News

ਸਰਕਾਰੀ ਸੈਕੰਡਰੀ ਸਕੂਲ ਝੁਨੀਰ ਵਿਖੇ ਕਰਵਾਏ ਬਲਾਕ ਵਿੱਦਿਅਕ ਮੁਕਾਬਲੇ , ਬੱਚਿਆਂ ਨੂੰ ਕੀਤਾ ਸਨਮਾਨਿਤ

July 21, 2019 08:50 PM

ਸਰਕਾਰੀ ਸੈਕੰਡਰੀ ਸਕੂਲ ਝੁਨੀਰ ਵਿਖੇ ਕਰਵਾਏ ਬਲਾਕ ਵਿੱਦਿਅਕ ਮੁਕਾਬਲੇ , ਬੱਚਿਆਂ ਨੂੰ ਕੀਤਾ ਸਨਮਾਨਿਤ 

ਮਾਨਸਾ ( ਤਰਸੇਮ ਸਿੰਘ ਫਰੰਡ ) ਜਿਲ੍ਹਾ ਸਿੱਖਿਆ ਅਫਸਰ ਸੈ.ਸਿ. ਮਾਨਸਾ ਜੀ ਆਦੇਸ਼ਾਂ ਮੁਤਾਬਕ ਬਲਾਕ ਝੁਨੀਰ ਦੇ ਵੱਖ—ਵੱਖ ਸਕੂਲਾਂ ਦੇ ਬੱਚਿਆਂ ਦੇ ਵਿੱਦਿਅਕ ਤੇ ਕਲਾ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ ਸ੍ਰੀ ਵਿਆਸ ਦੇਵ ਸਿੰਘ ਜੀ ਦੀ ਰਹਿਨੁਮਾਈ ਹੇਠ ਮੈਡਮ ਕਰਮਜੀਤ ਕੌਰ ਪੰਜਾਬੀ ਅਧਿਆਪਕਾ ਦੁਆਰਾ ਇੰਨ੍ਹਾਂ ਵਿੱਦਿਅਕ ਮੁਕਾਬਲਿਆਂ ਦਾ ਸੰਚਾਲਨ ਕੀਤਾ ਗਿਆ। ਵਿਦਿਆਰਥੀਆਂ ਦੇ ਛੇਵੀਂ ਤੋਂ ਅੱਠਵੀਂ ਜੂਨੀਅਰ ਗੁਰੱਪ ਅਤੇ ਨੌਵੀਂ ਤੋਂ ਬਾਰਵੀਂ ਕਲਾਸ ਸੀਨੀਅਰ ਗਰੁੱਪ ਵਿੱਚ ਵਿਦਿਆਰਥੀਆਂ ਦੇ ਨਤੀਜੇ ਹੇਠ ਇਸ ਪ੍ਰਕਾਰ ਹਨ।ਗਿੱਧੇ ਮੁਕਾਬਲੇ ਵਿੱਚ ਝੁਨੀਰ ਸੈਕੰਡਰੀ ਸਕੂਲ ਫਸਟ ਅਤੇ ਭੰਮੇ ਕਲਾਂ ਸੈਕਿੰਡ ਰਹੇ। ਸੋਲੋ ਡਾਂਸ ਜੂਨੀਅਰ ਮਨਪ੍ਰੀਤ ਕੌਰ ਕੋਟ ਧਰਮੂ ਫਸਟ ਅਤੇ ਸੰਦੀਪ ਕੋਰ ਭੰਮੇ ਕਲਾਂ ਸੈਕਿੰਡ ਰਹੀਆਂ। ਸੁੰਦਰ ਲਿਖਾਈ ਜੂਨੀਅਰ ਗਰੁੱਪ ਵਿੱਚ ਮਹਿਕਦੀਪ ਕੌਰ ਕੋਟ ਧਰਮੂ ਫਸਟ ਅਤੇ ਰਾਜਵਿੰਦਰ ਕੌਰ ਸਰਕਾਰੀ ਸੈ.ਸ. ਝੁਨੀਰ ਸੈਕਿੰਡ ਰਹੀਆਂ।ਸੁੰਦਰ ਲਿਖਾਈ ਸੀਨੀਅਰ ਗਰੁੱਪ ਵਿੱਚ ਸਿਮਰਨਜੋਤ ਕੌਰ ਫਸਟ ਅਤੇ ਸ਼ਮਿੰਦਰ ਕੌਰ ਸਰਕਾਰੀ ਸੈਕੰ. ਸਕੂਲ ਝੁਨੀਰ ਸੈਕਿੰਡ ਰਹੀਆਂ।ਭਾਸ਼ਣ ਮੁਕਾਬਲਾ ਵਿੱਚ ਇਮਰਨਜੀਤ ਕੌਰ ਕੋਟ ਧਰਮੂ ਫਸਟ ਅਤੇ ਸੁਖਵੀਰ ਕੌਰ ਭੰਮੇ ਕਲਾਂ ਸੈਕਿੰਡ ਰਹੀਆਂ। ਗਿੱਧੇ ਵਿੱਚ ਹਰਪ੍ਰੀਤ ਕੌਰ ਦੀ ਟੀਮ ਫਸਟ ਸ਼ਬਦ ਗਾਇਨ ਵਿੱਚ ਜਗਜੀਤ ਸਿੰਘ ਤੇ ਸਾਥੀ ਸ.ਸ.ਸਕੂਲ ਝੁਨੀਰ, ਕਵਿਤਾ ਉਚਾਰਨ ਵਿੱਚ ਵੀ ਝੁਨੀਰ ਸਕੂਲ ਦੀ ਝੰਡੀ ਰਹੀ।ਕਵੀਸ਼ਰੀ ਸਕੂਲ ਵਿੱਚ ਵੀ ਝੁਨੀਰ ਸਕੂਲ ਦੇ ਜਸਪ੍ਰੀਤ ਸਿੰਘ ਤੇੇ ਸਾਥੀ ਫਸਟ ਰਹੇ।ਇਸ ਪ੍ਰੋਗਰਾਜ ਦੇ ਮੁੱਖ ਸੰਚਾਲਕ ਮੈਡਮ ਕਰਮਜੀਤ ਕੌਰ ਪੰਜਾਬੀ ਮਿਸਟ੍ਰੈਸ ਝੁਨੀਰ ਦੁਆਰਾ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ ਗਈ। ਇਹਨਾਂ ਤੋਂ ਇਲਾਵਾ ਮੈਡਮ ਕੁਲਵੀਰ ਕੌਰ, ਮੈਡਮ ਰਮਨਜੀਤ ਕੌਰ, ਮੈਡਮ ਗੁਰਪਾਲ ਕੌਰ, ਮੈਡਮ ਕੁਲਵਿੰਦਰ ਕੌਰ ਦੁਆਰਾ ਵੱਖ—ਵੱਖ ਮੁਕਾਬਲਿਆਂ ਦੀ ਜੱਜਮੈਂਟ ਦੀ ਭੂਮਿਕਾ ਨਿਭਾਈ। ਪ੍ਰਿੰਸੀਪਲ ਸ੍ਰੀ ਵਿਆਸ ਨਦ ਸਿੰਘ ਦੁਆਰਾ ਬੱਚਿਆਂ ਨੂੰ ਇਨਾਮ ਵੰਡ ਕੇ ਹੋਂਸਲਾ ਅਫਜਾਈ ਕੀਤੀ ਗਈ।

