Monday, October 14, 2019
FOLLOW US ON

News

ਅੰਮ੍ਰਿਤਸਰ ਉਤਰੀ ਸਾਂਝ ਕੇਂਦਰ ਦੇ ਪੁਲਿਸ ਮੁਲਾਜ਼ਮਾਂ ਨੇ ਲਗਾਏ ਪੌਦੇ

July 21, 2019 08:47 PM
ਅੰਮ੍ਰਿਤਸਰ ਉਤਰੀ ਸਾਂਝ ਕੇਂਦਰ ਦੇ ਪੁਲਿਸ ਮੁਲਾਜ਼ਮਾਂ ਨੇ ਲਗਾਏ ਪੌਦੇ
ਅੰਮ੍ਰਿਤਸਰ, 21 ਜੁਲਾਈ (    ਕੁਲਜੀਤ ਸਿੰਘ       )-ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਹਰੇਕ ਪਿੰਡ ਵਿਚ 550-550 ਪੌਦੇ ਲਗਾ ਕੇ ਵਾਤਾਵਰਣ ਸੁਧਾਰ ਮੁਹਿੰਮ ਨਾਲ ਜੋੜ ਦਿੱਤਾ ਗਿਆ ਹੈ। ਪਿੰਡਾਂ ਦੀਆਂ ਪੰਚਾਇਤਾਂ ਅਤੇ ਮੋਹਤਬਰ ਵਿਅਕਤੀ ਮਨਰੇਗਾ ਦੀ ਸਹਾਇਤਾ ਦੇ ਨਾਲ-ਨਾਲ ਸਵੈ ਇੱਛਾ ਨਾਲ ਕਾਰ ਸੇਵਾ ਕਰਕੇ ਪੌਦੇ ਲਗਾ ਰਹੇ ਹਨ, ਜਿਸ ਨਾਲ ਸਾਰੇ ਪੰਜਾਬ ਵਿਚ ਚੌਗਿਰਦੇ ਦੀ ਸਾਂਭ-ਸੰਭਾਲ ਦੀ ਗੱਲ ਤੁਰੀ ਹੈ। ਪੰਜਾਬ ਪੁਲਿਸ ਅੰਮ੍ਰਿਤਸਰ ਸ਼ਹਿਰੀ ਦੇ ਕਮਿਸ਼ਨਰ ਸ੍ਰੀ ਐਸ. ਸ੍ਰੀਵਾਸਤਵਾ ਵੱਲੋਂ ਵੀ ਆਪਣੇ ਮੁਲਾਜ਼ਮਾਂ ਨੂੰ ਵਾਤਾਵਰਣ ਦੀ ਸੰਭਾਲ ਲਈ ਆਪਣੇ ਪੱਧਰ ਉਤੇ ਅੱਗੇ ਆਉਣ ਦਾ ਸੱਦਾ ਦਿੱਤਾ ਗਿਆ ਹੈ, ਜਿਸਦਾ ਚੰਗਾ ਅਸਰ ਵੇਖਣ ਨੂੰ ਮਿਲ ਰਿਹਾ ਹੈ। 
     ਅੱਜ ਕਚਿਹਰੀ ਚੌਕ ਸਥਿਤ ਅੰਮ੍ਰਿਤਸਰ ਉਤਰੀ ਦੇ ਪੁਲਿਸ ਸਾਂਝ ਕੇਂਦਰ ਵਿਚ ਇੰਸਪੈਕਟਰ ਸ੍ਰੀ ਅਨੂਪ ਸੈਣੀ ਦੀ ਅਗਵਾਈ ਹੇਠ ਉਥੇ ਤਾਇਨਾਤ ਕਰਮਚਾਰੀਆਂ ਨੇ ਐਤਵਾਰ ਦੀ ਛੁੱਟੀ ਦਾ ਲਾਹਾ ਲੈਂਦੇ ਆਲੇ-ਦੁਆਲੇ ਦੀ ਸਫਾਈ ਕੀਤੀ ਅਤੇ ਪੌਦੇ ਲਗਾਏ। ਸ੍ਰੀ ਸੈਣੀ ਨੇ ਦੱਸਿਆ ਕਿ ਇਕ ਨਿੱਕੇ ਜਿਹੇ ਸੱਦੇ ਉਤੇ ਸਾਰੇ ਕਰਮਚਾਰੀ ਛੁੱਟੀ ਵਾਲੇ ਦਿਨ ਸਾਦੇ ਕੱਪੜਿਆਂ ਵਿਚ ਸਾਂਝ ਕੇਂਦਰ ਆਏ ਅਤੇ ਆਲੇ-ਦੁਆਲੇ ਲੱਗੇ ਘਾਹ ਨੂੰ ਕੱਟ ਕੇ ਸਾਫ ਕੀਤਾ ਤੇ ਟੋਏ ਪੁੱਟ ਕੇ ਸੜਕ ਦੇ ਕਿਨਾਰੇ ਪੌਦੇ ਲਗਾਏ। ਉਨਾਂ ਦੱਸਿਆ ਕਿ ਸਾਰੇ ਕਰਮਚਾਰੀਆਂ ਨੇ ਇਹ ਪ੍ਰਣ ਵੀ ਲਿਆ ਕਿ ਉਹ ਲਗਾਏ ਗਏ ਬੂਟਿਆਂ ਦੀ ਸੇਵਾ-ਸੰਭਾਲ ਵੀ ਕਰਨਗੇ, ਤਾਂ ਜੋ ਇਹ ਪੌਦੇ ਵੱਡੇ ਰੁੱਖ ਬਣਕੇ ਚੌਗਿਰਦੇ  ਨੂੰ ਸ਼ੁੱਧ ਹਵਾ ਤੇ ਰਾਹਗੀਰਾਂ  ਨੂੰ ਠੰਡੀ ਛਾਂ ਦੇ ਸਕਣ। ਉਨਾਂ ਦੱਸਿਆ ਕਿ ਏ. ਐਸ. ਆਈ ਹਰਚੰਦ ਸਿੰਘ ਨੇ ਆਏ ਇੰਨਾਂ ਕਰਮਚਾਰੀਆਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਸਾਂਝ ਕੇਂਦਰ ਦੀ ਤਰਾਂ ਉਹ ਸਾਰੇ ਕਰਮਚਾਰੀ ਆਪਣੇ ਘਰਾਂ ਤੇ ਨੇੜੇ ਵੀ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਕੰਮ ਕਰਨਗੇ। 
Have something to say? Post your comment

