Poem

ਪਿੰਡ ਰਾਮਪੁਰ ....... ਨੀਤੂ ਰਾਮਪੁਰ

July 20, 2019 03:19 PM
ਨੀਤੂ ਰਾਮਪੁਰ
● ਪਿੰਡ ਰਾਮਪੁਰ ●●
 
ਮੇਰਾ ਪਿੰਡ ਰਾਮਪੁਰ ਬੜਾ ਪਿਆਰਾ
ਜਿੱਥੇ ਬੀਤਿਆ ਬਚਪਨ ਸਾਰਾ..।
ਚੱਲੀ ਹਾਂ ਇਹਦੇ ਨਾਲ ਨਾਲ...
ਇਹ ਤਾਂ ਮੇਰੀ ਅੱਖ ਦਾ ਤਾਰਾਂ...।
 
ਜਦ ਵੀ ਦਿਲ ਕਰੇ ਮੇਰੇ ਪਿੰਡ ਆ ਜਾਣਾ...
ਕੁਝ ਸੁਣਨਾ ਮੇਰੀ ਕੁਝ ਆਪਣੀ ਸੁਣਾ ਜਾਣਾ..
ਲਾਗੇ ਹੀ ਇਕ ਨਹਿਰ ਏ ਵੱਗਦੀ....
ਜਿਸਦਾ ਪਾਣੀ ਠੰਡਾ ਠਾਰਾਂ....
ਮੇਰਾ ਪਿੰਡ ਰਾਮਪੁਰ ਬੜਾ ਪਿਆਰਾ..
ਜਿੱਥੇ ਬੀਤਿਆ ਬਚਪਨ ਸਾਰਾ...।
 
"ਸਾਹਿਤ ਸਭਾ ਪਿੰਡ ਰਾਮਪੁਰ" ਬਣਾਈ..
ਜੋ ਲੇਖਕਾਂ ਲਈ ਸਹਾਈ..
ਬੜੇ ਸੁਲਝੇ ਹੋਏ ਨੇ ਸਾਹਿਤਕਾਰ...
ਜਿੰਨ੍ਹਾਂ ਤੋਂ ਸਿੱਖੀ ਮੈਂ ਸ਼ਬਦਾਂ ਦੀ ਸਾਰ...
ਹਰਫ਼ਾਂ ਦੇ ਮਾਮਲੇ 'ਚ...
ਪੈਂਦੇ ਇਕ ਦੂਜੇ ਤੇ ਭਾਰਾਂ...
ਮੇਰਾ ਪਿੰਡ ਰਾਮਪੁਰ ਬੜਾ ਪਿਆਰਾ...
ਜਿੱਥੇ ਬੀਤਿਆ ਬਚਪਨ ਸਾਰਾ.....।।
 
"ਨੀਤੂ ਰਾਮਪੁਰ"ਆਮ ਜਿਹੀ ਸੀ...
ਖਾਸ ਬਣਾਇਆ ਰਾਮਪੁਰ ਨੇ..
ਡਿੱਗਦੀ ਢਹਿੰਦੀ ਨੂੰ...
ਹਰ ਸਮੇਂ ਉਠਾਇਆ ਰਾਮਪੁਰ ਨੇ..
ਲੋੜ ਪਈ ਜਦ ਵੀ ਦਿੱਤਾ ਸਹਾਰਾ..
ਮੇਰਾ ਪਿੰਡ ਰਾਮਪੁਰ ਬੜਾ ਪਿਆਰਾ....
ਜਿੱਥੇ ਬੀਤਿਆ ਬਚਪਨ ਸਾਰਾ...।
 
ਹਰ ਧਰਮ ਨੂੰ ਮਿਲੇ ਮਾਨਤਾ ਇੱਥੇ...
ਬਣਿਆ ਰਹੇ ਸਤਿਕਾਰ ਇਹੋ ਚਾਹਾਂਗੀ..
ਖੜ੍ਹਾਂਗੀ ਜਦ ਆਪਣੇ ਪੈਰਾਂ ਤੇ...
ਆਪਣਾ ਯੋਗਦਾਨ ਪੂਰਾ ਪਾਵਾਂਗੀ...
ਐਵੇਂ ਲਾਉਂਦੀ ਨਾ ਕੋਈ ਲਾਰਾਂ..
ਮੇਰਾ ਪਿੰਡ ਰਾਮਪੁਰ ਬੜਾ ਪਿਆਰਾ..
ਜਿੱਥੇ ਬੀਤਿਆ ਬਚਪਨ ਸਾਰਾ...।।
 
ਨੀਤੂ ਰਾਮਪੁਰ✍
Have something to say? Post your comment