Article

ਜੀਵਨੀ ਭਾਈ ਦਲਜੀਤ ਸਿੰਘ ( ਭਾਈ ਰਾਏ ਸਿੰਘ)ਕਾਮਾਗਾਟਾਮਾਰੂ ਸਹਿ- ਨਾਇਕ

July 21, 2019 09:05 PM
ਜੀਵਨੀ ਭਾਈ ਦਲਜੀਤ ਸਿੰਘ ( ਭਾਈ ਰਾਏ ਸਿੰਘ)ਕਾਮਾਗਾਟਾਮਾਰੂ ਸਹਿ- ਨਾਇਕ
 
 ਕਾਮਾਗਾਟਾਮਾਰੂ ਦਾ ਸਹਿ ਨਾਇਕ ਭਾਈ ਦਲਜੀਤ ਸਿੰਘ (ਭਾਈ ਰਾਏ ਸਿੰਘ ) ਦੀ  ਪੁਸਤਕ  4 ਭਾਗਾਂ ਵਿੱਚ ਹੈ ।
 
ਪਹਿਲੇ ਭਾਗ   ਵਿੱਚ 
 ਜਨਮ ਤੋਂ ਜਵਾਨੀ ਤੱਕ, ਖਾਲਸਾ ਸਕੂਲ ਅੰਮ੍ਰਿਤਸਰ ਵਿੱਚ ਦਾਖਲਾ ਅਤੇ ਭਾਈ ਤਖਤ ਸਿੰਘ ਫਿਰੋਜ਼ਪੁਰ ਦੀ ਸੰਗਤ ਵਿੱਚ ।
 
ਦੂਸਰੇ ਭਾਗ  ਵਿੱਚ 
 ਸਾਕਾ ਕਾਮਾਗਾਟਾਮਾਰੂ , ਦਿੱਲ ਦਿਮਾਗ ਮਜਬੂਤ ਰੱਖੋ, ਜਵਾਬੀ ਪ੍ਸਤਾਵ ਆਇਆ, ਬਜਬਜ ਘਾਟ ਦਾ ਸਾਕਾ 
ਅਤੇ ਸੱਤ ਸਾਲਾ ਗੁਪਤਵਾਸ ਦਲਜੀਤ ਸਿੰਘ ਤੋਂ ਰਾਏ ਸਿੰਘ ,ਸੈਂਟਰਲ ਸਿੱਖ ਲੀਗ ਦੀ ਮੈਂਬਰਸ਼ਿਪ ਅਤੇ ਅਤੇ ਜਨਤਕ ਜੀਵਨ ਦਾ ਆਰੰਭ ਬਾਬਾ ਗੁਰਦਿੱਤ ਸਿੰਘ ਜੀ ਦੀ 
ਗ੍ਰਿਫ਼ਤਾਰੀ ।
 
ਤੀਸਰੇ ਭਾਗ  ਵਿੱਚ 
 
ਗੁਰਦੁਆਰਾ ਸੁਧਾਰ ਲਹਿਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, 
ਗੁਰਦੁਆਰਾ ਸ਼੍ਰੀ ਮੁਕਤਸਰ ਸਾਹਿਬ ਦਾ ਪੰਥਕ ਦਾ ਪ੍ਰਬੰਧ ਅਤੇ ਸ.ਰਾਏ ਸਿੰਘ ਦੀ
ਪਹਿਲੇ ਮੈਨੇਜਰ ਵਜੋਂ ਨਿਯੁਕਤੀ, ਗੂਰ ਕੇ ਬਾਗ ਦਾ ਮੋਰਚਾ ਅਤੇ ਸ.ਰਾਏ ਸਿੰਘ ਦੀ ਗ੍ਰਿਫ਼ਤਾਰੀ,  ਜ਼ੁਲਮੀ ਕਥਾ ਪੁਸਤਕ ਦਾ ਪ੍ਰਕਾਸ਼ਨ, ਜੈਤੋ ਦਾ ਮੋਰਚਾ ਅਤੇ ਅਕਾਲੀ ਆਗੂ ਸਾਜਿਸ਼ ਕੇਸ, ਨਾਭਾ ਜੇਲ੍ਹ ਦੀਆਂ ਸਖ਼ਤੀਆ ।
 
