Poem

ਰੱਸੇ ਤੇ ਨਾ ਵੀਰਾ ਭੈਣ ਲਮਕੇ/ਮੱਖਣ ਸ਼ੇਰੋਂ ਵਾਲਾ

July 13, 2019 08:47 PM
ਗੱਲ ਸੁਣੀ ਵੀਰਿਆ ਮੱਖਣਾਂ ਵੇ,
ਕਹਿੰਦੇ ਸੋਹਰੇ ਨਾ ਤੈਂਨੂੰ ਰੱਖਣਾਂ ਵੇ,
ਬਾਪੂ ਨੂੰ ਨਾ ਸੁਣੀ ਹੋਣੀ ਕੂਕ ਮੇਰੀ,
ਮਾਂ ਸੁੱਤੀ ਸਦਾ ਲਈ ਘੂਕ ਮੇਰੀ,
ਪਿੰਡ ਸ਼ੇਰੋਂ ਘਰ ਨੂੰ ਜਿੰਦਰੇ ਨੇ,
ਓਥੇ ਆਪਣਾ ਨਾ ਕੋਈ ਚਮਕੇ ਵੇ,
ਮੈਂਨੂੰ ਕੱਢ ਦੁਸਮਣਾਂ ਚੋਂ ਲੈ ਜਾਓ,
ਕਿਤੇ ਭੈਣ ਤੇਰੀ ਰੱਸੇ ਤੇ ਲਮਕੇ ਵੇ,
 
ਜਿਸ ਦਿਨ ਦੀ ਵਿਆਹ ਕੇ ਆਈ ਵੇ,
ਨਿੱਤ ਦੀ ਰਹਿੰਦੀ ਘਰੇ ਲੜਾਈ ਵੇ,
ਸੱਸ ਆਖੇ ਤੂੰ ਔਤ ਨਿਪੁੱਤੀ ਵੇ,
ਰੱਜਕੇ ਖਾਦਾ ਨਾ ਕਦੇ ਸੁੱਤੀ ਵੇ,
ਮੌਤ ਦੇ ਮੂੰਹੋਂ ਕੱਢ ਆਪ ਮਰੀ,
ਕੀ ਖੱਟਿਆ ਚੰਦਰੀ ਨੇ ਜੰਮਕੇ ਵੇ,
ਮੈਂਨੂੰ ਕੱਢ ਦੁਸਮਣਾਂ ਚੋਂ ਲੈ ਜਾਓ,
ਕਿਤੇ ਭੈਣ ਤੇਰੀ ਰੱਸੇ ਤੇ ਲਮਕੇ ਵੇ,
 
ਵੇਖਲਾ ਨੀਲ ਮੇਰੇ ਸਰੀਰ ਤੇ ਵੇ,
ਅੱਜ ਬੋਲੀ ਅੱਕ ਕੇ ਅਖੀਰ ਤੇ ਵੇ,
ਤੈਂਨੂੰ ਮਚਾਓਂਣਾ ਗੱਲਾਂ ਕਰਦੇ ਸੀ,
ਇਹਨਾਂ ਦੇ ਸਾਰੇ ਇਕੱਠੇ ਘਰਦੇ ਸੀ,
ਤੂੰ ਲਾਡਲਿਆ ਮੁੜਕੇ ਨਾ ਘਰ ਆਇਆ,
ਕੇਰਾਂ ਗਿਆ ਸੀ ਘਰੋਂ ਕੰਮ ਤੇ ਵੇ,
ਮੈਂਨੂੰ ਕੱਢ ਦੁਸਮਣਾਂ ਚੋਂ ਲੈ ਜਾਓ,
ਕਿਤੇ ਭੈਣ ਤੇਰੀ ਰੱਸੇ ਤੇ ਲਮਕੇ ਵੇ,
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ
ਸੰਪਰਕ 98787-98726
Have something to say? Post your comment