Poem

ਗ਼ਰੂਰ ਦਿੱਲੀ ਦਾ.... ਦਵਿੰਦਰ

July 24, 2019 09:39 AM
ਗ਼ਰੂਰ ਦਿੱਲੀ ਦਾ.... 
 
ਅਸਮਾਨੀਂ ਚੜ੍ਹ ਗਿਆ ਲੱਗਦਾ ਏ ਅੱਜ ਗ਼ਰੂਰ ਦਿੱਲੀ ਦਾ, 
ਕਈ ਆਏ,ਕਈ ਤੁਰ ਗਏ, ਕਿੱਸਾ ਏ ਮਸ਼ਹੂਰ ਦਿੱਲੀ ਦਾ !
 
ਅਸਾਂ ਕੁਰਸੀਆਂ ਖਾਤਿਰ ਤੋੜ ਦਿੱਤਾ, ਦੇਸ਼ ਪੰਜਾਬ ਨੂੰ, 
ਨਹੀਂ ਮਿਲਦਾ ਜੇ ਬਿਜਲੀ ਪਾਣੀ, ਤਾਂ ਕਸੂਰ ਦਿੱਲੀ ਦਾ !
 
ਚੜ੍ਹਤ ਮਚੀ ਹੈ ਜੇਕਰ ਅੱਜ, ਧਰਮ ਦੇ ਠੇਕੇਦਾਰਾਂ ਦੀ, 
ਇਹਦੇ ਪਿੱਛੇ ਵੀ ਪੂਰਾ ਹੱਥ ਹੈ,  ਮਗ਼ਰੂਰ ਦਿੱਲੀ ਦਾ !
 
ਜ਼ਹਿਰ ਨਫਰਤਾਂ ਦਾ ਘੁੱਲਦਾ ਜਾ ਰਿਹਾ ਹੈ ਹੋਲੀ ਹੋਲੀ, 
ਪਤਾ ਨਹੀਂ ਕਦੋਂ ਫੱਟ ਜਾਵੇਗਾ,  ਏ ਨਸੂਰ ਦਿੱਲੀ ਦਾ !
 
ਹਨ੍ਹੇਰੀ ਤਾਂ ਤੁਰੀ ਹੈ ਭਾਵੇਂ ਅੱਜ,   ਦੂਰ ਦਰੇਸਾਂ ਤੋਂ, 
ਜੇ ਆ ਜਾਵੇਗੀ ਤਾਂ ਡੋਲੇਗਾ ਤਖ਼ਤ, ਜਰੂਰ ਦਿੱਲੀ ਦਾ !
 
ਦਵਿੰਦਰ
Have something to say? Post your comment