Poem

ਬਰਬਾਦੀ ਦੀ ਧੂੰਈ/ਗੁਰਪਿੰਦਰ ਆਦਿਵਾਲ

July 21, 2019 08:57 PM

ਬਰਬਾਦੀ ਦੀ ਧੂੰਈ
ਪੰਜਾਬ ਚ ਬਲ ਰਹੀ ਕੈਸੀ ਧੂਣੀ ਆ,
ਹਰ ਪਾਸੇ ਹੀ ਬਰਬਾਦੀ ਹੋੲੀ ਪਈ ਆ,
ਹਰ ਪਾਸੇ ਹੀ ਰੋਣ ਪੱਲੇ ਪਿਆ ।
ਕਿਸੇ ਦਾ ਪੁੱਤ ਨਸ਼ਿਆਂ ਚ ਲੱਗਿਆ,
ਤੇ ਕਿਸੇ ਦਾ ਪਿਉ ਮਰਿਆ ਐ,
ਮਿਲ ਨਹੀਂ ਰਹੀ ਕਿਸਾਨਾਂ ਨੂੰ ਬੀਜ ਤੇ ਰੇਹ,
ਇਸੇ ਲਈ ਤਾਂ ਕਿਸਾਨਾਂ ਦੇ ਗਲ੍ਹ ਵਿਚ ਰੱਸੇ ਗੲੇ ਪੈ ,
ਬਸ ਸਾਰੇ ਪਾਸੇ ਰੋਣ ਪੱਲੇ ਪਿਆ ਐ,
ਕਿਸੇ ਦਾ ਧੀ- ਪੁੱਤ ਨਾ ਖ਼ਰਾਬ ਕਰ ਗਿਆ,
ਕਿਸੇ ਦਾ ਬੁਢਾਪਾ ਰੁਲ ਗਿਆ ,
ਬਸ ਹੁਣ ਨਾ ਬਨੇਰੇ ਤੇ ਕਾਂ ਬੋਲਦਾ,
ਬਸ ਸਾਰਿਆਂ ਦੇ ਪੱਲੇ ਰੋਣ ਪੈ ਗਿਆ,
ਇਹ ਕੈਸੀ ਧੂੰਈ ਪਾਈ ਆ,
ਸਾਰਿਆਂ ਨੂੰ ਜਾਂਦੀ ਰਵਾਈ ਆ,
ਦਿਨੋਂ ਦਿਨ ਵੱਧ ਰਹੀ ਮਹਿੰਗਾਈ ਆ,
ਅੱਜ ਕੱਲ ਤਾਂ ਸ਼ਾਹੂਕਾਰ  ਵੀ ਕਰਜ਼ਾਈ ਆ,
ਬਸ ਇਹ ਕੈਸੀ ਧੂਣੀ ਪਾਈ ਆ,
ਸਾਰਿਆਂ ਨੂੰ ਜਾਂਦੀ ਰਵਾਈ ਆ,
ਹਰ ਪਾਸੇ ਹੀ ਬਰਬਾਦੀ ਹੋਈ ਪਈ ਆ,,,,,,,,

ਗੁਰਪਿੰਦਰ ਆਦਿਵਾਲ ਸ਼ੇਖਪੁਰਾ

Have something to say? Post your comment