈ ਜੋ ਕਿ 15 ਜੁਲਾਈ ਤੱਕ ਚੱਲੇਗਾ| ਸਿਖਲਾਈ ਵਰਕਸ਼ਾਪ ਦਾ ਦੂਜਾ ਗੇੜ 16 ਤੋਂ 18 ਜੁਲਾਈ ਤੱਕ, ਤੀਜਾ 29 ਜੁਲਾਈ ਤੋਂ 31 ਜੁਲਾਈ ਤੱਕ ਅਤੇ ਚੌਥਾ ਗੇੜ 1 ਅਗਸਤ ਤੋਂ 3 ਅਗਸਤ  ਤੱਕ ਚਲੇਗਾ| ਇਸ ਸਿਖਲਾਈ ਵਰਕਸ਼ਾਪ ਪੰਜਾਬ ਰਾਜ ਦੇ 22 ਜਿਲ੍ਹਿਆਂ ਦੇ ਸਮੂਹ ਬਲਾਕਾਂ ਵਿੱਚ ਸ਼ੁਰੂ ਹੋ ਗਈ ਹੈ| 
ਇਸ ਸਿਖਲਾਈ ਵਰਕਸ਼ਾਪ ਦੇ ਪਹਿਲੇ ਗੇੜ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਇੰਚਾਰਜ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ| ਹਰੇਕ ਸਿਖਲਾਈ ਸੈਂਟਰ ਵਿਖੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਇਮਰੀ ਦੇ ਤਿੰਨ-ਤਿੰਨ ਰਿਸੋਰਸ ਪਰਸਨਜ਼ ਦੁਆਰਾ ਇਹ ਸਿਖਲਾਈ ਦਿੱਤੀ ਜਾ ਰਹੀ ਹੈ| 
ਰਿਸੋਰਸ ਗਰੁੱਪਾਂ ਦੁਆਰਾ ਬਹੁਤ ਹੀ ਸਫਲਤਾਪੂਰਵਕ ਪ੍ਰੀ- ਪ੍ਰਾਇਮਰੀ ਜਮਾਤਾਂ ਦੀਆਂ ਰਚਨਾਤਮਕ ਅਤੇ ਉਸਾਰੂ ਗਤੀਵਿਧੀਆਂ ਨੂੰ ਕਰਵਾਇਆ ਜਾ ਰਿਹਾ ਹੈ| ਅਧਿਆਪਕ ਵੀ ਇਹਨਾਂ ਗਤੀਵਿਧੀਆਂ ਵਿੱਚ ਬਹੁਤ ਦਿਲਚਸਪੀ ਦਿਖਾ ਰਹੇ ਹਨ ਅਤੇ ਵੱਧ ਚੜ੍ਹ ਕੇ ਗਤੀਵਿਧੀਆਂ ਵਿੱਚ ਹਿੱਸਾ ਲੈ ਰਹੇ ਹਨ|
 
Have something to say? Post your comment

More News News

ਸਾਕਾ (ਸਿੱਖ ਆਰਟਸ ਐਂਡ ਕਲਚਰਲ ਐਸੋਸੀਏਸ਼ਨ) ਵੱਲੋ ਕਰਵਾਈ ਗਈ 130 ਮੀਲ ਲੰਬੀ ਚੈਰਿਟੀ ਬਾਈਕ ਰਾਈਡ ਬਰਮਿੰਘਮ ਤੋਂ ਚੱਲਕੇ ਅੱਜ ਸਾਊਥਾਲ ਪਾਰਕ ਵਿੱਖੇ ਸਮਾਪਤ ਹੋਈ Sonia Mann to mark her Bollywood debut with ‘Happy Hardy and Heer’ with Himesh Reshammiya "ਰੁੱਖ ਲਗਾਓ ਵੰਸ਼ ਬਚਾਓ "ਮੁਹਿੰਮ ਪਿੰਡ ਦੀਆਂ ਸੱਥਾਂ 'ਚ ਵੀ ਪੁੱਜੀ ਮੁਹਿੰਮ ਦੇ ਦੂਜੇ ਪੜਾਅ ਨੂੰ ਲੈ ਵਾਤਾਵਰਣ ਪ੍ਰੇਮੀਆਂ ਵਿਚ ਭਾਰੀ ਉਤਸ਼ਾਹ ਲਗਾਤਾਰ ਹੋਈ ਬਰਸਾਤ ਕਾਰਨ ਸ਼ਹਿਰ ਦੀਆਂ ਕਈ ਥਾਵਾਂ 'ਤੇ ਖੜ੍ਹਾ ਹੋ ਗਿਆ ਸੀ ਪਾਣੀ ਇਟਲੀ 'ਚ ਜਾਗਰਣ 3 ਨੂੰ, ਸਤਵਿੰਦਰ ਬੁੱਗਾ ਕਰਨਗੇ ਮਹਾਮਾਈ ਦਾ ਗੁਣਗਾਨ Fury in the villagers by cutting banyan trees ਐੱਮ ਐਲ ਏ ਨਾਜ਼ਰ ਸਿੰਘ ਮਾਨਸ਼ਾਹੀਆ ਵਲੋਂ ਮੀਂਹ ਨਾਲ ਪ੍ਰਭਾਵਿਤ ਫ਼ਸਲਾ ਦਾ ਲਿਆ ਜਾਇਜਾ ਸਰਕਾਰੀ ਸੈਕੰਡਰੀ ਸਕੂਲ ਝੁਨੀਰ ਵਿਖੇ ਕਰਵਾਏ ਬਲਾਕ ਵਿੱਦਿਅਕ ਮੁਕਾਬਲੇ , ਬੱਚਿਆਂ ਨੂੰ ਕੀਤਾ ਸਨਮਾਨਿਤ ਲੇਬਰ ਪਾਰਟੀ ਨੇ ਸ. ਖੜਗ ਸਿੰਘ ਨੂੰ ਹੌਵਿਕ ਲੋਕਲ ਬੋਰਡ ਮੈਂਬਰ ਲਈ ਆਪਣਾ ਉਮੀਦਵਾਰ ਐਲਾਨਿਆ ਅੰਮ੍ਰਿਤਸਰ ਉਤਰੀ ਸਾਂਝ ਕੇਂਦਰ ਦੇ ਪੁਲਿਸ ਮੁਲਾਜ਼ਮਾਂ ਨੇ ਲਗਾਏ ਪੌਦੇ
-
-
-