More News News

ਗਲਾਸਗੋ 'ਚ ਹੋਈ ਵਿਸ਼ਵ ਪਾਈਪ ਬੈਂਡ ਚੈਂਪੀਅਨਸ਼ਿਪ 2019 'ਚ ਮਲੇਸ਼ੀਆ ਦੇ ਸ੍ਰੀ ਦਸ਼ਮੇਸ਼ ਬੈਂਡ ਨੇ ਕੀਤੀ ਫ਼ਤਿਹ ਇੰਗਲੈਂਡ 'ਚ ਗੱਡੀ ਚਲਾਉਂਦੇ ਸਮੇਂ ਰਵੱਈਆ ਗ਼ਲਤ ਹੈ ਤਾਂ ਹੋ ਸਕਦੈ 1000 ਪੌਂਡ ਜ਼ੁਰਮਾਨਾ ਲੰਡਨ 'ਚ “ਸ਼ੁੱਧ ਕੋਕੀਨ“ ਦੀ ਖਪਤ ਸੁਣ ਕੇ ਉੱਡ ਜਾਣਗੇ ਹੋਸ਼ ਚੋਰੀਆਂ ਕਰਨ ਦੇ ਦੋਸ਼ ਹੇਠ ਚੋਰ ਗਰੋਹ ਦੇ 3 ਮੈਂਬਰ ਗ੍ਰਿਫ਼ਤਾਰ , 4 ਦੀ ਭਾਲ ਜਾਰੀ ਸਿੱਖਿਆ ਪ੍ਰੋਵਾਈਡਰਾਂ ਵੱਲੋਂ ਹੁਕਮਰਾਨ ਧਿਰ ਖ਼ਿਲਾਫ਼ ਲੜਾਈ ਵਿੱਢਣ ਦਾ ਫੈਂਸਲਾਂ CBSE Football Cluster Eighteen started at Guru Tegh Bahadur School Khankot. ਦੇਸ਼ ਨੂੰ ਆਰਥਿਕ ਤਬਾਹੀ ਵੱਲ ਲੈ ਕੇ ਜਾਣ ਲਈ ਮੋਦੀ ਸਰਕਾਰ ਪੂਰੀ ਤਰ੍ਹਾਂ ਜਿੰਮੇਵਾਰ:— ਚੋਹਾਨ/ਸਮਾਉ ਹਿੰਦੋਸਤਾਨੀ ਵੀਜੇ ਮੇਰੀ ਜੁੱਤੀ ਸਮਾਨ, ਖਾਲਿਸਤਾਨ ਦਾ ਸੰਘਰਸ਼ ਸਹੀਦਾਂ ਦੀਆਂ ਕੁਰਬਾਨੀਆਂ ਤੇ ਸਥਾਪਤ ਹੈ- ਲਵਸ਼ਿੰਦਰ ਸਿੰਘ ਡੱਲੇਵਾਲ Lack of millions imposed by distributing fake checks: Darshan Singh 9ਵੀਂ ਦੋ ਰੋਜ਼ਾ ਪੈਰਾ ਬੋਸ਼ੀਆ ਟ੍ਰੇਨਿੰਗ ਵਰਕਸ਼ਾਪ ਸੋਲਨ ਵਿਖੇ ਕਰਵਾਈ
-
-
-