Article

ਕਿਸਾਨਾਂ ਨੂੰ ਮਾਰਿਆ ਕਦੇ ਸੋਕੇ ਨੇ ਤੇ ਕਦੇ ਹੜ੍ਹਾਂ ਨੇ/ਪ੍ਰਭਜੋਤ ਕੌਰ ਢਿੱਲੋਂ

July 23, 2019 10:11 PM
ਕਿਸਾਨਾਂ ਨੂੰ ਮਾਰਿਆ ਕਦੇ ਸੋਕੇ ਨੇ ਤੇ ਕਦੇ ਹੜ੍ਹਾਂ ਨੇ
ਬਿਲਕੁੱਲ, ਜੇਕਰ ਪਾਣੀ ਦੀ ਘਾਟ ਹੈ ਤਾਂ ਕਿਸਾਨਾਂ ਦੀਆਂ ਫ਼ਸਲਾਂ ਸੋਕੇ ਨਾਲ ਤਬਾਹ ਹੋ ਜਾਂਦੀਆਂ ਹਨ ਅਤੇ ਜੇ ਵਧੇਰੇ ਪਾਣੀ ਹੋਵੇ ਤਾਂ ਉਸ ਨਾਲ ਮਰ ਜਾਂਦੀਆਂ ਹਨ।ਸੱਚ ਤਾਂ ਇਹ ਹੈ ਕਿ ਕਿਸਾਨ ਦੀ ਫਸਲ ਘਰ ਆਏਗੀ ਜਾਂ ਨਹੀਂ ਕੁਝ ਵੀ ਪਤਾ ਨਹੀਂ ਹੁੰਦਾ।ਮੀਂਹ ਪੈਣ ਨਾਲ ਘੱਗਰ ਦੇ ਵਿੱਚ ਪਾੜਾ ਪੈ 
ਗਿਆ, ਉਸ ਪਾੜੇ ਨੂੰ ਰੋਕਣ ਦੇ ਪੁੱਖਤਾ ਪ੍ਰਬੰਧ ਨਾ ਹੋਣ ਕਰਕੇ
ਬਹੁਤ ਸਾਰੇ ਪਿੰਡਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ।ਪਿੰਡ ਪਾਣੀ ਵਿੱਚ ਘਿਰ ਗਏ।ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ।ਬੜੀ ਹੈਰਾਨੀ ਅਤੇ ਸ਼ਰਮ ਦੀ ਗੱਲ ਹੈ ਕਿ ਵਿਭਾਗ ਕੋਲ ਜਾਲ ਨਹੀਂ ਸਨ ਅਤੇ ਇਵੇਂ ਹੀ ਹੋਰ ਸਮਾਨ ਦੀ ਵੀ ਘਾਟ ਸੀ।ਜਿਥੇ ਵੀ ਕੋਈ ਬਿਪਤਾ ਪੈਂਦੀ ਹੈ ਦੇਰ ਸਵੇਰ ਵਿਭਾਗ ਜੇ ਪਹੁੰਚ ਵੀ ਜਾਂਦਾ ਹੈ ਤਾਂ ਉਸ ਕੋਲ ਸਮਾਨ ਨਹੀਂ ਹੁੰਦਾ।ਜੇਕਰ ਅੱਗ ਲੱਗ ਜਾਵੇ ਤਾਂ ਫਾਇਰ ਬ੍ਰਿਗੇਡ ਕੋਲ ਪੌੜੀਆਂ ਹੀ ਬਹੁਤੀ ਉਚਾਈ ਤੱਕ ਪਹੁੰਚਣ ਵਾਲੀਆਂ ਨਹੀਂ ਹੁੰਦੀਆਂ।ਸਰਕਾਰਾਂ ਨੇ ਟੈਕਸਾਂ ਨਾਲ ਲੋਕਾਂ ਦਾ ਲੱਕ ਤੋੜਿਆ ਹੋਇਆ ਹੈ ਪਰ ਕਿਧਰੇ ਵੀ ਸਰਕਾਰ ਬਿਪਤਾ ਵੇਲੇ ਬੌਹੜਦੀ ਨਹੀਂ।