 
ਚੌਥੇ ਭਾਗ ਵਿੱਚ 
 
ਰਿਹਾਈ ਤੋਂ ਮਗਰੋਂ, ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਬਣਨਾ, 
ਦੇਸ਼ ਦਰਦੀ ਅਖ਼ਬਾਰ ਸ਼ੁਰੂ ਕਰਨਾ ,ਪਿੰਡ ਵਿੱਚ ਕੰਨਿਆ ਵਿਦਿਆਲਿਆ ਹੋਰ
ਸਰਗਰਮੀਆਂ, ਸ. ਸੇਵਾ ਸਿੰਘ ਠੀਕਰੀਵਾਲਾ ਦੀ ਰਿਹਾਈ ਦੇ ਜਤਨ, 
 ਵਿਆਹ ਅਤੇ ਪਰਿਵਾਰਕ ਜੀਵਨ ,ਅਕਾਲ ਚਲਾਣਾ ਅਕਾਲੀ ਆਗੂ ਸਾਜਿਸ਼ ਕੇਸ ਵਿੱਚ ਸ.ਰਾਏ ਸਿੰਘ ਦਾ ਲਿਖਤੀ ਬਿਆਨ ,ਕਾਮਾਗਾਟਾਮਾਰੂ ਜ਼ਹਾਜ਼ ਦੇ ਯਾਤਰੀਆਂ ਦੀ ਸੂਚੀ, ਕਾਮਾਗਾਟਾ ਮਾਰੂ ਦੇ ਯਾਤਰੀਆਂ ਨਾਲ ਹੋਈ ਬੇਇਨਸਾਫੀ ਲਈ ਮੁਆਫ਼ੀ ,
ਸਹਾਇਕ ਪੁਸਤਕਾਂ ਦੀ ਸੂਚੀ ।
ਕਾਮਾਗਾਟਾਮਾਰੂ ਦੇ ਯਾਤਰੀਆਂ ਨੂੰ ਆਜ਼ਾਦੀ ਸੰਗਰਾਮੀਆਂ ਦਾ ਦਰਜਾ ਦਿਵਾਉਣ ਲਈ ਪ੍ਰੋਫੈਸਰ ਮਲਵਿੰਦਰਜੀਤ ਸਿੰਘ ਵੜੈਚ ਵਲੋਂ ਦਾਇਰ  ਜਨ ਹਿਤ ਪਟੀਸ਼ਨ ਦਾ ਫੈਸਲਾ । 
 
ਗੁਰਲਾਲ ਸਿੰਘ ਬਰਾੜ ਨੇ ਕਾਮਾਗਾਟਾ ਮਾਰੂ ਦੇ ਸਹਿ ਨਾਇਕ ਭਾਈ ਦਲਜੀਤ ਸਿੰਘ ਦੇ ਇਤਿਹਾਸਕ ਦਸਤਾਵੇਜ਼ ਪਾਠਕਾਂ ਦੇ ਰੂਬਰੂ ਕੀਤਾ ਹੈ ਆਪਣੀ ਇਸ ਵਡਮੁੱਲੀ ਕਿਰਤ ਦੇ ਰੂਪ ਵਿੱਚ ਕੀਤੀ ਗਈ ਹੈ ਇਤਿਹਾਸਕ ਸੇਵਾ ਲਈ ਉਹ ਵਧਾਈ ਦੇ ਹੱਕਦਾਰ ਹਨ |
 
ਇਤਿਹਾਸ ਨੂੰ ਲਿਖਣਾ ਅਤੇ ਇਸ ਨਾਲ ਜੁੜੀਆਂ ਘਟਨਾਵਾਂ ਦੀ ਪੜਚੋਲ ਕਰਨੀ ਬੜਾ ਕਠਿਨ ਕੰਮ ਹੈ ਜਦ ਕੋਈ ਘਟਨਾ ਵਾਪਰਦੀ ਹੈ ਸਾਡੇ ਤੱਕ ਪਹੁੰਚਦਿਆਂ ਬਹੁਤ  ਸਮਾਂ ਲੰਘ ਜਾਂਦਾ ਹੈ ।ਜਿਨ੍ਹਾਂ ਸਾਧਨਾਂ ਅਤੇ ਮਾਧਿਅਮਾਂ ਰਾਹੀਂ ਇਹ ਸਾਡੇ ਤੱਕ ਪੁੱਜੇਗੀ ,ਉਨ੍ਹਾਂ ਮਾਧਿਅਮਾਂ ਦਾ ਰੰਗ ਉਸ ਉੱਤੇ ਚੜ੍ਹ ਚੁੱਕਾ ਹੋਵੇਗਾ ।ਹੱਥਲੀ ਕਿਤਾਬ ਇਸ ਸੰਦਰਭ ਚ ਪਾਠਕਾਂ ਨੂੰ ਕਈ ਅਹਿਮ ਜਾਣਕਾਰੀਆਂ ਪ੍ਰਧਾਨ ਕਰੇਗੀ ਗੁਰਲਾਲ ਸਿੰਘ ਬਰਾੜ ਉਹਨਾਂ ਲੋਕਾਂ ਵਿਚੋਂ ਹਨ,ਜੋ ਇਤਿਹਾਸਕ ਘਟਨਾਵਾਂ ਦੇ ਤੱਥਾਂ  ਇਨੰ- ਬਿੰਨ ਪੇਸ਼ ਕਰਨ ਚ ਵਿਸ਼ਵਾਸ ਰੱਖਦੇ ਹਨ ।
 
