ਦੁੱਖ ਸੁਣ ਕਦੇ ਕੋਲ ਬਹਿ ਕੇ,
ਲੰਘ ਜਾਨੈ ਪੁੱਛਕੇ ਹਾਲ ਬੇਲੀ,
ਕਮੀਆਂ ਲੱਭਦਾ ਰਹੇ ਹੋਰਾਂ ਵਿੱਚ,
ਆਪਣੇ ਵੱਲ ਵੀ ਮਾਰੀ ਖਿਆਲ ਬੇਲੀ,
ਬੋਲੇ ਨਾ ਰਹੇ ਹੰਕਾਰਿਆ ਤੂੰ,
ਲੈ ਕੀ ਜਾਵੇਗਾ ਨਾਲ ਬੇਲੀ,
ਰੁਕਣਾ ਨਹੀਂ ਰੋਕਿਆ ਕਿਸੇ ਦੇ,
ਵਕਤ ਚੱਲਦਾ ਆਪਣੀ ਚਾਲ ਬੇਲੀ,
ਮਾਪੇ ਰੁਲਦੇ ਵੇਖੇ ਆਸਰਮਾ ਚ,
ਰਹੇਂ ਕਿਹੜੇ ਰੱਬ ਨੂੰ ਭਾਲ ਬੇਲੀ,
ਵੈਲਪੁਣੇ ਦੇ ਨਤੀਜ਼ੇ ਮਾੜੇ ਹੁੰਦੇ,
ਖਾਵੇ ਜਿੰਦਰੇ ਨੂੰ ਜੰਗਾਲ ਬੇਲੀ,
ਮੱਖਣ ਸ਼ੇਰੋਂ ਆਖੇ ਛੱਡੋ ਓਏ,
ਨਸ਼ੇ ਕਰਦੇ ਜਿੰਦਗੀ ਕੰਗਾਲ ਬੇਲੀ,,
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ
ਸੰਪਰਕ 98787-98726