ਇਥੇ ਸੱਭ ਤੋਂ ਵੱਡਾ ਸਵਾਲ ਇਹ ਹੈ ਕਿ ਇਸ ਨਾਲ ਸੰਬੰਧਿਤ ਵਿਭਾਗ ਅਤੇ ਸਰਕਾਰ ਨੇ ਜਿਹੜੇ ਪ੍ਰਬੰਧ ਮੁਕੰਮਲ ਹੋਣ ਦੀ ਗੱਲ ਕੀਤੀ ਹੁੰਦੀ ਹੈ,ਉਹ ਸਿਰਫ਼ ਪੇਪਰ ਤੇ ਪ੍ਰਬੰਧ ਹੁੰਦੇ ਹਨ।ਜਿਸ ਤਰ੍ਹਾਂ ਤਬਾਹੀ ਮਚੀ ਹੈ ਉਸ ਵਿੱਚ ਸਰਕਾਰ ਪੂਰੀ ਤਰ੍ਹਾਂ ਜ਼ੁਮੇਵਾਰ ਹੈ।ਜੇਕਰ ਪ੍ਰਸ਼ਾਸਨ ਅਤੇ ਵਿਭਾਗ ਨੇ ਕੁਤਾਹੀ ਵਰਤੀ ਹੈ ਤਾਂ ਇਹ ਸਰਕਾਰ ਦਾ ਨਿਕੰਮਾਪਣ ਹੈ।ਜੇਕਰ ਇੰਨੇ ਵੱਡੇ ਵੱਡੇ ਮੰਤਰਾਲੇ ਬਣਾਕੇ ਵੀ ਲੋਕਾਂ ਨੇ ਇੰਜ ਹੀ ਡੁੱਬਣਾ ਹੈ ਤਾਂ ਲੋਕਾਂ ਦਾ ਟੈਕਸਾਂ ਦਾ ਪੈਸਾ ਇੰੰਨ ਦੀਆਂ ਤਨਖਾਹਾਂ ਅਤੇ ਭੱਤਿਆਂ ਤੇ ਬਰਬਾਦ ਨਾ ਕਰੋ।ਅੱਜ ਕਿਸੇ ਵਿਰੋਧੀ ਪਾਰਟੀ ਦੇ ਨੇਤਾ ਦਾ ਬਿਆਨ ਨਹੀਂ ਆਇਆ ਕਿ ਲੋਕ ਹੜ੍ਹ ਵਿੱਚ ਡੁੱਬ ਰਹੇ ਨੇ ਅਤੇ ਸੰਬੰਧਿਤ ਮੰਤਰੀ ਬਿੰਨਾ ਕੰਮ ਕੀਤੇ ਪੈਸੇ ਲੈ ਰਿਹਾ ਹੈ।
ਇਹ ਕੌੜਾ ਸੱਚ ਹੈ ਕਿ ਇਸ ਸਾਰੇ ਵਿੱਚ ਕਿਧਰੇ ਅਸੀਂ ਵੀ ਗੁਨਾਹਗਾਰ ਹਾਂ।ਚੋਣਾਂ ਵੇਲੇ ਵੋਟਾਂ ਪੈਸੇ ਲੈਕੇ ਪਾਉਣ ਦਾ ਨਤੀਜਾ ਹੈ।ਅਸੀਂ ਉਮੀਦਵਾਰ ਨੂੰ ਵੇਖਦੇ ਹੀ ਨਹੀਂ।ਇੱਕ ਵਿਡੀਉ ਸੋਸ਼ਲ ਮੀਡੀਆ ਤੇ ਉਸ ਲੜਕੇ ਦੀ ਸੀ ਜਿਸ ਨੂੰ ਸਵਾਲ ਕਰਨ ਤੇ ਕਾਂਗਰਸੀ ਨੇਤਾ ਬੀਬੀ ਨੇ ਥੱਪੜ ਮਾਰਿਆ ਸੀ,ਉਸਨੇ ਟੁੱਟੇ ਬੰਨ੍ਹ ਲਈ ਜ਼ੁਮੇਵਾਰੀ ਕਿਸਦੀ ਹੈ ਦੀ ਗੱਲ ਕੀਤੀ ਹੈ।ਸਿਆਸਤਦਾਨਾਂ ਨੇ ਸਿਆਸਤ ਵਿੱਚ ਇੰਨਾ ਨਿਘਾਰ ਲੈ ਆਂਦਾ ਹੈ ਕਿ ਕਿਸੇ ਇਮਾਨਦਾਰ ਦਾ ਸਿਆਸਤ ਵਿੱਚ ਆਉਣਾ ਅਤੇ ਟਿੱਕਣਾ ਔਖਾ ਹੋ ਗਿਆ ਹੈ।