Article

ਕਿਸਾਨਾਂ ਪਿੱਛੋਂ ਹੁਣ ਸਰਕਾਰ ਦੇ ਸਤਾਏ ਬੇਰੁਜਗਾਰ ਖੁਦਕੁਸੀਆਂ ਲਈ ਮਜਬੂਰ.. ਮੱਖਣ ਸ਼ੇਰੋਂ ਵਾਲਾ

July 23, 2019 09:51 PM
ਜਨਤਾਂ ਦੀ ਦੇਖ ਰੇਖ ਮੁਲਕ ਦੀ ਖੁਸਹਾਲੀ ਲਈ ਸਰਕਾਰਾਂ ਜਿੰਮੇਵਾਰ ਹੁੰਦੀਆਂ ਹਨ।ਓਹਨਾਂ ਦਾ ਦੁੱਖ ਦਰਦ ਸੁਣਨਾ ਵਿਕਾਸ ਕਰਨਾ ਸਰਕਾਰ ਦਾ ਮੁੱਖ ਫਰਜ ਹੈ।ਮੈਂ ਕਿਵੇਂ ਕਹਿ ਦਿਆਂ ਕਿ ਮੇਰਾ ਭਾਰਤ ਮਹਾਨ ਹੈ।ਇਸ ਦਾ ਪੰਜਾਬ ਸੂਬਾ ਬਹੁਤ ਅਮੀਰ ਹੈ।ਇੱਥੇ ਵਿਕਾਸ ਨਾਂ ਦੀ ਚੀਜ਼ ਵੀ ਰੜਕ ਨਹੀਂ ਰਹੀ।ਸਰਕਾਰਾਂ ਆਓਂਦੀਆਂ ਨੇ ਆਪ ਨਜਾਰੇ ਲੈ ਕੇ ਤੁਰ ਜਾਂਦੀਆਂ ਹਨ। ਆਪਣਾ ਜਰੂਰ ਕੁੱਝ ਬਣਾ ਜਾਂਦੀਆਂ ਹਨ।ਪਰ ਆਮ ਲੋਕਾਂ ਦਾ ਕੱਖ ਨਹੀਂ ਕਰਦੀਆਂ।ਘਰ ਘਰ ਨੋਕਰੀ ਦਾ ਵਾਅਦਾ ਕਰਨ ਵਾਲੀਆਂ ਸਰਕਾਰਾਂ ਨੇ ਸਰੇਆਮ ਹੀ ਬੇਰੁਜ਼ਗਾਰਾਂ ਦੇ ਨਾਲ ਮਜਾਕ ਅਤੇ ਧੋਖਾ ਕੀਤਾ ਹੈ।ਮਹਿੰਗੀਆਂ ਤੇ ਪੰਡ ਡਿਗਰੀਆਂ ਦੀ ਚੁੱਕ ਬੇਰੁਜ਼ਗਾਰ ਦਰ ਦਰ ਭਟਕਦੇ ਫਿਰਦੇ ਹਨ।ਓਹਨਾਂ ਨੂੰ ਬਿਨ ਡਾਂਗਾ ਦੇ ਕੁੱਝ ਵੀ ਪ੍ਰਾਪਤ ਨਹੀਂ ਹੁੰਦਾ।ਓਹਨਾਂ ਨੂੰ ਬਣਦਾ ਹੱਕ ਨਹੀਂ ਮਿਲਦਾ।ਮੇਰਾ ਸੂਬਾ ਤਰਸਯੋਗ ਹਾਲਾਤਾਂ ਚੋਂ ਗੁਜਰ ਰਿਹਾ ਹੈ।ਹੱਦੋਂ ਵੱਧ ਗਰੀਬੀ ਨਸ਼ਾ ਸਰੇਆਮ ਚੱਲ ਰਿਹਾ ਹੈ।ਅਸੀਂ ਅੱਜ ਤੱਕ ਵੇਖਦੇ ਆਏ ਹਾਂ ਕਿ ਕਰਜ਼ਈ ਕਿਸਾਨ ਖੁਦਕੁਸੀਆਂ ਕਰਦੇ ਸਨ।ਪਰ ਇੱਕ ਹੋਰ ਗੱਲ ਜੋ ਬਹੁਤ ਹੀ ਦੁੱਖਦਾਇਕ ਖ਼ਬਰ ਹੈ ਕਿ ਸਾਡੇ ਸਿਸਟਮ ਦੇ ਸਤਾਏ ਬੇਰੁਜ਼ਗਾਰ ਆਤਮਹੱਤਿਆ ਕਰਨ ਲਈ ਮਜਬੂਰ ਕਰ ਦਿੱਤੇ ਹਨ।ਮੇਰੇ ਮੁਲਕ ਦਾ ਹਲਾਤ ਸੁਧਰਨ ਦੀ ਬਜਾਇ ਦਿਨੋਂ ਵਿਗੜ ਰਹੇ ਹਨ।ਨਸ਼ੇ ਕਰਨ ਨਾਲ ਪੁੱਤ ਮਰ ਰਹੇ ਹਨ।ਮਾਵਾਂ ਵਿਲਕ ਰਹੀਆਂ ਹਨ।ਰੁਜ਼ਗਾਰ ਨਾ ਮਿਲਣ ਕਰਕੇ ਜਵਾਨੀ ਮੁਲਕੋਂ ਬਾਹਰ ਜਾ ਰਹੀ ਹੈ।ਮਾਪੇ ਇੱਕ ਡੰਗ ਭੁਖੇ ਰਹਿ,ਤਨ ਤੇ ਲੀਰਾਂ ਪਾ,ਮਿੱਟੀ ਨਾਲ ਮਿੱਟੀ ਹੋ ਕੇ,ਅਨੇਕਾਂ ਮਜਬੂਰੀਆਂ ਔਕੜਾਂ ਨੂੰ ਝੱਲਕੇ  ਪੜ੍ਹਾਓਂਦੇ ਹਨ। ਕਿ ਪੜ੍ਹ ਲਿਖ ਕੇ ਘਰ ਦੇ ਹਲਾਤ ਸੁਧਾਰ ਦੇਵੇਗਾ।ਪਰ ਕਿੱਥੇ ਐਨਾ ਪੜ੍ਹ ਲਿਖ ਕੇ ਬੀ.ਐਡ,ਐੱਮ.ਐਡ,ਐੱਮ.ਏ,ਨੈੱਟ ਪਾਸ ਟੈੱਟ ਪਾਸ ਦਰ ਦਰ ਤੇ ਬਿਰ ਬਿਰ ਕਰਦੇ ਹਨ।ਪਰ ਓਹਨਾਂ ਨੂੰ ਓਹਨਾਂ ਦੀ ਮਿਹਨਤ ਦਾ ਮੁੱਲ ਨਹੀਂ ਮਿਲ ਰਿਹਾ।ਗੰਦੇ ਸਿਸਟਮ ਤੋਂ ਦੁੱਖੀ ਹੋ ਕੇ ਅਜਿਹਾ ਕਦਮ ਚੁੱਕ ਰਹੇ ਹਨ।ਸਰਕਾਰਾਂ ਨੂੰ ਚਾਹੀਦਾ ਹੈ ਕਿ ਕੋਈ ਚੰਗੇ ਉਪਰਾਲੇ ਕਰਨ।ਕਿਓਂ ਪੰਜਾਬ ਨੂੰ ਉਜਾੜਨਾ ਹੈ।ਜੋ ਅਜੇ ਮਾੜਾ ਮੋਟਾ ਸਹੀ ਹੈ।
 
