Poem

ਮਾਂ.... ਦਵਿੰਦਰ ਝਿੱਕਾ

July 20, 2019 03:16 PM
ਮਾਂ.... 
ਵਿੱਚ ਪ੍ਰਦੇਸੀਂ ਤੁਰ ਗਿਆ ਹਾਂ, 
ਨਾ ਤੂੰ ਮੈਨੂੰ ਭੁੱਲੀ
ਨਾ ਮੈਂ  ਭੁੱਲਿਆ ਹਾਂ, 
 
ਮਾਂ... 
ਤੂੰ ਨਿੱਤ ਫੋਨ ਕਰ 
ਹਾਲ ਪੁੱਛਦੀ ਏਂ ਮੇਰਾ, 
ਕਦੇ ਪੁੱਛਦੀ ਏਂ ਪੁੱਤਾ 
ਰੋਟੀ ਖਾਧੀ ਕੇ ਨਾ, 
ਬਿਨ ਖਾਧਿਆ ਹੀ ਕਦੇ 
ਮੈਂ ਵੀ ਕਹਿ ਦਿੰਦਾ ਆਂ 
ਹਾਂ.. ਮਾਂ.. ਹਾਂ... 
 
ਮਾਂ.....
ਵਿੱਚ ਪ੍ਰਦੇਸੀਂ ਤੁਰ ਗਿਆ ਹਾਂ.. !
 
ਕੰਮ ਤੋਂ ਮੈਂ  ਆਉਂਦਾ ਹਾਂ 
ਜਦੋ ਥੱਕ ਹਾਰਕੇ, 
ਨਾ ਉਹ ਚੁੱਲ੍ਹਾ, ਨਾ ਉਹ ਪੀੜੀ 
ਫਰਿੱਜ ਵਾਲਾ ਖਾਂਦਾ ਹਾਂ 
ਮੈਂ ਮਨ ਮਾਰਕੇ, 
ਦੁੱਧ ਦਾ ਗਿਲਾਸ ਜਦੋਂ 
ਮੰਜੇ ਥੱਲੇ ਟੋਲਦਾ ਹਾਂ 
ਫਿਰ ਚੇਤੇ ਆਉਂਦੀ ਮਾਂ, 
ਮਾਂ.. 
ਵਿੱਚ ਪ੍ਰਦੇਸੀਂ ਤੁਰ ਗਿਆ ਹਾਂ.. !
 
ਮੇਰੀਆਂ ਫੋਟੂਆਂ ਨੂੰ ਦੇਖ 
ਭੈਣ ਹੁੱਬਦੀ ਫਿਰੇ, 
ਕਿੰਨਾ ਸੋਹਣਾ ਵੀਰਾ 
ਫੋਟੋ ਚੁੱਮਦੀ ਫਿਰੇ 
ਫੋਟੋ ਉੱਤੇ ਹੱਥ ਫੇਰ ਤੂੰ ਹੀ ਬੋਲਦੀ 
ਕਿੰਨਾ ਮਾੜਾ ਹੋ ਗਿਆ ਹਾਂ.. 
ਮਾਂ.. 
ਵਿੱਚ ਪ੍ਰਦੇਸੀਂ ਤੁਰ ਗਿਆ  ਹਾਂ... !
 
ਬਾਪੂ ਆਖਦਾ ਲੋਕਾਂ ਨੂੰ 
ਮੁੰਡਾ ਗਿਆ ਬਾਹਰ ਨੂੰ, 
ਕਦੇ ਕੋਠੀ ਨੂੰ ਨਿਹਾਰੇ 
ਕਦੇ ਦੇਖੇ ਕਾਰ ਨੂੰ, 
ਤੈਨੂੰ ਚੈਨ ਨਾ ਆਉਂਦੀ ਮਾਂ 
ਸੁੱਖਾਂ ਸੁੱਖਦੀ ਫਿਰੇ ਥਾਂ ਥਾਂ, 
ਮਾਂ... 
ਵਿੱਚ ਪ੍ਰਦੇਸੀਂ ਤੁਰ ਗਿਆ ਹਾਂ... !
 
ਵਿੱਚ ਪ੍ਰਦੇਸਾਂ ਆਕੇ 
ਭੁੱਲ ਨਾ ਵੇ ਜਾਇਓ, 
ਸੁੱਖਾਂ ਮੰਗਦੀ ਸਦਾ 
ਪਿੱਛੇ ਉਡੀਕਦੀ ਮਾਂ, 
ਪੱਲ ਪੱਲ ਹੈ ਸੋਚਦੀ 
ਕਦੋਂ ਬੋਲੂਗਾ ਬਨੇਰੇ ਕਾਂ.. 
ਮਾਂ... 
ਵਿੱਚ ਪ੍ਰਦੇਸੀਂ ਤੁਰ ਗਿਆ ਹਾਂ.. 
ਨਾ ਤੂੰ ਮੈਨੂੰ ਭੁੱਲੀ 
ਨਾ ਮੈਂ ਹੀ ਭੁੱਲਿਆ ਹਾਂ... 
ਮਾਂ.... 
 
ਦਵਿੰਦਰ  ਝਿੱਕਾ 
8011900960
Have something to say? Post your comment