ਹਾਂ, ਇਮਾਨਦਾਰ ਅਤੇ ਲੋਕਾਂ ਦੇ ਹੱਕ ਦੀ ਗੱਲ ਕਰਨ ਵਾਲਿਆਂ ਨੂੰ ਉਸਦੀ ਸਜ਼ਾ ਦੂਸਰੇ ਸਿਆਸਤਦਾਨ ਦਿੰਦੇ ਹਨ।ਕਿਸੇ ਵੀ ਇਮਾਨਦਾਰ ਬੰਦੇ ਨੂੰ ਜਦੋਂ ਸਿਆਸਤਦਾਨ ਸਿਆਸਤ ਚੋਂ ਬਾਹਰ ਕੱਢਦੇ ਹਨ ਤਾਂ ਲੋਕਾਂ ਦੀ ਜ਼ੁਮੇਵਾਰੀ ਹੈ ਕਿ ਅਜਿਹੇ ਇਮਾਨਦਾਰ ਸਿਆਸਤਦਾਨਾਂ ਦੇ ਹੱਕ ਵਿੱਚ ਖੜੇ ਹੋਣ।ਬਹੁਤ ਸਾਰੇ ਸਿਆਸਤਦਾਨਾਂ ਬਾਰੇ ਗੱਲ ਕੀਤੀ ਜਾਂਦੀ ਹੈ ਕਿ ਉਨ੍ਹਾਂ ਨੇ ਲੋਕਾਂ ਦੇ ਮੁੱਦੇ ਚੁੱਕੇ ਅਤੇ ਉਹ ਕਿਨਾਰੇ ਲਗਾ ਦਿੱਤੇ ਗਏ।ਇਥੇ ਵੋਟਰਾਂ ਦੀ ਵੀ ਗਲਤੀ ਹੈ।ਵੋਟ ਉਸ ਬੰਦੇ ਨੂੰ ਕਦੇ ਨਾ ਪਾਉ ਜੋ ਸਾਨੂੰ ਖਰੀਦਣ ਦੀ ਕੋਸ਼ਿਸ਼ ਕਰਦਾ ਹੈ।ਹਰ ਵੋਟਰ ਦਾ ਜਾਗਣਾ ਬਹੁਤ ਜ਼ਰੂਰੀ ਹੈ।ਜਦੋਂ ਅਸੀਂ ਜਾਗ ਗਏ ਤਾਂ ਸਰਕਾਰਾਂ ਦਾ ਸੌਂਣਾ ਅਤੇ ਘੇਸਲ ਮਾਰਨਾ ਬੰਦ ਹੋ ਜਾਏਗਾ।ਪ੍ਰਸ਼ਾਸਨ ਦੀਆਂ ਮਨਮਰਜ਼ੀਆਂ ਵੀ ਬੰਦ ਹੋ ਜਾਣਗੀਆਂ।ਮੁਆਫ਼ ਕਰਨਾ ਜੇਕਰ ਵੋਟਰ ਨਾ ਜਾਗੇ,ਅਸੀਂ ਸਾਰੇ ਨਾ ਜਾਗੇ ਤਾਂ ਅਸੀਂ ਇਵੇਂ ਹੀ ਪਾਣੀਆਂ ਵਿੱਚ ਆਪਣੀਆਂ ਫ਼ਸਲਾਂ ਤਬਾਹ ਹੁੰਦੀਆਂ ਵੇਖਕੇ ਰੋਂਦੇ ਰਹਾਂਗੇ।ਪਿੰਡਾਂ ਦੇ ਲੋਕਾਂ ਨੂੰ ਇਕੱਠੇ ਹੋਕੇ ਵੋਟਾਂ ਵੇਲੇ ਆਪਣੇ ਇਲਾਕੇ ਦੇ ਉਮੀਦਵਾਰ ਤੋਂ ਉਸਦੀ ਕਾਰਗੁਜ਼ਾਰੀ ਬਾਰੇ ਜ਼ਰੂਰ ਪੁੱਛੋ।ਕਿੰਨਿਆਂ ਦੇ ਅਤੇ ਕਦੋਂ ਤੱਕ ਚਪੇੜਾਂ ਮਾਰਨਗੇ।ਹੁਣ ਮੌਜਾਂ ਲੱਗਣਗੀਆਂ ਮੁਆਵਜ਼ਾ ਵੰਡਣ ਵੇਲੇ।ਬਿੱਲੀ ਦੇ ਭਾਗਾਂ ਨੂੰ ਛਿੰਕੂ ਟੁੱਟਾ ਹੈ।