ਮੱਖਣ ਸ਼ੇਰੋਂ ਵਾਲਾ,,
Have something to say? Post your comment

More Article News

ਗਿਆਨ ਦਾ ਸਾਗਰ ਹਨ ਅਧਿਆਪਕ ,ਵਿਦਿਆਰਥੀ ਦਾ ਰਾਹ ਦਸੇਰਾ ਹੁੰਦਾ ਹੈ ਅਧਿਆਪਕ /ਸੰਦੀਪ ਕੰਬੋਜ 'ਮਿੱਟੀ ਵਿਰਾਸਤ ਬੱਬਰਾਂ ਦੀ' ਪੇਸ਼ ਕਰੇਗੀ ਦਲੇਰ ਬੱਬਰਾਂ ਦੀ ਅਣਕਹੀ ਕਹਾਣੀ, ਅੱਜ ਹੋਵੇਗੀ ਰਿਲੀਜ਼ ਲੋਕ ਸਭਾ ਦੀਆਂ 8 ਸੀਟਾਂ ਜਿੱਤਕੇ ਪੰਜਾਬ ਪ੍ਰਦੇਸ਼ ਕਾਂਗਰਸ ਕੁੰਭਕਰਨੀ ਨੀਂਦ ਸੌਂ ਗਈ/ ਉਜਾਗਰ ਸਿੰਘ ਗਾਇਕ ਕਿੰਗ ਕਮਲਜੀਤ ਦਾ ਗੀਤ "ਚੰਗੀਆਂ ਲਿਖਤਾਂ" ਹੋਵੇਗਾ ਸਮਾਜ ਲਈ ਪ੍ਰੇਰਨਾ ਸਰੋਤ ਹੜ੍ਹਾਂ ਦੀ ਸਥਿਤੀ,ਪ੍ਰਬੰਧ ਅਤੇ ਸਹੂਲਤਾਂ ਲਈ ਮੱਦਦ/ਸਤਨਾਮ ਸਿੰਘ ਮੱਟੂ ਪੰਜਾਬ ਦੀ ਪਿੱਠ ਭੂਮੀ ਨਾਲ ਜੁੜੀ ਫ਼ਿਲਮ 'ਜੱਦੀ ਸਰਦਾਰ'/ਹਰਜਿੰਦਰ ਿਸੰਘ ਜਵੰਦਾ ਮਾਂ ਗੁਜਰੀ/ਗੁਰਚਰਨ ਸੀੰਘ ਜਿਉਣ ਵਾਲਾ ਵਿਰੋਧ ਨਹੀ ਸਹਿਯੋਗ ਕਰੋ/ ਜਸਪ੍ਰੀਤ ਕੌਰ ਸੰਘਾ ਚਿੱਠੀਏ ਨੀ ਚਿੱਠੀਏ/ ਜਸਪ੍ਰੀਤ ਕੌਰ ਸੰਘਾ ਗਾਇਕਾਂ ਜਸਪ੍ਰੀਤ ਜੱਸੀ ਦਾ ਖੂਬਸੂਰਤ ਗੀਤ "ਸਿਰਾ" ਨੂੰ ਮਿਲ ਰਿਹਾ ਲੋਕਾਂ ਦਾ ਰੱਜਵਾ ਪਿਆਰ /ਛਿੰਦਾ ਧਾਲੀਵਾਲ
-
-
-