ਭਾਈ ਦਲਜੀਤ ਸਿੰਘ ਦੇ ਪਿੰਡ ਕਾਉਣੀ ਚ ਜਨਮਿਆ ਗੁਰਲਾਲ ਸਿੰਘ ਬਰਾੜ ਇਤਿਹਾਸ ਅਤੇ ਪੰਜਾਬੀ ਗ੍ਰੈਜੂਏਟ ਹੈ ਧਾਰਮਿਕ ਸਾਹਿਤ ਦੇ ਨਾਲ ਨਾਲ ਸਮਾਜਿਕ ਸਰੋਕਾਰਾਂ ਤੇ ਕਵਿਤਾ ਅਤੇ ਗਜ਼ਲ ਲਿਖਦੇ ਹਨ, ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਲਈ ਪੂਰੀ ਤਨਦੇਹੀ ਨਾਲ ਕਾਰਜਸ਼ੀਲ ਹਨ ,ਕੇਂਦਰ ਸਰਕਾਰ ਦੇ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਅਧੀਨ ਜਵਾਹਰ ਨਵੋਦਿਆ ਵਿਦਿਆਲਿਆ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪੰਜਾਬੀ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਹੇ ਹਨ ਗੁਰਲਾਲ ਸਿੰਘ ਬਰਾੜ ਨੇ ਪੁਸਤਕ ‘ਕਾਮਾਗਾਟਾ ਮਾਰੂ ਦਾ ਸਹਿ-ਨਾਇਕ ਭਾਈ ਦਲਜੀਤ ਸਿੰਘ (ਭਾਈ ਰਾਏ ਸਿੰਘ)’ (ਕੀਮਤ: 395 ਰੁਪਏ, ਲੋਕਗੀਤ ਪ੍ਰਕਾਸ਼ਨ ਮੁਹਾਲੀ) ਲਿਖ ਕੇ ਇਸ ਘਾਟ ਨੂੰ ਪੂਰਾ ਕਰਨ ਦਾ ਸ਼ਲਾਘਾਯੋਗ ਯਤਨ ਕੀਤਾ ਹੈ।
 
ਅਰਵਿੰਦਰ ਕੌਰ ਸੰਧੂ 
ਸਿਰਸਾ ਹਰਿਆਣਾ
Have something to say? Post your comment

More Article News

ਗਿਆਨ ਦਾ ਸਾਗਰ ਹਨ ਅਧਿਆਪਕ ,ਵਿਦਿਆਰਥੀ ਦਾ ਰਾਹ ਦਸੇਰਾ ਹੁੰਦਾ ਹੈ ਅਧਿਆਪਕ /ਸੰਦੀਪ ਕੰਬੋਜ 'ਮਿੱਟੀ ਵਿਰਾਸਤ ਬੱਬਰਾਂ ਦੀ' ਪੇਸ਼ ਕਰੇਗੀ ਦਲੇਰ ਬੱਬਰਾਂ ਦੀ ਅਣਕਹੀ ਕਹਾਣੀ, ਅੱਜ ਹੋਵੇਗੀ ਰਿਲੀਜ਼ ਲੋਕ ਸਭਾ ਦੀਆਂ 8 ਸੀਟਾਂ ਜਿੱਤਕੇ ਪੰਜਾਬ ਪ੍ਰਦੇਸ਼ ਕਾਂਗਰਸ ਕੁੰਭਕਰਨੀ ਨੀਂਦ ਸੌਂ ਗਈ/ ਉਜਾਗਰ ਸਿੰਘ ਗਾਇਕ ਕਿੰਗ ਕਮਲਜੀਤ ਦਾ ਗੀਤ "ਚੰਗੀਆਂ ਲਿਖਤਾਂ" ਹੋਵੇਗਾ ਸਮਾਜ ਲਈ ਪ੍ਰੇਰਨਾ ਸਰੋਤ ਹੜ੍ਹਾਂ ਦੀ ਸਥਿਤੀ,ਪ੍ਰਬੰਧ ਅਤੇ ਸਹੂਲਤਾਂ ਲਈ ਮੱਦਦ/ਸਤਨਾਮ ਸਿੰਘ ਮੱਟੂ ਪੰਜਾਬ ਦੀ ਪਿੱਠ ਭੂਮੀ ਨਾਲ ਜੁੜੀ ਫ਼ਿਲਮ 'ਜੱਦੀ ਸਰਦਾਰ'/ਹਰਜਿੰਦਰ ਿਸੰਘ ਜਵੰਦਾ ਮਾਂ ਗੁਜਰੀ/ਗੁਰਚਰਨ ਸੀੰਘ ਜਿਉਣ ਵਾਲਾ ਵਿਰੋਧ ਨਹੀ ਸਹਿਯੋਗ ਕਰੋ/ ਜਸਪ੍ਰੀਤ ਕੌਰ ਸੰਘਾ ਚਿੱਠੀਏ ਨੀ ਚਿੱਠੀਏ/ ਜਸਪ੍ਰੀਤ ਕੌਰ ਸੰਘਾ ਗਾਇਕਾਂ ਜਸਪ੍ਰੀਤ ਜੱਸੀ ਦਾ ਖੂਬਸੂਰਤ ਗੀਤ "ਸਿਰਾ" ਨੂੰ ਮਿਲ ਰਿਹਾ ਲੋਕਾਂ ਦਾ ਰੱਜਵਾ ਪਿਆਰ /ਛਿੰਦਾ ਧਾਲੀਵਾਲ
-
-
-