ਵੇਖੋ ਚੈਕ ਕਿੰਨੇ ਕਿੰਨੇ ਦੇ ਮਿਲਦੇ ਹਨ ਅਤੇ ਇਸ ਵਿੱਚੋਂ ਬਾਂਦਰ ਵੰਡ ਕਿਸ ਪੱਧਰ ਤੇ ਹੁੰਦੀ ਹੈ।ਸੱਚੀ ਕਿਸਾਨਾਂ ਨੂੰ ਕਦੇ ਸੋਕਾ ਮਾਰ ਜਾਂਦਾ ਹੈ ਅਤੇ ਕਦੇ ਪਾਣੀ।ਰਹਿੰਦੀ ਕਸਰ ਸਰਕਾਰ ਅਤੇ ਪ੍ਰਸ਼ਾਸਨ ਪੂਰੀ ਕਰ ਦਿੰਦੇ ਹਨ।
 
ਪ੍ਰਭਜੋਤ ਕੌਰ ਢਿੱਲੋਂ
ਮੁਹਾਲੀ
Have something to say? Post your comment

More Article News

ਗਿਆਨ ਦਾ ਸਾਗਰ ਹਨ ਅਧਿਆਪਕ ,ਵਿਦਿਆਰਥੀ ਦਾ ਰਾਹ ਦਸੇਰਾ ਹੁੰਦਾ ਹੈ ਅਧਿਆਪਕ /ਸੰਦੀਪ ਕੰਬੋਜ 'ਮਿੱਟੀ ਵਿਰਾਸਤ ਬੱਬਰਾਂ ਦੀ' ਪੇਸ਼ ਕਰੇਗੀ ਦਲੇਰ ਬੱਬਰਾਂ ਦੀ ਅਣਕਹੀ ਕਹਾਣੀ, ਅੱਜ ਹੋਵੇਗੀ ਰਿਲੀਜ਼ ਲੋਕ ਸਭਾ ਦੀਆਂ 8 ਸੀਟਾਂ ਜਿੱਤਕੇ ਪੰਜਾਬ ਪ੍ਰਦੇਸ਼ ਕਾਂਗਰਸ ਕੁੰਭਕਰਨੀ ਨੀਂਦ ਸੌਂ ਗਈ/ ਉਜਾਗਰ ਸਿੰਘ ਗਾਇਕ ਕਿੰਗ ਕਮਲਜੀਤ ਦਾ ਗੀਤ "ਚੰਗੀਆਂ ਲਿਖਤਾਂ" ਹੋਵੇਗਾ ਸਮਾਜ ਲਈ ਪ੍ਰੇਰਨਾ ਸਰੋਤ ਹੜ੍ਹਾਂ ਦੀ ਸਥਿਤੀ,ਪ੍ਰਬੰਧ ਅਤੇ ਸਹੂਲਤਾਂ ਲਈ ਮੱਦਦ/ਸਤਨਾਮ ਸਿੰਘ ਮੱਟੂ ਪੰਜਾਬ ਦੀ ਪਿੱਠ ਭੂਮੀ ਨਾਲ ਜੁੜੀ ਫ਼ਿਲਮ 'ਜੱਦੀ ਸਰਦਾਰ'/ਹਰਜਿੰਦਰ ਿਸੰਘ ਜਵੰਦਾ ਮਾਂ ਗੁਜਰੀ/ਗੁਰਚਰਨ ਸੀੰਘ ਜਿਉਣ ਵਾਲਾ ਵਿਰੋਧ ਨਹੀ ਸਹਿਯੋਗ ਕਰੋ/ ਜਸਪ੍ਰੀਤ ਕੌਰ ਸੰਘਾ ਚਿੱਠੀਏ ਨੀ ਚਿੱਠੀਏ/ ਜਸਪ੍ਰੀਤ ਕੌਰ ਸੰਘਾ ਗਾਇਕਾਂ ਜਸਪ੍ਰੀਤ ਜੱਸੀ ਦਾ ਖੂਬਸੂਰਤ ਗੀਤ "ਸਿਰਾ" ਨੂੰ ਮਿਲ ਰਿਹਾ ਲੋਕਾਂ ਦਾ ਰੱਜਵਾ ਪਿਆਰ /ਛਿੰਦਾ ਧਾਲੀਵਾਲ
-
-
-