Poem

'' ਮੇਰੀ ਕਲਮ ''/ਸੁਖਰਾਜ ਸਿੱਧੂ

July 20, 2019 05:18 PM

ਕਲਮ ਨਾਲ ਮਹੁੱਬਤ ਮੇਰੀ,

ਕਦੇ ਨਾਲ ਮੇਰੇ ਲੜਦੀ ਨਾ, 

ਅਖੀਰ ਤੱਕ ਦਿੰਦੀ ਸਾਥ ਮੇਰਾ ਅੱਧਵਿਚਕਾਰ ਛੱਡਦੀ ਨਾ,    
 
ਸੱਚੀ ਪਰੀਤ ਕਲਮ ਨਾਲ ਮੇਰੀ,
ਹਰਪਲ ਦਿੰਦੀ ਸਾਥ ਮੇਰਾ,  
ਲਿਖਦੀ ਏ ਸੱਚ ਸਦਾ ਕਿਸੇ ਕੋਲੋਂ ਵੀ ਡਰਦੀ ਨਾ,, 
 
ਬਿਨ ਮਤਲਬ ਰਹਿੰਦੀ ਨਾਲ ਮੇਰੇ,
ਕਰਦੀ ਸੱਚਾ ਪਿਆਰ ਸਦਾ,
ਅੱਜ ਕੱਲ ਦੇ ਇਨਸਾਨਾਂ ਵਾਂਗੂ ਮਤਲਬ ਖੋਰੀ ਕਰਦੀ ਨਾ,, 
 
    ਮਤਲਬ ਕੱਢ ਕਿ ਛੱਡ ਜਾਣ ਦੀ ਰੀਤ ਬੜੀ ਮਸਹੂਰ ਇੱਥੇ, 
    ਗੁਰਦਿੱਤ ਸੇਖੋਂ ਮਤਲਬ ਕੱਢ ਕਲਮ ਨੂੰ ਛੱਡਜੀ ਨਾ,,       
 
ਰੂਹਾਂ ਵਾਲਾ ਪਿਆਰ ਨੀ ਮਿਲਣੀ ਅੱਜ ਕੱਲ ਦੀ ਦੁਨੀਆਂ ਵਿੱਚ,
ਸੁਖਰਾਜ ਸਿੱਧੂ ਕਿਸੇ ਦੇ ਰਾਹ ਵਿੱਚ ਫੁੱਲ ਲੈ ਖੜਜੀ ਨਾ,, 
 
ਸੁਖਰਾਜ ਸਿੱਧੂ 
9501732888
Have something to say? Post your comment