Poem

ਬੇ-ਦਾਗ ਜਾਣਾ ਸੀ..ਪਰਮਿੰਦਰ ਸਿੰਘ ਸਿਵੀਆ

July 15, 2019 09:17 PM
ਜਿੰਦਗੀ ਦੇ ਔਖੇ ਬੜੇ ਰਾਹ ਸੱਜਣਾ,
ਵੱਡੇ ਸੀਗੇ ਜੇਰੇ ਨਾਪੇ ਤਾਂ ਸੱਜਣਾ,
ਹੌਲੀ ਹੌਲੀ ਬਣ ਮੈਂ ਫੌਲਾਦ ਜਾਣਾ ਸੀ,
ਜੇ ਮਾਰਦੀ ਨਾ ਮੈਨੂੰ ਕਦੇ ਤੂੰ ਅੱਲੜੇ,
ਜੱਟ ਦੁਨੀਆਂ ਤੋਂ ਸੱਚੀਂ ਬੇ-ਦਾਗ ਜਾਣਾ ਸੀ।
 
ਨਸ਼ਾ ਪੱਤਾ ਨਹੀਂ ਸੀ ਕਦੇ ਯਾਦ ਰੱਖਿਆ,
ਖੇਡਣ ਦਾ ਸ਼ੌਕ ਸੀਗਾ ਪਾਲ ਰੱਖਿਆ,
ਫੇਰ ਮਿਲ ਮੈਨੂੰ ਵੱਡਾ ਕੋਈ ਖਿਤਾਬ ਜਾਣਾ ਸੀ,
ਜੇ ਮਾਰਦੀ ਨਾ ਮੈਨੂੰ ਕਦੇ ਤੂੰ ਅੱਲੜੇ,
ਜੱਟ ਦੁਨੀਆਂ ਤੋਂ ਸੱਚੀਂ ਬੇ-ਦਾਗ ਜਾਣਾ ਸੀ।
 
ਤੇਰੇ ਬਿੰਨ ਨਹੀ ਸੀ ਕੋਈ ਹੋਰ ਦਿੱਸਦਾ,
ਖੂਨ ਮੇਰਾ ਪਾਣੀ ਵਾਂਗ ਰਹਿੰਦਾ ਰਿੱਸਦਾ,
ਮੈਂ ਬਿੰਨ ਸਿਵੀਏ ਦੇ ਹੋ ਬਰਬਾਦ ਜਾਣਾ ਸੀ,
ਜੇ ਮਾਰਦੀ ਨਾ ਮੈਨੂੰ ਕਦੇ ਤੂੰ ਅੱਲੜੇ,
ਜੱਟ ਦੁਨੀਆਂ ਤੋਂ ਸੱਚੀਂ ਬੇ-ਦਾਗ ਜਾਣਾ ਸੀ।
 
ਜਾਣਦੇ ਸੀ ਸਾਰੇ ਜੱਟ ਦੀ ਓ ਹਿੰਡ ਨੂੰ,
ਲੈ ਸੀ ਮੈਂ ਜਾਣਾ ਤੈਨੂੰ ਵਿਆਹ ਕੇ ਪਿੰਡ ਨੂੰ,
ਘਰ ਪਰਮਿੰਦਰ ਦਾ ਹੋ ਨੀਂ ਅਬਾਦ ਜਾਣਾ ਸੀ,
ਜੇ ਮਾਰਦੀ ਨਾ ਮੈਨੂੰ ਕਦੇ ਤੂੰ ਅੱਲੜੇ,
ਜੱਟ ਦੁਨੀਆਂ ਤੋਂ ਸੱਚੀਂ ਬੇ-ਦਾਗ ਜਾਣਾ ਸੀ।
 
ਪਰਮਿੰਦਰ ਸਿੰਘ ਸਿਵੀਆ
ਪਿੰਡ - ਨੰਦਗੜ੍ਹ
ਮੋਬਾ. ਨੰ. - 81468-22522
Have something to say? Post your comment