Have something to say? Post your comment

More News News

The sarpanch and people of village Dharar nabbed two thieves who carried out the incidents of theft, 1 absconding. ਹੜ ਪੀੜਤਾਂ ਦੀ ਮੱਦਦ ਲਈ ਸ਼੍ਰੋਮਣੀ ਕਮੇਟੀ ਹਮੇਸ਼ਾਂ ਤਿਆਰ-:ਕੁਲਵਿੰਦਰ ਸਿੰਘ ਰਮਦਾਸ। ਹੈਰੀ ਮਰਦਾਨਪੁਰ ਦੇ ਪਲੇਠੇ ਗੀਤ 'ਬਾਪੂ ਦਾ ਵੱਡਾ ਸਾਬ' ਨੂੰ ਦਰਸ਼ਕਾਂ ਦਾ ਮਿਲਿਆ ਵੱਡਾ ਹੁੰਗਾਰਾ - ਸੋਨੀ ਧੀਮਾਨ St. Soldier Elite Convent School Jandiala Guru won in the sports matches. ਮੱਖਣ ਸਰਮਾ ਬਣੇ ਇੰਪਰੂਪਮੈਟ ਟਰੱਸਟ ਬਰਨਾਲਾ ਦੇ ਚੈਅਰਮੈਨ ਹਾਲੈਂਡ ਵਸਦੇ ਰਵੀਦਾਸੀਆ ਭਾਈਚਾਰੇ ਵੱਲੋਂ ਭਾਰਤੀ ਅੰਬੈਸੀ ਦੇ ਕਾਊਂਸਲਰ ਸ੍ਰੀ ਮਨੋਹਰ ਗੰਗੇਸ ਨੂੰ ਦਿੱਤਾ ਮੰਗ-ਪੱਤਰ ਫਰਜ਼ੀ ਬੀਮਾ ਪਾਲਿਸੀਆਂ ਦੇ ਨਾਮ 'ਤੇ ਠੱਗੀ ਮਾਰਨ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ਼ ਐਸ ਐਸ ਪੀ ਦਿਹਾਤੀ ਨੇ ਪੁਲਿਸ ਮੁਲਾਜ਼ਮਾਂ ਦਾ ਅਕਸ ਸੁਧਾਰਨ ਅਤੇ ਵੈਲਫ਼ੇਅਰ ਸਬੰਧੀ ਕੋਰਸ ਕਰਵਾਇਆ ਸ਼ੁਰੂ । SSP Rural started training and improving welfare of police personnel. ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਸਿਹਰਾ ਲੈਣ ਦੀ ਦੌੜ/ ਉਜਾਗਰ ਸਿੰਘ
-
-
-